ਖ਼ਰਾਬ ਮੀਟਰ ਬਦਲਣ ਗਏ JE ਸਮੇਤ ਬਿਜਲੀ ਮੁਲਾਜ਼ਮਾਂ ਦੀ ਕੁੱਟਮਾਰ
Tuesday, Jan 07, 2025 - 04:56 PM (IST)
ਅੰਮ੍ਰਿਤਸਰ(ਰਮਨ)-ਫੇਅਰ ਲੈਂਡ ਕਾਲੋਨੀ ਫ਼ਤਿਹਗੜ੍ਹ ਚੂੜੀਆਂ ਰੋਡ ਵਿਖੇ ਸਾਲ 2022 ਦੇ ਖਰਾਬ ਮੀਟਰ ਬਦਲਣ ਲਈ ਜਦੋਂ ਜੇ. ਈ. ਕੁਲਦੀਪ ਸ਼ਰਮਾ ਬਿਜਲੀ ਮੁਲਾਜ਼ਮਾਂ ਸਮੇਤ ਗਏ ਤਾਂ ਖਪਤਕਾਰਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ। ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਸਮਾਰਟ ਮੀਟਰ ਬਦਲਣ ਲਈ ਜਦੋਂ ਉਹ ਉੱਥੇ ਪਹੁੰਚੇ ਤਾਂ ਇਕ ਖਪਤਕਾਰ ਆਪਣੇ ਦੋ ਲੜਕਿਆਂ ਨਾਲ ਇਕ ਰਿਸ਼ਤੇਦਾਰ ਨੇ ਇੱਕਠੇ ਹੋ ਕੇ ਡੰਡਿਆਂ ਨਾਲ ਪਹਿਲਾਂ ਕੁਲਵੰਤ ਸਿੰਘ ਲਾਈਨਮੈਨ ਨੂੰ ਕੁੱਟਿਆ, ਜਦੋਂ ਕੁਲਦੀਪ ਸ਼ਰਮਾ ਜੇ. ਈ. ਕਲਵੰਤ ਸਿੰਘ ਲਾਈਨਮੈਨ ਨੂੰ ਛੁਡਾਉਣ ਲਈ ਗਿਆ ਤਾਂ ਉਸ ’ਤੇ ਵੀ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਨੱਕ ਦੀ ਹੱਡੀ ਟੁੱਟ ਹੋ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ
ਪੁਲਸ ਨੇ ਜ਼ਖ਼ਮੀ ਕਰਮਚਾਰੀਆਂ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਭੇਜ ਦਿੱਤਾ। ਜੇ. ਈ. ਕੁਲਦੀਪ ਸ਼ਰਮਾ ਨੇ ਦੱਸਿਆ ਕਿ ਖਪਤਕਾਰ ਖੁਦ ਆਪਣੇ ਆਪ ਨੂੰ ਪੁਲਸ ਮੁਲਾਜ਼ਮ ਕਹਿ ਰਿਹਾ ਸੀ, ਜਦੋਂ ਇਸ ਦੀ ਸੂਚਨਾ ਦਫ਼ਤਰ ਗੋਪਾਲ ਨਗਰ ਨੂੰ ਲੱਗੀ ਤਾਂ ਸਾਰੇ ਇੱਕਠੇ ਹੋ ਕੇ ਸਿਵਲ ਹਸਪਤਾਲ ਪਹੁੰਚ ਗਏ। ਇੰਜ. ਐਕਸੀਅਨ ਮਨੋਹਰ ਸਿੰਘ ਪੂਰਬ ਮੰਡਲ ਵੀ ਪਹੁੰਚ ਗਏ। ਉਨ੍ਹਾਂ ਕਿਹਾ ਕਿ ਦੋਸ਼ੀਆਂ ’ਤੇ ਵੀ ਕਾਨੂੰਨੀ ਸਖ਼ਤ ਕਾਰਵਾਈ ’ਤੇ ਪਰਚਾ ਦਰਜ ਕਰਵਾਇਆ ਜਾਵੇਗਾ। ਫੈੱਡਰੇਸ਼ਨ ਏਟਕ ਸਰਕਲ ਯੂਨਿਟ ਦੇ ਆਗੂਆਂ ਨੇ ਅਤੇ ਪਾਵਰਕਾਮ ਅਤੇ ਟਰਾਸਕੋ ਪੈਨਸ਼ਨ ਯੂਨੀਅਨ ਪੰਜਾਬ ਸਬੰਧਤ ਏਟਕ ਦੇ ਆਗੂਆਂ ਦੀ ਮੀਟਿੰਗ ਦਫ਼ਤਰੀ ਛੁੱਟੀ ਹੋਣ ਕਾਰਨ ਆਨਲਾਈਨ ਮੀਟਿੰਗ ਕੀਤੀ ਗਈ।
ਇਹ ਵੀ ਪੜ੍ਹੋ- ਵਿਆਹ ਦਾ ਝਾਂਸਾ ਦੇ ਵਿਦਿਆਰਥਣ ਨਾਲ ਟੱਪੀਆਂ ਹੱਦਾਂ, ਹੋਟਲ ਆਉਣ ਤੋਂ ਇਨਕਾਰ ਕੀਤਾ ਤਾਂ ਵੀਡੀਓ...
ਮੀਟਿੰਗ ਵਿਚ ਸਰਕਲ ਸਕੱਤਰ ਰਾਕੇਸ਼ ਕੁਮਾਰ ਛੇਹਰਟਾ, ਨਰਿੰਦਰ ਗਿੱਲ ਸਰਕਲ ਪ੍ਰਧਾਨ, ਬਿਕਰਮਜੀਤ ਸਿੰਘ ਸ਼ਾਮ ਨਗਰ, ਅਮਰੀਕ ਸਿੰਘ ਲੁਹਾਰਕਾ, ਰਾਕੇਸ਼ ਕੁਮਾਰ ਤਰਗੜ, ਸੂਬਾ ਮੀਤ ਪ੍ਰਧਾਨ ਮਨਜੀਤ ਸਿੰਘ ਬਾਸਰਕੇ ਅਤੇ ਪਾਵਰਕਾਮ ਅਤੇ ਟਰਾਸਕੋ ਪੈਨਸ਼ਨ ਯੂਨੀਅਨ ਦੇ ਆਗੂ ਗੁਰਮੀਤ ਸਿੰਘ ਸ਼ਾਮ ਨਗਰ, ਜੋਗਿੰਦਰ ਸਿੰਘ ਛੇਹਰਟਾ, ਇੱਕਬਾਲ ਸਿੰਘ ਸੂਬੇ ਦੇ ਆਗੂ ਨਰਿੰਦਰ ਬੱਲ ਸਾਝੇ ਤੌਰ ’ਤੇ ਦਿੱਤੇ ਬਿਆਨ ਰਾਹੀਂ ਕਿਹਾ ਕਿ ਡਿਊਟੀ ਦੌਰਾਨ ਕੀਤੇ ਮੁਲਾਜ਼ਮਾਂ ’ਤੇ ਕਾਤਲਾਨਾ ਹਮਲੇ ਦੀ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਇਨਸਾਫ਼ ਨਾ ਮਿਲਿਆ ਤਾਂ ਅਸੀਂ ਆਪਣਾ ਰੋਸ ਪ੍ਰਦਰਸ਼ਨ ਕਰਾਂਗੇ, ਜਿਸ ਦੀ ਮੁੱਖ ਜ਼ਿੰਮੇਵਾਰੀ ਪੁਲਸ ਦੀ ਹੋਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ 3 ਦਿਨ ਮੀਂਹ ਪਵੇਗਾ ਮੀਂਹ! ਦੇਖੋ ਮੌਸਮ ਵਿਭਾਗ ਦਾ ਤਾਜ਼ਾ ਅਲਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8