ਨਸ਼ਾ ਮੁਕਤੀ ਯਾਤਰਾ ਅੱਜ ਤੋਂ ਸ਼ੁਰੂ ਹੋਵੇਗੀ : ਡੀ. ਸੀ.ਦਲਵਿੰਦਰਜੀਤ ਸਿੰਘ

Friday, May 16, 2025 - 03:02 PM (IST)

ਨਸ਼ਾ ਮੁਕਤੀ ਯਾਤਰਾ ਅੱਜ ਤੋਂ ਸ਼ੁਰੂ ਹੋਵੇਗੀ : ਡੀ. ਸੀ.ਦਲਵਿੰਦਰਜੀਤ ਸਿੰਘ

ਗੁਰਦਾਸਪੁਰ(ਹਰਮਨ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਬੀਤੀ 24 ਫਰਵਰੀ ਤੋਂ ਆਰੰਭੀ ਨਸ਼ਿਆਂ ਖ਼ਿਲਾਫ਼ ਫ਼ੈਸਲਾਕੁੰਨ ਲੜਾਈ ਦੇ ਅਗਲੇ ਪੜਾਅ ’ਚ ਹੁਣ ਸਰਕਾਰ ਵੱਲੋਂ 16 ਮਈ ਤੋਂ ਪਿੰਡ ਪੱਧਰ ਅਤੇ ਵਾਰਡ ਪੱਧਰ ’ਤੇ ਜਾ ਕੇ ਰੱਖਿਆ ਕਮੇਟੀਆਂ ਅਤੇ ਆਮ ਲੋਕਾਂ ਨਾਲ ਜਾਗਰੂਕਤਾ ਮੀਟਿੰਗਾਂ ਦਾ ਸਿਲਸਿਲਾ ਆਰੰਭਿਆ ਜਾ ਰਿਹਾ ਹੈ। ਇਨ੍ਹਾਂ ਮੀਟਿੰਗਾਂ ਦਾ ਮੰਤਵ ਪਿੰਡ ਰੱਖਿਆ ਕਮੇਟੀਆਂ ਅਤੇ ਵਾਰਡ ਰੱਖਿਆ ਕਮੇਟੀਆਂ ਦੇ ਮੈਂਬਰਾਂ ਅਤੇ ਆਮ ਲੋਕਾਂ ਨੂੰ ਨਸ਼ਾ ਸਮੱਗਲਰਾਂ ਦੀਆਂ ਗਤੀਵਿਧੀਆਂ ਜ਼ਿਲਾ ਪ੍ਰਸ਼ਾਸਨ ਤੱਕ ਪਹੁੰਚਾਉਣ, ਨਸ਼ਾ ਪੀੜਤਾਂ ਦੇ ਇਲਾਜ ਲਈ ਉਨ੍ਹਾਂ ਨੂੰ ਪ੍ਰੇਰ ਕੇ ਨਸ਼ਾ ਮੁਕਤੀ ਕੇਂਦਰਾਂ ਤੱਕ ਲਿਆਉਣ ਲਈ ਜਾਗਰੂਕ ਕਰਨਾ ਹੋਵੇਗਾ। ਨਸ਼ਾ ਮੁਕਤੀ ਯਾਤਰਾ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਦੇ 7 ਵਿਧਾਨ ਸਭਾ ਹਲਕਿਆਂ ’ਚ ਇਹ ਯਾਤਰਾ 16 ਮਈ ਤੋਂ ਸ਼ੁਰੂ ਹੋਵੇਗੀ। ਇਸ ਸਬੰਧੀ ਹਰ ਵਿਧਾਨ ਸਭਾ ਹਲਕੇ ਦੇ ਤਿੰਨ ਪਿੰਡਾਂ ’ਚ ਰੋਜ਼ਾਨਾ ਸ਼ਾਮ 4 ਤੋਂ ਸ਼ਾਮ 7 ਵਜੇ ਤੱਕ ਵਿਸ਼ੇਸ਼ ਮੀਟਿੰਗਾਂ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ- ਗੁਰਦਾਸਪੁਰ ਵਾਸੀਆਂ ਲਈ ਅਹਿਮ ਖ਼ਬਰ, 19 ਮਈ ਤੋਂ 3 ਜੂਨ ਤੱਕ ਲੱਗਣਗੇ ਰੁਜ਼ਗਾਰ ਮੇਲੇ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 16 ਮਈ ਨੂੰ ਵਿਧਾਨ ਸਭਾ ਹਲਕਾ ਬਟਾਲਾ ਦੇ ਪਿੰਡਾਂ ਲਖੋਰਾ ਵਿਖੇ ਸ਼ਾਮ 4 ਵਜੇ, ਦੀਵਾਨੀਵਾਲ ਕਲਾਂ ਵਿਖੇ ਸ਼ਾਮ 5 ਵਜੇ ਅਤੇ ਦੀਵਾਨੀਵਾਲ ਖ਼ੁਰਦ ਸ਼ਾਮ 6 ਵਜੇ ਨਸ਼ਾ ਮੁਕਤੀ ਯਾਤਰਾ ਹੋਵੇਗੀ, ਜਿਸ ਦੀ ਅਗਵਾਈ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਕਰਨਗੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 16 ਮਈ ਨੂੰ ਵਿਧਾਨ ਸਭਾ ਹਲਕਾ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਵੱਡਾ ਰੰਗੜ ਨੰਗਲ ਵਿਖੇ ਸ਼ਾਮ 4 ਵਜੇ, ਜੈਤੋਸਰਜਾ ਵਿਖੇ ਸ਼ਾਮ 5 ਵਜੇ ਅਤੇ ਪਿੰਡ ਜਾਹਦਪੁਰ ਵਿਖੇ ਵਿਖੇ ਸ਼ਾਮ 6 ਵਜੇ ਵਿਧਾਇਕ ਅਮਰਪਾਲ ਸਿੰਘ ਦੀ ਅਗਵਾਈ ਹੇਠ ਯਾਤਰਾ ਹੋਵੇਗੀ।

ਇਹ ਵੀ ਪੜ੍ਹੋ- ਪੰਜਾਬ ਦੀ ਮਸ਼ਹੂਰ ਕੱਪੜਾ ਮਾਰਕੀਟ ਬਾਜ਼ਾਰ 3 ਦਿਨ ਲਈ ਬੰਦ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 16 ਮਈ ਨੂੰ ਹੀ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਹਰਦੋਵਾਲ ਖੁਰਦ ਵਿਖੇ ਸ਼ਾਮ 4 ਵਜੇ, ਹਰਦੋਵਾਲ ਕਲਾਂ ਵਿਖੇ ਸ਼ਾਮ 5 ਵਜੇ ਅਤੇ ਸਮਰਾਏ ਵਿਖੇ ਸ਼ਾਮ 6 ਵਜੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਕਰਨਗੇ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿਖੇ ਨਸ਼ਾ ਮੁਕਤੀ ਯਾਤਰਾ ਵੀ 16 ਮਈ ਤੋਂ ਸ਼ੁਰੂ ਹੋਵੇਗੀ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਗੁਰਦਾਸਪੁਰ ਸ਼ਹਿਰ ਦੇ ਵਾਰਡ ਨੰਬਰ 4 ਵਿਖੇ ਸ਼ਾਮ 4 ਵਜੇ, ਵਾਰਡ ਨੰਬਰ 6 ਵਿਖੇ ਸ਼ਾਮ 5 ਵਜੇ ਅਤੇ ਵਾਰਡ ਨੰਬਰ 3 ਵਿਖੇ ਸ਼ਾਮ 4 ਵਜੇ ਇਸ ਯਾਤਰਾ ਦੀ ਅਗਵਾਈ ਕਰਨਗੇ।

ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਅੱਗੇ ਦੱਸਿਆ ਕਿ 16 ਮਈ ਨੂੰ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ’ਚ ਪਨਸਪ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਦੀ ਅਗਵਾਈ ਹੇਠ ਪਿੰਡ ਵੀਲਾ ਤੇਜਾ ਵਿਖੇ ਸ਼ਾਮ 4 ਵਜੇ, ਡੋਗਰ ਵਿਖੇ ਸ਼ਾਮ 5 ਵਜੇ ਅਤੇ ਬੱਦੋਵਾਲ ਕਲਾਂ ਵਿਖੇ ਸ਼ਾਮ 6 ਵਜੇ ਵਿਖੇ ਨਸ਼ਾ ਮੁਕਤੀ ਯਾਤਰਾ ਹੋਵੇਗੀ। ਉਨ੍ਹਾਂ ਦੱਸਿਆ ਕਿ 16 ਮਈ ਨੂੰ ਦੀਨਾਨਗਰ ਹਲਕੇ ਦੇ ਪਿੰਡ ਅੱਲੜ ਪਿੰਡੀ ਵਿਖੇ ਸ਼ਾਮ 4 ਵਜੇ, ਬਾਊਪੁਰ ਅਫਗ਼ਾਨਾਂ ਵਿਖੇ ਸ਼ਾਮ 5 ਵਜੇ ਅਤੇ ਪਿੰਡ ਆਧੀ ਵਿਖੇ ਵਿਖੇ ਸ਼ਾਮ 6 ਵਜੇ ਨਸ਼ਾ ਮੁਕਤੀ ਯਾਤਰਾ ਹੋਵੇਗੀ। ਉੱਘੇ ਜਨਤਕ ਆਗੂ ਸ਼ਮਸ਼ੇਰ ਸਿੰਘ ਇਨ੍ਹਾਂ ਯਾਤਰਾਵਾਂ ’ਚ ਸ਼ਮੂਲੀਅਤ ਕਰਨਗੇ।

ਇਹ ਵੀ ਪੜ੍ਹੋ- ਪੰਜਾਬ 'ਚ ਇਸ ਸਾਲ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਬਰਾਮਦ

16 ਮਈ ਨੂੰ ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡ ਕੋਟ ਸੰਤੋਖ ਰਾਏ ਵਿਖੇ ਸ਼ਾਮ 4 ਵਜੇ, ਪਿੰਡ ਥੇਹ ਤਿੱਖਾ ਵਿਖੇ ਸ਼ਾਮ 5 ਵਜੇ ਅਤੇ ਪਿੰਡ ਛੋਟੇਪੁਰ ਵਿਖੇ ਸ਼ਾਮ 6 ਵਜੇ ਨਸ਼ਾ ਮੁਕਤੀ ਯਾਤਰਾ ਹੋਵੇਗੀ, ਜਿਸ ਦੀ ਅਗਵਾਈ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਕਰਨਗੇ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਪਿੰਡਾਂ ਅਤੇ ਵਾਰਡਾਂ ਦੇ ਲੋਕਾਂ ਨੂੰ ਆਪੋ ਆਪਣੇ ਪਿੰਡ ਨਿਯਤ ਮਿਤੀ ਨੂੰ ਹੋਣ ਵਾਲੀ ਯਾਤਰਾ ’ਚ ਵੱਡੇ ਪੱਧਰ ’ਤੇ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਆਓ ਅਸੀਂ ਸਾਰੇ ਮਿਲ ਕੇ ਨਸ਼ਿਆਂ ਖਿਲਾਫ ਇਸ ਜੰਗ ਨੂੰ ਲੜੀਏ ਅਤੇ ਜਿੱਤ ਹਾਸਲ ਕਰੀਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News