ਐਕਸਾਈਜ਼ ਵਿਭਾਗ ਵੱਲੋਂ 2500 ਲਿਟਰ ਲਾਹਣ ਬਰਾਮਦ

Friday, Aug 02, 2024 - 07:06 PM (IST)

ਬਟਾਲਾ/ਘੁਮਾਣ (ਗੋਰਾਇਆ)- ਬਿਆਸ ਦਰਿਆ ਨਾਲ ਲੱਗਦੇ ਪਿੰਡਾਂ ਵਿਚ ਐਕਸਾਈਜ਼ ਵਿਭਾਗ ਆਰ. ਕੇ. ਇੰਟਰਪ੍ਰਾਈਜਜ਼ ਅਤੇ ਸ਼੍ਰੀ ਹਰਗੋਬਿੰਦਪੁਰ ਅਤੇ ਕਾਹਨੂੰਵਾਨ ਥਾਣਿਆਂ ਦੀ ਪੁਲਸ ਦੀ ਸਾਂਝੀ ਰੇਡ ਟੀਮ ਵੱਲੋਂ ਬਿਆਸ ਦਰਿਆ ਦੇ ਕੰਢੇ ਤੇ ਛਾਪੇਮਾਰੀ ਕਰਦਿਆਂ 2500 ਲਿਟਰ ਲਾਹਣ ਬਰਾਮਦ ਕੀਤੀ ਗਈ। ਸਰਕਲ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਆਰ. ਕੇ. ਇੰਟਰਪ੍ਰਾਈਜਜ਼ ਦੇ ਜੀ. ਐੱਮ. ਗੁਰਪ੍ਰੀਤ ਗੋਪੀ ਉੱਪਲ ਨੇ ਦਸਿਆ ਕਿ ਰੇਡ ਟੀਮ ਨੂੰ ਮਿਲੀ ਇਸ ਵੱਡੀ ਕਾਮਯਾਬੀ 'ਤੇ ਐਕਸਾਈਜ਼ ਵਿਭਾਗ ਦੇ ਸਹਾਇਕ ਕਮਿਸ਼ਨਰ ਗੁਰਦਾਸਪੁਰ ਹਨੂਵੰਤ ਸਿੰਘ ਅਤੇ ਐੱਸ. ਐੱਸ. ਪੀ. ਬਟਾਲਾ ਵੱਲੋਂ ਰੇਡ ਟੀਮ ਨੂੰ ਨਿਰਦੇਸ਼ ਦਿੱਤੇ ਗਏ ਕਿ ਹਰ ਪਿੰਡ ਵਿਚ ਤਲਾਸ਼ੀ ਦੌਰਾਨ ਸ਼ਰਾਬ ਦਾ ਨਾਜਾਇਜ਼ ਧੰਦਾ ਸਖ਼ਤੀ ਨਾਲ ਬੰਦ ਕਰਵਾਇਆ ਜਾਵੇ। 

ਇਹ ਵੀ ਪੜ੍ਹੋ-  ਨਸ਼ੇ ਨੇ ਉਜਾੜਿਆ ਪਰਿਵਾਰ, ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸ਼ਮਸ਼ਾਨਘਾਟ ’ਚੋਂ ਮਿਲੀ ਲਾਸ਼

ਜਿਸ ਤਹਿਤ ਐਕਸਾਈਜ਼ ਵਿਭਾਗ ਦੇ ਈ. ਟੀ. ਓ. ਅਮਨਬੀਰ ਸਿੰਘ, ਐਕਸਾਈਜ਼ ਇੰਸਪੈਕਟਰ ਬਿਕਰਮਜੀਤ ਸਿੰਘ ਭੁੱਲਰ, ਈ. ਟੀ. ਓ. ਹੇਮੰਤ ਸ਼ਰਮਾ ਦੀ ਨਿਗਰਾਨੀ ਹੇਠ ਐਕਸਾਈਜ਼ ਇੰਸਪੈਕਟਰ ਅਮਰੀਕ ਸਿੰਘ, ਏ. ਐੱਸ. ਆਈ. ਬਲਵਿੰਦਰ ਸਿੰਘ, ਥਾਣੇਦਾਰ ਨਵਦੀਪ ਸਿੰਘ, ਹੌਲਦਾਰ ਪਰਗਟ ਸਿੰਘ, ਸਿਪਾਹੀ ਮਨਦੀਪ ਸਿੰਘ, ਸਰਕਲ ਇੰਚਾਰਜ ਸਾਬੀ ਅਤੇ ਅਧਾਰਿਤ ਸਾਂਝੀ ਰੇਡ ਟੀਮ ਵੱਲੋਂ ਸਰਕਲ ਦੇ ਨਾਲ ਲੱਗਦੇ ਪਿੰਡਾਂ ਭੇਟ ਪਤਨ, ਕਠਾਣਾ, ਰਜੋਆ, ਮੌਜਪੁਰ, ਬੁੱਢਾ ਬਾਲਾ ਵਿੱਚ ਤਲਾਸ਼ੀ ਅਭਿਆਨ ਤੇਜ਼ ਕੀਤਾ ਹੋਇਆ ਸੀ, ਫਿਰ ਕਿਸੇ ਮੁਖਬਰ ਦੀ ਇਤਲਾਹ 'ਤੇ ਪਿੰਡ ਕਠਾਣਾ ਅਤੇ ਬੁੱਢਾ ਬਾਲਾ ਬਿਆਸ ਦਰਿਆ ਦੇ ਬਰੇਤੇ ਵਿੱਚੋਂ 3 ਪਲਾਸਟਿਕ ਦੇ ਕੈਨ, 2 ਪੀਪਿਆਂ ਅਤੇ 6 ਤਰਪਾਲਾਂ ਵਿਚੋਂ 2500 ਲਿਟਰ ਲਾਹਣ ਬਰਾਮਦ ਕੀਤੀ ਗਈ। ਜਿਸ ਨੂੰ ਬਾਅਦ ਵਿਚ ਐਕਸਾਈਜ਼ ਦੀ ਸਾਂਝੀ ਰੇਡ ਟੀਮ ਵੱਲੋਂ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ। ਇਸ ਮੌਕੇ ਦਲਜੀਤ, ਹਰਜੀਤ, ਬਲਜੀਤ, ਮਾਸਟਰ, ਖਹਿਰਾ, ਪੱਪੀ, ਅਜੇ, ਮਾਨ ਸਿੰਘ, ਬਲਵਿੰਦਰ ਸਿੰਘ, ਕਾਲਾ, ਖਹਿੜਾ, ਸੋਨੂੰ, ਖੰਡੋ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ-  ਪੰਜਾਬ 'ਤੇ ਮੰਡਰਾ ਸਕਦੈ ਵੱਡਾ ਖ਼ਤਰਾ, ਪੌਂਗ ਡੈਮ ’ਚ ਵਧਿਆ ਪਾਣੀ ਦਾ ਪੱਧਰ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News