ਤੇਜ਼ ਰਫਤਾਰ ਵਾਹਨ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ
Thursday, Sep 12, 2019 - 09:00 PM (IST)

ਅੰਮ੍ਰਿਤਸਰ, (ਅਰੁਣ)— ਉਮਰਾਨੰਗਲ ਮੋੜ ਨੇੜੇ ਜਾ ਰਹੇ ਇਕ ਬਾਈਕ ਸਵਾਰ ਨੂੰ ਤੇਜ਼ ਰਫ਼ਤਾਰ ਵਾਹਨ ਦੇ ਕਿਸੇ ਅਣਪਛਾਤੇ ਚਾਲਕ ਵੱਲੋਂ ਟੱਕਰ ਮਾਰਨ ਨਾਲ ਮੌਕੇ 'ਤੇ ਹੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਭੋਲਾ ਸਿੰਘ (55) ਦੀ ਲੜਕੀ ਪ੍ਰਵੀਨ ਕੌਰ ਵਾਸੀ ਧਾਰੀਵਾਲ ਸੋਹੀਆਂ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਥਾਣਾ ਬਿਆਸ ਦੀ ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਸੇ ਤਰ੍ਹਾਂ ਇਕ ਹੋਰ ਮਾਮਲੇ 'ਚ ਧਰਦਿਓ ਵਾਸੀ ਅਜਾਇਬ ਸਿੰਘ ਦੀ ਸ਼ਿਕਾਇਤ 'ਤੇ ਤੇਜ਼ ਰਫ਼ਤਾਰ ਰੋਡਵੇਜ਼ ਬੱਸ ਦੇ ਚਾਲਕ ਸੁਖਜਿੰਦਰ ਸਿੰਘ ਵਾਸੀ ਵਰਾਣਾ (ਤਰਨਤਾਰਨ) ਵੱਲੋਂ ਲਾਪਰਵਾਹੀ ਨਾਲ ਮੋਟਰਸਾਈਕਲ ਨੂੰ ਟੱਕਰ ਮਾਰਣ ਨਾਲ ਲਵਪ੍ਰੀਤ ਸਿੰਘ, ਚਰਨਾ ਤੇ ਸੁਲੱਖਣ ਵਾਸੀ ਧਰਦਿਓ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਮੌਕੇ ਤੋਂ ਦੌੜੇ ਬੱਸ ਚਾਲਕ ਖਿਲਾਫ ਥਾਣਾ ਬਿਆਸ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।