ਖੇਤਾਂ ’ਚ ਪਾਣੀ ਲਗਾ ਰਹੇ ਕਿਸਾਨ ਨੂੰ ਸੱਪ ਨੇ ਡੰਗਿਆ, ਮੌਤ

Friday, Apr 08, 2022 - 11:08 AM (IST)

ਖੇਤਾਂ ’ਚ ਪਾਣੀ ਲਗਾ ਰਹੇ ਕਿਸਾਨ ਨੂੰ ਸੱਪ ਨੇ ਡੰਗਿਆ, ਮੌਤ

ਰਮਦਾਸ/ਬਟਾਲਾ (ਸਾਰੰਗਲ/ਜ.ਬ.) : ਸਰਹੱਦੀ ਕਸਬਾ ਰਮਦਾਸ ਦੇ ਨੇੜਲੇ ਪਿਡ ਆਬਾਦੀ ਚੰਡੀਗੜ੍ਹ ਵਿਖੇ ਇਕ ਕਿਸਾਨ ਦੀ ਸੱਪ ਦੇ ਡੰਗਣ ਨਾਲ ਮੌਤ ਹੋਣ ਦਾ ਅੱਤ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਮ੍ਰਿਤਕ ਕਿਸਾਨ ਰਵੇਲ ਸਿੰਘ ਦੇ ਭਰਾ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਰਵੇਲ ਸਿੰਘ ਪੁੱਤਰ ਸਿੰਗਾਰਾ ਸਿੰਘ ਵਾਸੀ ਪਿੰਡ ਆਬਾਦੀ ਚੰਡੀਗੜ੍ਹ ਸਵੇਰੇ ਖੇਤਾਂ ਨੂੰ ਪਾਣੀ ਲਾ ਰਿਹਾ ਸੀ ਕਿ ਖੇਤਾਂ ਵਿਚ ਪਾਣੀ ਲਾਉਣ ਦੌਰਾਨ ਨੱਕਾ ਮੋੜ੍ਹਦੇ ਸਮੇਂ ਇਕ ਜ਼ਹਿਰੀਲੇ ਸੱਪ ਨੇ ਮੇਰੇ ਭਰਾ ਨੂੰ ਡੰਗ ਮਾਰ ਦਿੱਤਾ, ਜਿਸ ਇਸ ਨੇ ਮੈਨੂੰ ਆਵਾਜ਼ ਲਗਾਈ ਅਤੇ ਦੱਸਿਆ ਕਿ ਮੇਰੇ ਸੱਪ ਲੜ ਗਿਆ ਹੈ, ਜਿਸ ’ਤੇ ਮੈਂ ਆਪਣੇ ਭਰਾ ਰਵੇਲ ਸਿੰਘ ਨੂੰ ਤੁਰੰਤ ਇਲਾਜ ਲਈ ਅੰਮ੍ਰਿਤਸਰ ਲੈ ਕੇ ਗਿਆ, ਜਿਥੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਭੇਦਭਰੀ ਹਾਲਤ ’ਚ ਨਹਿਰ ਕੰਢਿਓਂ ਮਿਲੀ ਨੌਜਵਾਨ ਦੀ ਲਾਸ਼, ਫੈਲੀ ਸਨਸਨੀ

 


author

Anuradha

Content Editor

Related News