ਨਸ਼ਾ ਕਰਦਾ ਵਿਅਕਤੀ ਪੁਲਸ ਵੱਲੋਂ ਕਾਬੂ
Tuesday, Oct 14, 2025 - 06:25 PM (IST)
ਗੁਰਦਾਸਪੁਰ (ਹਰਮਨ)-ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਨੇ ਨਸ਼ੇ ਦਾ ਸੇਵਨ ਕਰਨ ਦੇ ਦੋਸ਼ਾਂ ਹੇਠ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਪਾਰਟੀ ਨੇ ਨਹਿਰੂ ਪਾਰਕ ਤੋਂ ਤਾਂ ਇੱਕ ਵਿਅਕਤੀ ਬਿਜਲੀ ਬੋਰਡ ਦੀ ਦਿਵਾਰ ਦੇ ਨੇੜੇ ਝਾੜੀਆਂ ਵਿੱਚ ਬੈਠ ਕੇ ਚਾਂਦੀ ਦੇ ਪੇਪਰ ’ਤੇ ਹੈਰੋਇਨ ਲਗਾ ਕੇ ਲਾਇਟਰ ਨਾਲ ਅੱਗ ਬਾਲ ਕੇ ਸੁੱਟਾ ਖਿੱਚ ਰਿਹਾ ਸੀ।
ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਵਿਅਕਤੀ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਮ ਗੁਰਜੋਤ ਸਿੰਘ ਉਰਫ਼ ਗੱਗਨ ਦੱਸਿਆ। ਤਲਾਸ਼ ਦੌਰਾਨ ਉਸ ਦੇ ਕੋਲੋਂ ਹੈਰੋਇਨ ਲੱਗਿਆ ਚਾਂਦੀ ਦਾ ਪੇਪਰ, 10 ਰੁਪਏ ਦਾ ਨੋਟ ਬਣੀ ਪਾਈਪ ਅਤੇ ਲਾਇਟਰ ਬਰਾਮਦ ਕੀਤਾ ਗਿਆ।
