ਡੇਰਾ ਬਾਬਾ ਨਾਨਕ ਨੇੜੇ ਸੱਕੀ ਨਾਲੇ ਦੀ ਦਲਦਲ 'ਚ ਫਸਣ ਕਾਰਨ 70 ਮੱਝਾਂ ਦੀ ਮੌਤ

Tuesday, May 10, 2022 - 01:31 AM (IST)

ਡੇਰਾ ਬਾਬਾ ਨਾਨਕ ਨੇੜੇ ਸੱਕੀ ਨਾਲੇ ਦੀ ਦਲਦਲ 'ਚ ਫਸਣ ਕਾਰਨ 70 ਮੱਝਾਂ ਦੀ ਮੌਤ

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਸਿੰਘਪੁਰਾ ਨੇੜੇ ਸੱਕੀ ਨਾਲੇ 'ਚ ਗੁੱਜਰ ਭਾਈਚਾਰੇ ਦੇ ਇਕ ਵਿਅਕਤੀ ਦੀਆਂ ਕਰੀਬ 70 ਮੱਝਾਂ ਦਲਦਲ 'ਚ ਧਸ ਕੇ ਮਰ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ ਪ੍ਰਸ਼ਾਸਨ ਵੱਲੋਂ ਮੱਝਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਮਯਾਬ ਨਹੀਂ ਹੋਇਆ। ਇਸ ਘਟਨਾ ਨੂੰ ਲੈ ਕੇ ਗੁੱਜਰ ਭਾਈਚਾਰੇ 'ਚ ਸੋਗ ਦੀ ਲਹਿਰ ਹੈ। ਜੇ. ਸੀ. ਬੀ. ਦੀ ਮਦਦ ਨਾਲ ਮੌਕੇ 'ਤੇ ਪਹੁੰਚੇ ਪੁਲਸ ਪ੍ਰਸ਼ਾਸਨ ਵੱਲੋਂ ਸੱਕੀ ਨਾਲੇ 'ਚੋਂ ਮਰੀਆਂ ਮੱਝਾਂ ਦੇਰ ਸ਼ਾਮ ਤੱਕ ਕੱਢਣ ਲਈ ਯਤਨ ਜਾਰੀ ਰਹੇ।

ਇਹ ਵੀ ਪੜ੍ਹੋ : ਖਾਲਿਸਤਾਨੀ ਝੰਡੇ ਲਾਉਣ ਦਾ ਮਾਮਲਾ; ਹਿਮਾਚਲ ਦੀਆਂ ਸਰਹੱਦਾਂ 'ਤੇ ਵਧਾਈ ਗਈ ਚੌਕਸੀ, ਪ੍ਰਸ਼ਾਸਨ ਹਾਈ ਅਲਰਟ

ਇਸ ਮੌਕੇ ਗੁੱਜਰ ਭਾਈਚਾਰੇ ਦੇ ਪੀੜਤ ਪਰਿਵਾਰ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਤੋਂ ਹਰਦੋਰਵਾਲ ਨੂੰ ਜਾਣ ਲਈ ਜਦੋਂ ਆਪਣੀਆਂ ਮੱਝਾਂ ਸਮੇਤ ਪਿੰਡ ਸਿੰਘਪੁਰਾ ਕੋਲ ਪੈਂਦੇ ਸੱਕੀ ਨਾਲੇ ਕੋਲ ਪਹੁੰਚੇ ਤਾਂ ਪਾਣੀ ਪਿਆਉਣ ਲਈ ਮੱਝਾਂ ਸੱਕੀ ਨਾਲੇ 'ਚ ਉਤਾਰ ਦਿੱਤੀਆਂ, ਜਿੱਥੇ ਕਿ ਜ਼ਿਆਦਾ ਗਾਰ ਅਤੇ ਦਲਦਲ ਹੋਣ ਕਾਰਨ ਮੱਝਾਂ ਨਾਲੇ 'ਚ ਫਸ ਗਈਆਂ ਅਤੇ ਕੋਈ ਵੀ ਮੱਝ ਬਾਹਰ ਨਹੀਂ ਨਿਕਲ ਸਕੀ। ਉਥੇ ਹੀ ਇਸ ਮਾਮਲੇ ਦੀ ਸੂਚਨਾ ਮਿਲਣ 'ਤੇ ਪ੍ਰਸ਼ਾਸਨ ਵੀ ਹਰਕਤ 'ਚ ਆਇਆ। ਮੌਕੇ 'ਤੇ ਪਹੁਚੇ ਐੱਸ.ਡੀ.ਐੱਮ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਹੁਤ ਕੋਸ਼ਿਸ਼ ਕੀਤੀ ਗਈ ਕਿ ਪਸ਼ੂਆਂ ਨੂੰ ਬਚਾਇਆ ਜਾ ਸਕੇ ਪਰ ਉਹ ਕਾਮਯਾਬ ਨਹੀਂ ਹੋ ਸਕੇ ਤੇ ਕਰੀਬ 70 ਮੱਝਾਂ ਦੀ ਮੌਤ ਹੋ ਗਈ। ਉਥੇ ਹੀ ਐੱਸ.ਡੀ.ਐੱਮ. ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਇਸ ਬਾਰੇ ਰਿਪੋਰਟ ਵੀ ਤਿਆਰ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਮੋਹਾਲੀ ਦੇ ਇੰਟੈਲੀਜੈਂਸ ਦਫ਼ਤਰ ਦੇ ਬਾਹਰ ਹੋਇਆ ਵੱਡਾ ਧਮਾਕਾ, ਪੂਰਾ ਇਲਾਕਾ ਸੀਲ (ਵੀਡੀਓ)

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News