ਦੀਨਾਨਗਰ ਪੁਲਸ ਨੇ 11 ਪਸ਼ੂਆਂ ਸਮੇਤ 3 ਪਸ਼ੂ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ

Monday, Sep 18, 2023 - 01:34 PM (IST)

ਦੀਨਾਨਗਰ ਪੁਲਸ ਨੇ 11 ਪਸ਼ੂਆਂ ਸਮੇਤ 3 ਪਸ਼ੂ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ

ਦੀਨਾਨਗਰ (ਹਰਜਿੰਦਰ ਸਿੰਘ ਗੌਰਾਇਆ)- ਅੱਜ ਦੀਨਾਨਗਰ ਪੁਲਸ ਵੱਲੋਂ ਨਾਕੇ ਦੌਰਾਨ ਇਕ ਟਰੱਕ 'ਚੋਂ 11 ਪਸ਼ੂਆਂ ਸਮੇਤ 3 ਪਸ਼ੂ ਤਸਕਰਾਂ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਮੌਕੇ ਥਾਣਾ ਮੁੱਖੀ ਦੀਨਾਨਗਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਏ.ਐੱਸ.ਆਈ ਨਿਰਮਲ ਸਿੰਘ ਦੀ ਅਗਵਾਈ ਹੇਠਾ ਭੈੜੇ ਪੁਰਸ ਦੀ ਤਲਾਸ਼ ਵਿਚ ਲੋਹਗੜ ਮੌੜ 'ਤੇ ਨਾਕੇ ਲਗਾ ਵਾਹਨਾਂ ਦੀ ਚੈਕਿੰਗ ਕੀਤੀ ਗਈ, ਜਦ ਇਕ ਸ਼ੱਕ 'ਦੇ ਆਧਾਰ 'ਤੇ ਟਰੱਕ ਨੂੰ ਰੁਕਿਆ ਗਿਆ ਤਾਂ ਟਰੱਕ ਵਿਚ ਤਸਕਰਾਂ ਵੱਲੋਂ 7 ਮੱਝਾਂ ਅਤੇ 4 ਝੋਟੇ ਦੀਆਂ ਲੱਤਾਂ ਰੱਸੀਆਂ ਨਾਲ ਬਹੁਤ ਬੁਰੀ ਤਰ੍ਹਾਂ ਨਾਲ ਬੰਨ ਕੇ ਟਰੱਕ ਵਿਚ ਸੁੱਟੇ ਹੋਏ ਸਨ।

ਇਹ ਵੀ ਪੜ੍ਹੋ- ਛੋਟੀ ਉਮਰ ’ਚ ਕ੍ਰਿਕਟ ਦਾ ਚਮਕਦਾ ਸਿਤਾਰਾ ਬਣਿਆ ਸ਼ਹਿਬਾਜ ਸੰਧੂ, ਪੰਜਾਬ ਰਾਜ ਟੀਮ 'ਚ ਹੋਈ ਸਿਲੈਕਸ਼ਨ

ਇਹ ਸਾਰੇ ਪਸ਼ੂ ਲੋਹਗੜ ਵਿਚੋਂ ਆ ਰਹੇ ਸਨ, ਜੋ ਕਿ ਦੀਨਾਨਗਰ ਰਾਹੀ ਯੂ. ਪੀ. ਲੈ ਕੇ ਜਾ ਰਹੇ ਸਨ। ਪੁਲਸ ਵੱਲੋਂ 11 ਪਸ਼ੂਆ ਸਮੇਤ ਟਰੱਕ ਵਿਚ ਸਵਾਰ 3 ਵਿਅਕਤੀਆਂ ਨੂੰ ਕਾਬੂ ਕਰਕੇ ਪਸ਼ੂਆਂ ਦੀ ਤਸਦੱਦ ਕਰਨ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਮੁਤਾਬਕ ਦੋਸ਼ੀਆਂ ਦੀ ਪਛਾਣ ਬਾਗ ਹੂਸੈਨ, ਸੂਲੇਮਾਨ ਦੌਨੇ ਵਾਸੀ ਮਿਰਜਾਨਪੁਰ ਥਾਣਾ ਬਹਿਰਾਮਪੁਰ ਅਤੇ ਨਜੀਰ ਵਾਸੀ ਲਖਨੌਤੀ ਯੂ.ਪੀ ਦੇ ਰੂਪ ਵਜੋਂ ਦੱਸੀ ਗਈ ਹੈ ।

ਇਹ ਵੀ ਪੜ੍ਹੋ- ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਵਾਪਰੇ ਵੱਡੇ ਹਾਦਸੇ 'ਚ 3 ਜਣਿਆਂ ਦੀ ਮੌਤ, ਟੋਟੇ-ਟੋਟੇ ਹੋਈ ਕਾਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News