ਮੀਂਹ ਨਾ ਪੈਣ ਕਾਰਨ ਬਣੀ ਸੋਕੇ ਵਰਗੀ ਸਥਿਤੀ, ਬਾਸਮਤੀ ਤੇ ਝੋਨੇ ਦਾ ਵਿਕਾਸ ਰੁਕਿਆ
Wednesday, Jul 31, 2024 - 12:52 PM (IST)
ਦੌਰਾਗਲਾ (ਨੰਦਾ)-ਸਰਹੱਦੀ ਇਲਾਕੇ ਦੇ ਖੇਤਰਾਂ ’ਚ ਇਸ ਵਾਰ ਖੁੱਲ੍ਹ ਕੇ ਮੀਂਹ ਨਾ ਪੈਣ ਕਾਰਨ ਸੋਕੇ ਵਰਗੀ ਸਥਿਤੀ ਪੈਦਾ ਹੋ ਗਈ ਹੈ ਜਿਸ ਕਾਰਨ ਬਾਸਮਤੀ ਅਤੇ ਝੋਨੇ ਦੀ ਫ਼ਸਲ ਪ੍ਰਭਾਵਿਤ ਹੋ ਰਹੀ ਹੈ। ਮੀਂਹ ਨਾ ਪੈਣ ਕਾਰਨ ਬਾਸਮਤੀ ਅਤੇ ਝੋਨੇ ਦੀ ਫਸਲ ਦਾ ਵਿਕਾਸ ਰੁਕ ਗਿਆ ਹੈ। ਜਿਥੇ ਬਾਸਮਤੀ ਦੇ ਬੂਟਿਆਂ ਦਾ ਕੱਦ ਨਹੀਂ ਵਧ ਰਿਹਾ, ਉਥੇ ਹੀ (ਫੂਸਾ ਪਰਮਲ) ਝੋਨਾ ਵੀ ਪਾਣੀ ਦੀ ਅਣਹੋਂਦ ਕਰਨ ਬੂਟਾ ਮੌਟਾ ਤੇ ਗਰੌਥ ਨਹੀਂ ਕਰ ਰਿਹਾ।
ਇਹ ਵੀ ਪੜ੍ਹੋ- 25 ਸਾਲਾ ਨੌਜਵਾਨ ਦਾ ਸ਼ਰਮਨਾਕ ਕਾਰਾ, 2 ਸਾਲ ਦੀ ਮਾਸੂਮ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾ ਤੋਂ ਮਾਝੇ ਖੇਤਰ ਅੰਦਰ ਲੋੜ ਮੁਤਾਬਕ ਮੀਂਹ ਨਹੀਂ ਪੈ ਰਿਹਾ। ਜੇਕਰ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ 2938 ਮਿਲੀਮੀਟਰ ਮੀਂਹ ਨੂੰ ਨਾਰਮਲ ਮੰਨਿਆ ਗਿਆ ਹੈ, ਜਦੋਂਕਿ ਇਸ ਸਾਲ ਅਜੇ ਤੱਕ ਸਿਰਫ਼ 75 ਐੱਮ.ਐੱਮ. ਮੀਂਹ ਹੀ ਪਿਆ ਹੈ, ਜਦਕਿ ਪਿਛਲੇ ਸਾਲ 2908 ਮਿਲੀਮੀਟਰ ਦੇ ਮੁਕਾਬਲੇ ਸਿਰਫ਼ 1758 ਮਿਲੀਮੀਟਰ ਮੀਂਹ ਹੀ ਪਿਆ ਸੀ।
ਮੀਂਹ ਨਾ ਪੈਣ ਕਾਰਨ ਹੀ ਨਰਮੇ ਦੀ ਫਸਲ ਉੱਪਰ ਪੱਤਾ ਲਪੇਟ ਦਾ ਹਮਲਾ ਤੇ ਨਦੀਨ ਦੀ ਫ਼ਸਲ ’ਚ ਜ਼ਿਆਦਾ ਪੈਂਦਾਵਾਰ ਹੋਈ ਸੀ, ਕਿਉਂਕਿ ਪਾਣੀ ਦੀ ਘਾਟ ਕਾਰਨ ਹੀ ਝੌਨੇ ਤੇ ਬਾਸਮਤੀ ਦੀ ਫ਼ਸਲ ਖੁਸ਼ਕੀ ਵੜ ਗਈ। ਪਿਛਲੇ ਸਾਲਾ ਦੌਰਾਨ ਇਨ੍ਹਾਂ ਦਿਨਾਂ ਵਿਚ ਸਰਹੱਦੀ ਇਲਾਕੇ ਦੇ ਪਿੰਡਾਂ ਦੇ ਖੇਤਰ ਅੰਦਰ ਚੰਗਾ ਮੀਂਹ ਪੈਦਾ ਰਿਹਾ ਹੈ ਪਰ ਇਸ ਵਾਰ ਬਹੁਤ ਘੱਟ ਮੀਂਹ ਪਿਆ ਹੈ, ਜਿਸ ਦਾ ਅਸਰ ਫਸਲਾਂ ’ਤੇ ਦੇਖਿਆ ਜਾ ਸਕਦਾ ਹੈ। ਜੇਕਰ ਅਗਲੇ ਦਿਨਾਂ ਵਿਚ ਭਾਰੀ ਮੀਂਹ ਨਹੀਂ ਪੈਦਾ ਤਾਂ ਬਾਸਮਤੀ ਅਤੇ ਝੋਨੇ ਦੀ ਫ਼ਸਲ ਦੇ ਝਾੜ ਉਪਰ ਵੱਡਾ ਅਸਰ ਪੈ ਸਕਦਾ ਹੈ।
ਇਹ ਵੀ ਪੜ੍ਹੋ- ਅਮਰੀਕਾ ਗਏ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ ਦਾ ਇਕੋ-ਇਕ ਸਹਾਰਾ ਸੀ ਮਲਕੀਤ
ਪਿੰਡ ਦਬੂੜੀ ਦੇ ਕਿਸਾਨ ਪ੍ਰਵੀਨ ਕੁਮਾਰ ਦਾ ਕਹਿਣਾ ਹੈ ਕਿ ਇਸ ਵਾਰ ਮੀਂਹ ਨਾ ਪੈਣ ਕਾਰਨ ਸਥਿਤੀ ਸੋਕੇ ਵਰਗੀ ਬਣੀ ਹੋਈ ਹੈ। ਮੀਂਹ ਨਾ ਪੈਣ ਕਾਰਨ ਬੂਟਿਆਂ ਨੇ ਕੱਦ ਨਹੀਂ ਕੀਤਾ। ਜੇਕਰ ਤੇਜ਼ ਮੀਂਹ ਪੈਂਦਾ ਹੈ ਤਾਂ ਫ਼ਸਲ ਨੂੰ ਫਾਇਦਾ ਮਿਲ ਸਕਦਾ ਹੈ। ਬੀ.ਕੇ. ਸ਼ਰਮਾ ਦਬੂੜੀ ਨੇ ਕਿਹਾ ਕਿ ਮੀਂਹ ਨਾ ਪੈਣ ਕਾਰਨ ਫਸਲਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ। ਝੋਨੇ ਦੀ ਫਸਲ ਨੂੰ ਪੂਰਾ ਪਾਣੀ ਨਹੀ ਮਿਲ ਰਿਹਾ ਕਿਉਂਕਿ ਜਿੱਥੇ ਨਹਿਰੀ ਪਾਣੀ ਦੀ ਕਮੀ ਹੈ, ਉਥੇ ਹੀ ਧਰਤੀ ਹੇਠਲਾ ਬਹੁਤਾ ਪਾਣੀ ਫਸਲਾ ਲਈ ਸਹੀ ਨਹੀਂ ਹੈ। ਕਿਸਾਨ ਅਜੇ ਸ਼ਰਮਾ ਨੇ ਕਿਹਾ ਕਿ ਮੀਂਹ ਨਾ ਪੈਣ ਕਾਰਨ ਫਸਲਾ ਪ੍ਰਭਾਵਿਤ ਹੋ ਰਹੀਆਂ ਹਨ। ਜ਼ੋਰਦਾਰ ਮੀਂਹ ਪੈ ਜਾਵੇ ਤਾਂ ਪੱਤਾ ਲਪੇਟ ਤੋਂ ਛੁਟਕਾਰਾ ਮਿਲਣ ਦੇ ਨਾਲ ਫਸਲਾਂ ਲਈ ਬਹੁਤ ਲਾਹੇਵੰਦ ਸਾਬਿਤ ਹੋ ਸਕਦਾ ਮੀਂਹ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8