ਪੰਜਾਬ ਵਾਸੀਆਂ ਦੇ ਕੈਂਸਰ ਟੈਸਟ ਕਰਨੇ ਅਤੇ ਮੁਫ਼ਤ ਦਵਾਈਆਂ ਦੇਣੀਆਂ ਵੱਡਾ ਪੁੰਨ- ਧਾਲੀਵਾਲ
Monday, Mar 06, 2023 - 05:08 PM (IST)

ਅਜਨਾਲਾ (ਨਿਰਵੈਲ)- ਪੰਜਾਬ ਵਾਸੀਆਂ ਨੂੰ ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਬਚਾਉਣ ਲਈ ਜਿਸ ਤਰ੍ਹਾਂ ਵਰਲਡ ਕੈਂਸਰ ਕੇਅਰ ਕੰਮ ਕਰ ਰਹੀ ਹੈ, ਉਹ ਬਹੁਤ ਹੀ ਵੱਡਾ ਪੁੰਨ ਹੈ ਅਤੇ ਇਸ ਵੱਡੇ ਕਾਰਜ ਨੂੰ ਵਿੱਢਣ ਵਾਲੇ ਸ੍ਰੀ ਕੁਲਵੰਤ ਸਿੰਘ ਧਾਲੀਵਾਲ ਧੰਨਤਾ ਦੇ ਪਾਤਰ ਹਨ। ਉਕਤ ਸਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਸਕੂਲ 'ਚ ਵਰਲਡ ਕੈਂਸਰ ਕੇਅਰ ਵੱਲੋਂ ਲਗਾਏ ਕੈਂਪ ਦਾ ਉਦਘਾਟਨ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਇਹ ਕੇਵਲ ਕੈਂਸਰ ਦੀ ਜਾਂਚ ਲਈ ਮੈਮੋਗ੍ਰਾਫੀ, ਪੈਪ ਸਮੀਅਰ, ਪੀ ਐਮ ਏ ਵਰਗੇ ਮਹਿੰਗੇ ਟੈਸਟ ਹੀ ਮੁਫ਼ਤ ਨਹੀਂ ਕਰ ਰਹੇ, ਹਲਾਂਕਿ ਹਰੇਕ ਤਰ੍ਹਾਂ ਦੇ ਕੈਂਸਰ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਵੀ ਦੇ ਰਹੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ ’ਤੇ 29 ਲੱਖ ਰੁਪਏ ਦੀਆਂ ਵਿਦੇਸ਼ੀ ਸਿਗਰਟਾਂ ਜ਼ਬਤ
ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਵਿਸ਼ੇਸ਼ ਸਹਿਯੋਗ ਅਤੇ ਸ੍ਰੀ ਸਨਮ ਕਾਹਲੋਂ ਦੇ ਯਤਨਾਂ ਨਾਲ ਅਜਨਾਲਾ ਹਲਕੇ ਵਿੱਚ 12 ਮਾਰਚ ਤੱਕ ਇਹ ਕੈਂਪ ਵੱਖ-ਵੱਖ ਸਥਾਨਾਂ 'ਤੇ ਲਗਾਏ ਜਾ ਰਹੇ ਹਨ, ਸੋ ਸਾਰੇ ਵਾਸੀ ਇਸ ਮੌਕੇ ਦਾ ਲਾਹਾ ਲੈ ਕੇ ਇਹ ਟੈਸਟ ਜ਼ਰੂਰ ਕਰਵਾਉਣ। ਦੱਸਣਯੋਗ ਹੈ ਕਿ ਸ੍ਰੀ ਸਨਮ ਕਾਹਲੋਂ ਅਜਨਾਲਾ ਹਲਕੇ ਦੇ ਪਿੰਡ ਗ੍ਰੰਥਗੜ ਦੇ ਜੰਮਪਲ ਹਨ ਅਤੇ ਅੱਜ-ਕੱਲ ਆਸਟਰੇਲੀਆ ਰਹਿ ਰਹੇ ਹਨ। ਪਿਛਲੇ ਸਾਲ ਵੀ ਉਨ੍ਹਾਂ ਆਪਣੇ ਪਿੰਡ 'ਚ ਇਹ ਕੈਂਪ ਲਗਾ ਕੇ ਨੇਕ ਸ਼ੁਰੂਆਤ ਕੀਤੀ ਸੀ।
ਇਹ ਵੀ ਪੜ੍ਹੋ- ਜੇਕਰ ਜੀ-20 ਸੰਮੇਲਨ ਰੱਦ ਹੁੰਦੈ ਤਾਂ ਪੰਜਾਬ ਨੂੰ ਹੋਵੇਗਾ ਵੱਡਾ ਨੁਕਸਾਨ : ਔਜਲਾ
ਉਨ੍ਹਾਂ ਦੱਸਿਆ ਕਿ 6 ਮਾਰਚ ਨੂੰ ਸ਼ਿਵ ਮੰਦਰ ਅਜਨਾਲਾ, 7 ਮਾਰਚ ਨੂੰ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ, 8 ਮਾਰਚ ਨੂੰ ਬੱਲੜਵਾਲ, 10 ਮਾਰਚ ਨੂੰ ਥੋਭਾ, 11 ਮਾਰਚ ਨੂੰ ਬੱਲ ਬਾਵਾ ਮੰਦਰ, 12 ਮਾਰਚ ਨੂੰ ਰਮਦਾਸ ਵਿਖੇ ਇਹ ਕੈਂਪ ਲੱਗ ਰਹੇ ਹਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।