ਸਿੱਖ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਣੇਗਾ ਡੀਲਕਸ ਦਰਸ਼ਨ ਮਾਰਗ
Friday, Aug 26, 2022 - 04:41 PM (IST)
ਗੁਰਦਾਸਪੁਰ : ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਿੱਖ ਸੰਗਤ ਵੱਲੋਂ ਪਿਛਲੇ 6 ਮਹੀਨਿਆਂ ਤੋਂ ਦਰਸ਼ਨ ਮਾਰਗ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ। ਲੋਕਾਂ ਦੀ ਮੰਗ ਨੂੰ ਮੰਨਦਿਆਂ ਕੇਂਦਰ ਸਰਕਾਰ ਨੇ ਭਾਰਤੀ ਸਰਹੱਦ 'ਤੇ ਨਵਾਂ ਤੇ ਵਧੀਆ ਦਰਸ਼ਨ ਮਾਰਗ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮਾਰਗ ਦੇ ਪੂਰਾ ਹੋਣ ਤੋਂ ਬਾਅਦ ਪਾਕਿਸਤਾਨ ਨਾ ਜਾਣ ਵਾਲੇ ਸ਼ਰਧਾਲੂ ਵਧੀਆ ਦੂਰਬੀਨ ਰਾਹੀਂ ਅੰਤਰਰਾਸ਼ਟਰੀ ਸਰਹੱਦ ਪਾਰ ਪਾਕਿਸਤਾਨ ਵਿਖੇ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ।
ਇਹ ਵੀ ਪੜ੍ਹੋ- ਵਿਆਹੁਤਾ ਨਾਲ ਪ੍ਰੇਮ ਸੰਬੰਧਾਂ ਦਾ ਖ਼ੌਫ਼ਨਾਕ ਅੰਤ, ਮਰਨ ਤੋਂ ਪਹਿਲਾਂ ਜੋੜੇ ਨੇ ਵੀਡੀਓ ਬਣਾ ਕੀਤਾ ਵੱਡਾ ਖ਼ੁਲਾਸਾ
ਹਾਲਾਂਕਿ ਦਰਸ਼ਨਾਂ ਲਈ ਬਣਾਏ ਗਏ ਕਾਰੀਡੋਰ ਜ਼ਰੀਏ ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਰਹੇ ਹਨ ਪਰ ਉਨ੍ਹਾਂ ਵੱਲੋਂ ਹੋਰ ਦਰਸ਼ਨ ਮਾਰਗ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ। ਇਨ੍ਹਾਂ ਸ਼ਰਧਾਲੂਆਂ 'ਚ ਕੁਝ ਲੋਕ ਉਹ ਹਨ ਜਿਨ੍ਹਾਂ ਕੋਲ ਜਾ ਤਾਂ ਪਾਸਪੋਰਟ ਨਹੀਂ ਹੈ ਜਾ ਫਿਰ ਉਹ ਕਿਸੇ ਨਿੱਜੀ ਕਾਰਨਾਂ ਕਰਕੇ ਦਰਸ਼ਨ ਕਰਨ ਲਈ ਪਾਕਿਸਤਾਨ ਨਹੀਂ ਜਾ ਸਕਦੇ। ਦੱਸ ਦੇਈਏ ਕਿ ਇਹ ਦਰਸ਼ਨ ਮਾਰਗ ਲੈਂਡ ਪਾਰਟੀ ਅਥਾਰਿਟੀ ਆਫ਼ ਇੰਡੀਆ ਵੱਲੋਂ ਬਣਾਇਆ ਜਾ ਰਿਹਾ ਹੈ। ਇਸ ਦਾ ਟੈਂਡਰ ਜਾਰੀ ਕਰਕੇ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਮਾਰਗ ਨੂੰ ਬਣਾਉਣ ਲਈ 3 ਕਰੋੜ ਦੇ ਕਰੀਬ ਦਾ ਲਾਗਤ ਰੱਖੀ ਗਈ ਹੈ ਅਤੇ ਜਦੋਂ ਟੈਂਡਰ ਅਲਾਟ ਹੋ ਜਾਵੇਗਾ ਤਾਂ 6 ਮਹੀਨਿਆਂ ਤੱਕ ਇਸ ਨੂੰ ਪੂਰਾ ਕਰ ਦਿੱਤਾ ਜਾਵੇਗਾ। ਅਗਲੇ ਮਹੀਨੇ ਤੋਂ ਕੰਮ ਸ਼ੁਰੂ ਕੀਤੀ ਜਾਵੇਗਾ ਅਤੇ ਇਸ ਨੂੰ ਪੂਰਾ ਕਰਨ ਦੀ ਮਿਆਦ 6 ਮਹੀਨਿਆਂ ਦੀ ਰੱਖੀ ਗਈ ਹੈ। ਦੱਸ ਦੇਈਏ ਕਿ ਇਸ ਸੰਬੰਧ 'ਚ ਨਵਜੋਤ ਸਿੰਘ ਸਿੱਧੂ, ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਪਿਛਲੇ ਸਾਲ ਕੇਂਦਰ ਨੂੰ ਨਵਾਂ ਦਰਸ਼ਨ ਮਾਰਗ ਬਣਾਉਣ ਦਾ ਅਪੀਲ ਕੀਤੀ ਸੀ ਅਤੇ ਕਿਹਾ ਕਿ ਇਹ ਹਜ਼ਾਰਾਂ ਸ਼ਰਧਾਲੂਆਂ ਲਈ ਵਰਦਾਨ ਸਾਬਤ ਹੋਵੇਗਾ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।