ਜੇਲ੍ਹ ’ਚੋਂ ਨਸ਼ੀਲੇ ਕੈਪਸੂਲ ਤੇ ਪਾਊਡਰ ਬਰਾਮਦ
Tuesday, Jun 02, 2026 - 10:55 AM (IST)
ਤਰਨਤਾਰਨ (ਰਾਜੂ)-ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ’ਚ ਤਲਾਸ਼ੀ ਦੌਰਾਨ ਨਸ਼ੀਲੇ ਕੈਪਸੂਲ ਅਤੇ ਪਾਊਡਰ ਲਵਾਰਿਸ ਹਾਲਤ ’ਚ ਬਰਾਮਦ ਹੋਏ ਹਨ। ਇਸ ਸਬੰਧੀ ਸਹਾਇਕ ਸੁਪਰਡੈਂਟ ਜਸਵੰਤ ਸਿੰਘ ਨੇ ਦੱਸਿਆ ਕਿ ਜੇਲ੍ਹ ’ਚ ਕੀਤੀ ਗਈ ਚੈਕਿੰਗ ਦੌਰਾਨ 1400 ਨਸ਼ੀਲੇ ਕੈਪਸੂਲ ਅਤੇ 97 ਗ੍ਰਾਮ ਪਾਊਡਰ ਬਰਾਮਦ ਹੋਇਆ ਹੈ। ਓਧਰ ਥਾਣਾ ਗੋਇੰਦਵਾਲ ਸਾਹਿਬ ’ਚ ਅਣਪਛਾਤੇ ਮੁਲਜ਼ਮ ਦੇ ਵਿਰੁੱਧ ਪ੍ਰੀਜ਼ਨ ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
