ਮੀਂਹ ਕਾਰਨ ਵਿਆਹ ਦੇ ਸੀਜ਼ਨ ਦੌਰਾਨ ਬਾਜ਼ਾਰਾਂ ’ਚ ਛਾਇਆ ਮੰਦਾ

Thursday, Dec 13, 2018 - 04:33 AM (IST)

ਮੀਂਹ ਕਾਰਨ ਵਿਆਹ ਦੇ ਸੀਜ਼ਨ ਦੌਰਾਨ ਬਾਜ਼ਾਰਾਂ ’ਚ ਛਾਇਆ ਮੰਦਾ

ਤਰਨਤਾਰਨ,   (ਰਮਨ)-  ਬੀਤੀ ਰਾਤ ਤੋਂ ਹੋ ਰਹੀ ਬਾਰਿਸ਼ ਅਤੇ ਵਧੀ ਠੰਡ ਨਾਲ ਆਮ ਜਨ ਜੀਵਤ ਪ੍ਰਭਾਵਿਤ ਹੁੰਦਾ ਨਜ਼ਰ ਆ ਰਿਹਾ ਹੈ। ਇਸ ਮੀਂਹ ਕਾਰਨ ਜਿਥੇ ਬਾਜ਼ਾਰਾਂ ’ਚ ਦੁਕਾਨਦਾਰਾਂ ਦੇ ਕਾਰੋਬਾਰ ’ਤੇ ਮਾਡ਼ਾ ਅਸਰ ਪਿਆ ਹੈ ਉਥੇ ਬਜ਼ੁਰਗਾਂ ਅਤੇ ਛੋਟੇ ਬੱਚਿਆਂ ਦੀ ਬੀਮਾਰ ਹੋਣ ਦੀ ਗਿਣਤੀ ’ਚ ਵੀ ਵਾਧਾ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਤਹਿਸੀਲ ਬਾਜ਼ਾਰ ਦੇ ਦੁਕਾਨਦਾਰ ਇੰਦਰ ਠਾਕੁਰ, ਕਨਵ ਕੁਮਾਰ, ਸ਼ਾਲੂ, ਅਭਿਸ਼ੇਕ ਸ਼ਰਮਾ, ਮੰਗਲਦੀਪ ਕਾਹਲੋਂ ਆਦਿ ਨੇ ਦੱਸਿਆ ਕਿ ਇਸ ਮਹੀਨੇ ਵਿਆਹ ਦਾ ਸੀਜ਼ਨ ਕਾਫੀ ਤੇਜ਼ ਚੱਲ ਰਿਹਾ ਹੈ ਪਰੰਤੂ ਹੋਈ ਬਾਰਿਸ਼ ਨਾਲ ਦੁਕਾਨਦਾਰ ਸਾਰਾ ਦਿਨ ਗ੍ਰਾਹਕ ਨਾ ਹੋਣ ਕਾਰਨ ਮੰਦੇ ਦਾ ਸ਼ਿਕਾਰ ਰਹੇ। ਉਨ੍ਹਾਂ ਦੱਸਿਆ ਕਿ ਬਾਰਿਸ਼ ਕਾਰਨ ਜ਼ਿਅਾਦਾਤਰ ਲੋਕ ਬਾਜ਼ਾਰ ’ਚ ਨਹੀਂ ਆਏ, ਜਿਸ ਨਾਲ ਅੱਜ ਉਨ੍ਹਾਂ ਦੀ ਦਿਹਾਡ਼ੀ ਖਰਾਬ ਹੋ ਗਈ। 
 


Related News