ਜ਼ਿਲ੍ਹਾ ਪੁਲਸ ਗੁਰਦਾਸਪੁਰ ਨੇ ਆਪ੍ਰੇਸ਼ਨ ਚਲਾ ਕੇ ਕੀਤੀ ਛਾਪਾਮਾਰੀ, ਬਿਆਸ ਦਰਿਆ ਸਰਕੰਡਿਆਂ ਤੋਂ ਲਾਹਣ ਬਰਾਮਦ

12/23/2022 4:46:17 PM

ਗੁਰਦਾਸਪੁਰ (ਵਿਨੋਦ)- ਜ਼ਿਲ੍ਹਾ ਪੁਲਸ ਗੁਰਦਾਸਪੁਰ ਅਧੀਨ ਭੈਣੀ ਮੀਆਂ ਖਾਂ ਪੁਲਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾਂ ਮਿਲੀ ਜਦੋਂ ਉਨ੍ਹਾਂ ਨੇ ਛਾਪਾਮਾਰੀ ਕਰਕੇ 3200 ਕਿੱਲੋਂ ਲਾਹਣ ਅਤੇ ਪਲਾਸਟਿਕ ਦੀਆਂ 16 ਤਰਪਾਲਾਂ ਬਰਾਮਦ ਕੀਤੀਆਂ। ਪਲਾਸਟਿਕ ਦੀਆਂ ਤਰਪਾਲਾਂ ’ਚ ਇਹ ਲਾਹਣ ਪਾ ਕੇ ਬਿਆਸ ਦਰਿਆ ਕਿਨਾਰੇ ਸਰਕੰਡਿਆਂ ’ਚ ਦੋਸ਼ੀਆਂ ਨੇ ਲੁਕਾ ਰੱਖੀ ਸੀ। ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਬਰਾਮਦ ਸਾਰੀ ਲਾਹਣ ਨੂੰ ਨਸ਼ਟ ਕਰ ਦਿੱਤਾ।

ਇਹ ਵੀ ਪੜ੍ਹੋ- ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ 'ਤੇ ਜਥੇਦਾਰ ਹਰਪ੍ਰੀਤ ਸਿੰਘ ਦੀ ਨੌਜਵਾਨਾਂ ਨੂੰ ਖ਼ਾਸ ਅਪੀਲ

ਇਸ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਗੁਰਦਾਸਪੁਰ ਡਾ. ਦੀਪਕ ਹਿਲੋਰੀ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਭੈਣੀ ਮੀਆਂ ਖਾਂ ਪੁਲਸ ਸਟੇਸ਼ਨ ਅਧੀਨ ਇਲਾਕਾ ਬਿਆਸ ਦਰਿਆ ਦੇ ਕਿਨਾਰੇ ਦੋਸ਼ੀਆਂ ਨੇ ਸਰਕੰਡੇ ’ਚ ਭਾਰੀ ਮਾਤਰਾਂ ’ਚ ਲਾਹਣ ਦਬਾ ਕੇ ਰੱਖੀ ਹੈ। ਜਿਸ ਤੋਂ ਉਹ ਨਾਜਾਇਜ਼ ਸ਼ਰਾਬ ਤਿਆਰ ਕਰਨ ਵਾਲੇ ਹਨ। ਇਸ ਸੂਚਨਾ ਦੇ ਆਧਾਰ ’ਤੇ ਭੈਣੀ ਮੀਆਂ ਖਾਂ ਪੁਲਸ ਨਾਲ ਸਬੰਧਿਤ ਤਿੰਨ ਪਾਰਟੀਆਂ ਬਣਾ ਕੇ ਇਸ ਲਾਹਣ ਨੂੰ ਬਰਾਮਦ ਕਰਨ ਦੇ ਲਈ ਛਾਪੇਮਾਰੀ ਕਰਨ ਲਈ ਭੇਜਿਆ।

ਇਹ ਵੀ ਪੜ੍ਹੋ- ਦੇਸ਼ਾਂ-ਵਿਦੇਸ਼ਾਂ ਤੋਂ ਹਰੀਕੇ ਵੈੱਟਲੈਂਡ ਪੁੱਜੇ 50 ਹਜ਼ਾਰ ਤੋਂ ਵੱਧ ਪੰਛੀ, ਵੇਖਣ ਵਾਲਿਆਂ ਦੀਆਂ ਲੱਗ ਰਹੀਆਂ ਰੌਣਕਾਂ

ਉਨ੍ਹਾਂ ਨੇ ਦੱਸਿਆ ਕਿ ਸਹਾਇਕ ਸਬ ਇੰਸਪੈਕਟਰ ਸੁਭਾਸ਼ ਲਾਲ ਦੀ ਅਗਵਾਈ ਵਾਲੀ ਟੀਮ ਨੇ ਸਰਕੰਡਿਆਂ ’ਚ ਲੁਕਾ ਕੇ ਰੱਖੀ 6 ਪਲਾਸਟਿਕ ਦੀਆਂ ਤਰਪਾਲਾਂ ਵਿਚ ਪਾ ਕੇ ਜ਼ਮੀਨ ’ਚ ਦਬਾ ਕੇ ਰੱਖੀ 1200 ਕਿੱਲੋਂ ਲਾਹਣ ਬਰਾਮਦ ਕੀਤੀ। ਸਹਾਇਕ ਸਬ ਇੰਸਪੈਕਟਰ ਰਵਿੰਦਰ ਸਿੰਘ ਦੀ ਟੀਮ ਨੇ 5 ਪਲਾਟਿਕ ਦੀਆਂ ਤਰਪਾਲਾਂ ਚੋਂ 1000 ਕਿੱਲੋਂ ਲਾਹਣ ਬਰਾਮਦ ਕੀਤੀ। ਜਦਕਿ ਸਹਾਇਕ ਸਬ ਇੰਸਪੈਕਟਰ ਅਵਤਾਰ ਸਿੰਘ ਦੀ ਟੀਮ ਨੇ ਜ਼ਮੀਨ ’ਚ ਦਬਾ ਕੇ ਰੱਖੀ 1000 ਕਿੱਲੋਂ ਲਾਹਣ ਬਰਾਮਦ ਕੀਤੀ।

ਇਹ ਵੀ ਪੜ੍ਹੋ- ਅੰਮ੍ਰਿਤਸਰ ਸੈਕਟਰ 'ਚ ਫਿਰ ਪਾਕਿ ਡਰੋਨ ਦੀ ਦਸਤਕ, BSF ਦੇ ਜਵਾਨਾਂ ਨੇ ਫ਼ਾਇਰਿੰਗ ਕਰ ਹੇਠਾਂ ਸੁੱਟਿਆ

ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਇਸ ਸਬੰਧੀ ਅਣਪਛਾਤੇ ਦੋਸ਼ੀਆਂ ਦੇ ਖ਼ਿਲਾਫ਼ ਕੇਸ ਦਰਜ਼ ਕੀਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਫੜਨ  ਦੀ ਕੌਸ਼ਿਸ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਬਕਾਰੀ ਵਿਭਾਗ ਨੂੰ ਸੂਚਿਤ ਕਰਨ ਤੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਅਜੇ ਕੁਮਾਰ ਦੀ ਅਗਵਾਈ ਵਿਚ ਆਈ ਟੀਮ ਨੇ ਬਰਾਮਦ ਸਾਰੀ ਲਾਹਣ ਨੂੰ ਨਸ਼ਟ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜਿਸ ਸਥਾਨ ਤੋਂ ਇਹ ਲਾਹਣ ਬਰਾਮਦ ਕੀਤੀ ਗਈ ਹੈ, ਉਹ ਬਿਆਸ ਦਰਿਆ ਦੇ ਕਿਨਾਰੇ ਉੱਘੇ ਸਰਕੰਡੇ ਨਾਲ ਭਰਿਆ ਇਲਾਕਾ ਹੈ। ਇਸ ਇਲਾਕੇ ਵਿਚ ਬਿਆਸ ਦਰਿਆ ਦਾ ਦੂਜਾ ਕਿਨਾਰਾ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਆਉਂਦਾ ਹੈ। ਜਿਸ ਕਾਰਨ ਦੋਸ਼ੀ ਪੁਲਸ ਦੀ ਛਾਪਾਮਾਰੀ ਤੇ ਭੱਜ ਕੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਸੀਮਾ ’ਚ ਚੱਲ ਜਾਂਦੇ ਹਨ। ਜਿਸ ਕਾਰਨ ਦੋਸ਼ੀ ਇਸ ਗੱਲ ਦਾ ਲਾਭ ਚੁੱਕ ਰਹੇ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


 


Anuradha

Content Editor

Related News