ਸੰਤੁਲਨ ਵਿਗੜਨ ਨਾਲ ਕਾਰ ਖੇਤਾਂ ’ਚ ਪਲਟੀ, ਚਾਲਕ ਦੀ ਮੌਤ
Tuesday, Mar 14, 2023 - 02:50 PM (IST)

ਬਟਾਲਾ/ਜੈਂਤੀਪੁਰ (ਸਾਹਿਲ,ਬਲਜੀਤ)- ਬੀਤੀ ਰਾਤ ਪਿੰਡ ਗੋਪਾਲਪੁਰ ਨੇੜੇ ਕਾਰ ਦਾ ਸੰਤੁਲਨ ਵਿਗੜਨ ਨਾਲ ਖੇਤਾਂ ਵਿਚ ਪਲਟਣ ਨਾਲ ਚਾਲਕ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਕਸਬਾ ਜੈਂਤੀਪੁਰ ਦੇ ਨਜ਼ਦੀਕੀ ਥਾਣਾ ਕੱਥੂਨੰਗਲ ਦੇ ਏ. ਐੱਸ. ਆਈ. ਅਜੀਤ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਨੌਜਵਾਨ ਸਾਜਨ ਮਹਾਜਨ ਪੁੱਤਰ ਵਿਨੋਦ ਕੁਮਾਰ ਵਾਸੀ ਸ਼ਰੀਫ਼ਪੁਰਾ ਆਪਣੀ ਕਾਰ ’ਤੇ ਸਵਾਰ ਹੋ ਕੇ ਅੰਮ੍ਰਿਤਸਰ ਨੂੰ ਜਾ ਰਿਹਾ ਸੀ।
ਇਹ ਵੀ ਪੜ੍ਹੋ- ਨਸ਼ੇ ਨੇ ਉਜਾੜਿਆ ਇਕ ਹੋਰ ਪਰਿਵਾਰ, ਓਵਰਡੋਜ਼ ਕਾਰਨ 25 ਸਾਲਾ ਨੌਜਵਾਨ ਦੀ ਮੌਤ
ਜਦੋਂ ਇਹ ਨਜ਼ਦੀਕੀ ਪਿੰਡ ਗੋਪਾਲਪੁਰ ਕੋਲ ਸਥਿਤ ਐੱਸ. ਕੇ. ਢਾਬੇ ਦੇ ਸਾਹਮਣੇ ਪਹੁੰਚਿਆ ਤਾਂ ਅਚਾਨਕ ਇਸ ਦੀ ਕਾਰ ਦਾ ਸੰਤੁਲਨ ਵਿਗੜ ਗਿਆ, ਜਿਸ ਦੇ ਸਿੱਟੇ ਵਜੋਂ ਕਾਰ ਖੇਤਾਂ ਵਿਚ ਜਾ ਪਲਟੀ ਅਤੇ ਉਕਤ ਕਾਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਏ. ਐੱਸ. ਆਈ. ਨੇ ਦੱਸਿਆ ਕਿ ਸਾਜਨ ਮਹਾਜਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਇਸ ਸਬੰਧੀ ਥਾਣਾ ਕੱਥੂਨੰਗਲ ਵਿਖੇ 174 ਸੀਆਰ.ਪੀ.ਸੀ ਤਹਿਤ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ।
ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਕਾਦੀਆਂ ਦੇ CID ਮੁਲਾਜ਼ਮ ਦੀ ਮੌਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।