ਨਸ਼ਾ ਵੇਚਣ ਵਾਲੇ 8 ਸਮੱਗਲਰ ਗ੍ਰਿਫਤਾਰ
Sunday, Oct 14, 2018 - 02:22 AM (IST)

ਅੰਮ੍ਰਿਤਸਰ, (ਸੰਜੀਵ)- ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਵੱਖ-ਵੱਖ ਖੇਤਰਾਂ ’ਚ ਛਾਪੇਮਾਰੀ ਦੌਰਾਨ ਨਸ਼ਾ ਵੇਚਣ ਵਾਲੇ 8 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ’ਚ ਥਾਣਾ ਮਹਿਤਾ ਦੀ ਪੁਲਸ ਨੇ ਸੁਖਵਿੰਦਰ ਸਿੰਘ ਸੁੱਖਾ ਵਾਸੀ ਉਦੋਨੰਗਲ ਤੋਂ 65 ਨਸ਼ੇ ਵਾਲੀਆਂ ਗੋਲੀਅਾਂ, ਥਾਣਾ ਰਾਜਾਸਾਂਸੀ ਦੀ ਪੁਲਸ ਨੇ ਮਨਜੀਤ ਸਿੰਘ ਵਾਸੀ ਤੋਲਾਨੰਗਲ ਤੋਂ 4 ਗ੍ਰਾਮ ਹੈਰੋਇਨ, ਥਾਣਾ ਤਰਸਿੱਕਾ ਦੀ ਪੁਲਸ ਨੇ ਸ਼ਰਨਜੀਤ ਸਿੰਘ ਵਾਸੀ ਜੱਬੋਵਾਲ ਤੋਂ 80 ਗੋਲੀਆਂ, ਥਾਣਾ ਮਜੀਠਾ ਦੀ ਪੁਲਸ ਨੇ ਰਾਜ ਕੁਮਾਰ ਵਾਸੀ ਥਰੀਏਵਾਲ ਤੋਂ 40 ਗੋਲੀਆਂ, ਥਾਣਾ ਘਰਿੰਡਾ ਦੀ ਪੁਲਸ ਨੇ ਹਰਪਾਲ ਸਿੰਘ ਵਾਸੀ ਅਟਾਰੀ ਤੋਂ 60 ਗੋਲੀਆਂ, ਥਾਣਾ ਜੰਡਿਆਲਾ ਗੁਰੂ ਦੀ ਪੁਲਸ ਨੇ ਅਰੁਣਦੀਪ ਸਿੰਘ ਵਾਸੀ ਜੰਡਿਆਲਾ ਗੁਰੂ ਤੋਂ 50 ਗੋਲੀਆਂ, ਥਾਣਾ ਚਾਟੀਵਿੰਡ ਦੀ ਪੁਲਸ ਨੇ ਨਰਾਇਣ ਸਿੰਘ ਵਾਸੀ ਠੱਠਗਡ਼੍ਹ ਤੋਂ 80 ਗੋਲੀਆਂ ਤੇ ਥਾਣਾ ਰਮਦਾਸ ਦੀ ਪੁਲਸ ਨੇ ਹਰਪਾਲ ਸਿੰਘ ਵਾਸੀ ਅਵਾਣ ਤੋਂ 73 ਗੋਲੀਆਂ ਅਤੇ ਇਕ ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਸ ਨੇ ਉਕਤ ਦੋਸ਼ੀਆਂ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।