ਐਕਸਾਈਜ਼ ਵਿਭਾਗ ਨੇ 100 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ

Thursday, Nov 28, 2024 - 01:54 PM (IST)

ਐਕਸਾਈਜ਼ ਵਿਭਾਗ ਨੇ 100 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ

ਬਟਾਲਾ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ) : ਐਕਸਾਈਜ਼ ਵਿਭਾਗ ਨੇ ਸਰਕਲ ਬਟਾਲਾ ਤੇ ਫਤਿਹਗੜ੍ਹ ਚੂੜੀਆਂ ਦੇ ਪਿੰਡਾਂ ’ਚ ਚਲਾਏ ਸਰਚ ਅਭਿਆਨ ਤਹਿਤ 100 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ। ਸਰਕਲ ਇੰਚਾਰਜ ਗੁੱਲੂ ਮਰੜ ਨੇ ਦੱਸਿਆ ਕਿ ਈ. ਟੀ. ਓ. ਐਕਸਾਈਜ਼ ਦਵਿੰਦਰ ਸਿੰਘ, ਐਕਸਾਈਜ਼ ਇੰਸਪੈਕਟਰ ਗੁਰਬਿੰਦਰ ਸਿੰਘ, ਇੰਸਪੈਕਟਰ ਵਿਜੇ ਕੁਮਾਰ, ਇੰਸਪੈਕਟਰ ਅਨਿਲ ਕੁਮਾਰ, ਐਕਸਾਈਜ਼ ਪੁਲਸ ਸਟਾਫ ਇੰਚਾਰਜ ਏ. ਐੱਸ. ਆਈ. ਸਰੂਪ ਸਿੰਘ, ਏ. ਐੱਸ. ਆਈ. ਬਲਵਿੰਦਰ ਸਿੰਘ, ਆਰ. ਕੇ. ਇੰਟਰਪ੍ਰਾਈਜ਼ਿਜ਼ ਬਟਾਲਾ ਹੈੱਡ ਸੰਦੀਪ ਸਿੰਘ, ਆਰ. ਕੇ. ਇੰਟਰਪ੍ਰਾਈਜ਼ਿਜ਼ ਫਤਿਹਗੜ੍ਹ ਚੂੜੀਆਂ ਦੇ ਹੈੱਡ ਤਜਿੰਦਰਪਾਲ ਤੇਜ਼ੀ, ਗੁਰਪ੍ਰੀਤ ਤੁੜ, ਹੌਲਦਾਰ ਨਰਿੰਦਰ, ਹੌਲਦਾਰ ਗਗਨ, ਸਿਪਾਹੀ ਮਨਦੀਪ ਸਿੰਘ ’ਤੇ ਆਧਾਰਿਤ ਰੇਡ ਪਾਰਟੀ ਨੇ ਪਿੰਡ ਤਲਵੰਡੀ ਦੀ ਡਰੇਨ ’ਚੋਂ ਛਾਪੇਮਾਰੀ ਦੌਰਾਨ ਪਾਲੀਥੀਨ ਦੇ ਪੈਕਟਾਂ ’ਚ ਬੰਦ 100 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ ਗਈ, ਜਿਸਨੂੰ ਬਾਅਦ ’ਚ ਨਸ਼ਟ ਕਰ ਦਿੱਤਾ। ਇਸ ਮੌਕੇ ਕਾਕਾ, ਕਾਲਾ, ਗੋਲਡੀ, ਸ਼ਾਬਾ, ਸੁਰਿੰਦਰ ਸਿੰਘ, ਵਿੱਕੀ, ਗੁੱਜਰ, ਮੀਤਾ, ਗੁਰਪ੍ਰੀਤ ਤੁੜ, ਹਰਿੰਦਰ ਸਿੰਘ, ਰਾਜਿੰਦਰ ਬਾਬਾ, ਸੁਲੱਖਣ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ-ਠੰਡ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News