ਉਦਘਾਟਨ ਹੋਣ ਤੋਂ ਪਹਿਲਾਂ ਹੀ ਨੁਕਸਾਨਿਆ UBDC ਨਹਿਰ ’ਤੇ ਬਣਿਆ ਧਮਰਾਈ ਪੁਲ
Thursday, Feb 01, 2024 - 07:29 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) - ਪਿਛਲੀ ਸਰਕਾਰ ਦੌਰਾਨ ਦੀਨਾਨਗਰ ਨੂੰ ਸਿੱਧੇ ਤੌਰ ’ਤੇ ਜਲੰਧਰ ਪਠਾਨਕੋਟ ਹਾਈਵੇ ਨਾਲ ਜੋੜਨ ਲਈ ਸ਼ੁਰੂ ਕੀਤੇ ਦੀਨਾਨਗਰ ਮੀਰਥਲ ਰੋਡ ਪ੍ਰਾਜੈਕਟ ਤਹਿਤ ਯੂ. ਬੀ. ਡੀ. ਸੀ. ਨਹਿਰ 'ਤੇ ਅੱਡਾ ਧਮਰਾਈ ਵਿਖੇ ਬਣਿਆ ਪੁਲ ਉਦਘਾਟਨ ਹੋਣ ਤੋਂ ਪਹਿਲਾਂ ਹੀ ਨੁਕਸਾਨਿਆ ਗਿਆ ਹੈ। ਇਸ ਨੂੰ ਅੱਜ ਪੀ. ਡਬਲਯੂ. ਡੀ. ਵਿਭਾਗ ਵੱਲੋਂ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ, ਪੁਲ ਦੇ ਉਪਰੋਂ ਗੰਨੇ ਦੀਆਂ ਟਰਾਲੀਆਂ ਲੈ ਕੇ ਲੰਘਣ ਵਾਲੇ ਲੋਕਾਂ ਨੇ ਪੁਲ ਦੀ ਅਜੀਬ ਕੰਪਨ ਮਹਿਸੂਸ ਕੀਤੀ, ਜਦੋਂ ਇਸ ਦੀ ਘੋਖ ਕੀਤੀ ਤਾਂ ਪੁਲ ਦਾ ਕੁਝ ਹਿੱਸਾ ਬੈਠਿਆ ਹੋਇਆ ਸੀ। ਉਕਤ ਥਾਂ ’ਤੇ ਮੀਂਹ ਕਾਰਨ ਉਸ ਥਾਂ ’ਤੇ ਪਾਣੀ ਵੀ ਖੜ੍ਹਾ ਸੀ ਅਤੇ ਆਲੇ-ਦੁਆਲੇ ਦੇ ਰੋਡ 'ਤੇ ਤਰੇੜਾਂ ਪਈਆਂ ਹੋਈਆਂ ਸਨ, ਜਿਸ ਮਗਰੋਂ ਲੋਕਾਂ ਨੇ ਵਿਭਾਗ ਨੂੰ ਸੂਚਿਤ ਕੀਤਾ ਤਾਂ ਵਿਭਾਗ ਨੇ ਪੁਲ ਨੂੰ ਆਵਾਜਾਈ ਲਈ ਤੁਰੰਤ ਬੰਦ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦਾ ਵੱਖਰਾ ਤੇ ਡ੍ਰੀਮ ਪ੍ਰਾਜੈਕਟ ‘ਵਾਰਨਿੰਗ 2’ ਸਾਲ ਦੀ ਪਹਿਲੀ ਐਕਸ਼ਨ ਫ਼ਿਲਮ
ਜ਼ਿਕਰਯੋਗ ਹੈ ਕਿ ਦੀਨਾਨਗਰ ਮੀਰਥਲ ਰੋਡ ਪ੍ਰਾਜੈਕਟ ਤਤਕਾਲੀ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਸੀ ਪਰ ਪ੍ਰਾਜੈਕਟ ਦਾ ਕੁਝ ਹਿੱਸਾ ਤਿਆਰ ਕਰਨ ਮਰਗੋਂ ਇਹ ਪ੍ਰਾਜੈਕਟ ਵਿਚਾਲੇ ਹੀ ਛੱਡ ਦਿੱਤਾ ਗਿਆ ਸੀ। ਇਸ ਮਗਰੋਂ ਮੁੜ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਤਤਕਾਲੀ ਕਾਂਗਰਸੀ ਵਿਧਾਇਕਾ ਤੇ ਕੈਬਨਿਟ ਮੰਤਰੀ ਅਰੁਨਾ ਚੌਧਰੀ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਵੱਲੋਂ ਇਸ ਪ੍ਰਾਜੈਕਟ ਦਾ ਉਦਘਾਟਨ ਕਰਕੇ ਇਸ ਨੂੰ ਮੁੜ ਨਵੇਂ ਸਿਰੇ ਤੋਂ ਸ਼ੁਰੂ ਕਰਵਾਇਆ ਗਿਆ ਸੀ। ਇਸੇ ਪ੍ਰਾਜੈਕਟ ਤਹਿਤ ਯੂ. ਬੀ. ਡੀ. ਸੀ. ਨਹਿਰ 'ਤੇ ਅੱਡਾ ਧਮਰਾਈ ਨੇੜੇ ਇਕ ਹਾਈ ਲੈਵਲ ਪੁਲ ਦਾ ਨਿਰਮਾਣ ਕੀਤਾ ਗਿਆ ਸੀ ਅਤੇ ਉਕਤ ਪੁਲ ਨੂੰ ਪਿਛਲੇ ਕਰੀਬ 6 ਮਹੀਨਿਆਂ ਤੋਂ ਆਵਾਜਾਈ ਲਈ ਖੋਲ੍ਹ ਵੀ ਦਿੱਤਾ ਗਿਆ ਸੀ ਪਰ ਪੂਰਾ ਪ੍ਰਾਜੈਕਟ ਮੁਕੰਮਲ ਨਾ ਹੋਣ ਕਾਰਨ ਅਜੇ ਇਸ ਦਾ ਉਦਘਾਟਨ ਕੀਤਾ ਜਾਣਾ ਬਾਕੀ ਸੀ।
ਇਹ ਖ਼ਬਰ ਵੀ ਪੜ੍ਹੋ : ‘ਨੋ ਐਂਟਰੀ 2’ ’ਚੋਂ ਬਾਹਰ ਹੋਏ ਸਲਮਾਨ ਖ਼ਾਨ! ਦਿਲਜੀਤ ਦੋਸਾਂਝ ਨਾਲ ਇਹ ਬਾਲੀਵੁੱਡ ਅਦਾਕਾਰ ਨਿਭਾਉਣਗੇ ਮੁੱਖ ਭੂਮਿਕਾ
ਕੀ ਕਹਿਣੈ ਪੀ. ਡਬਲਯੂ. ਡੀ. ਵਿਭਾਗ ਦਾ
ਇਸ ਸਬੰਧੀ ਜਦੋਂ ਪੀ. ਡਬਲਯੂ. ਡੀ. ਵਿਭਾਗ ਦੇ ਐੱਸ. ਡੀ. ਓ. ਰਾਘਵ ਖਜੂਰੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪੁਲ ਨੂੰ ਟਰਾਇਲ ਲਈ ਖੋਲ੍ਹਿਆ ਗਿਆ ਸੀ ਅਤੇ ਬੀਤੀ ਰਾਤ ਪੁਲ ਦੇ ਉਪਰ ਪਈ ਲੁੱਕ ਦੀ ਲੇਅਰ ਨੁਕਸਾਨੇ ਜਾਣ ਕਾਰਨ ਉਨ੍ਹਾਂ ਵੱਲੋਂ ਪੁਲ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਵਿਭਾਗ ਵੱਲੋਂ ਪੁਲ ਦੀ ਜਾਂਚ ਲਈ ਸਟਰੱਕਚਰ ਡਿਜ਼ਾਈਨਰ ਨੂੰ ਬੁਲਾਇਆ ਗਿਆ ਹੈ, ਜਿਸ ਵੱਲੋਂ ਨਿਰੀਖਣ ਕੀਤੇ ਜਾਣ ਮਗਰੋਂ ਸ਼ਿਫਾਰਿਸ਼ਾਂ ਦੇ ਆਧਾਰ ’ਤੇ ਹੀ ਕੰਮ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਪੁਲ ਅਜੇ ਲੋਕਾਂ ਨੂੰ ਸਮਰਪਿਤ ਨਹੀਂ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।