ਪਾਕਿਸਤਾਨ ਤੋਂ ਭਾਰਤ ਭੇਜੀਆਂ ਗਈਆਂ ਦੋ ਮਛੇਰਿਆਂ ਦੀਆਂ ਲਾਸ਼ਾਂ

Monday, Nov 14, 2022 - 01:19 PM (IST)

ਪਾਕਿਸਤਾਨ ਤੋਂ ਭਾਰਤ ਭੇਜੀਆਂ ਗਈਆਂ ਦੋ ਮਛੇਰਿਆਂ ਦੀਆਂ ਲਾਸ਼ਾਂ

ਅੰਮ੍ਰਿਤਸਰ (ਗੁਰਿੰਦਰ ਸਾਗਰ)- ਭਾਰਤ-ਪਾਕਿ ਅਟਾਰੀ ਵਾਹਗਾ ਸਰਹੱਦ ਦੇ ਭਾਰਤ ਰਾਸਤੇ ’ਚ ਦੋ ਮਛੇਰਿਆਂ ਦੀਆਂ ਲਾਸ਼ਾ ਮਿਲੀਆਂ ਹਨ। ਦਰਅਸਰ ਮੱਛੀਆਂ ਫੜ੍ਹਨ ਦੌਰਾਨ ਦੋਵੇਂ ਮਛੁਆਰੇ ਪਾਕਿਸਤਾਨ ਦੀ ਸਰਹੱਦ 'ਤੇ ਚਲੇ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਦੋਵੇਂ ਮਛੇਰੇ ਲੰਮੇ ਸਮੇਂ ਤੋਂ ਪਾਕਿਸਤਾਨ ਦੀ ਜੇਲ੍ਹ 'ਚ ਬੰਦ ਸਨ।

ਹੁਣ ਮਛੇਰਿਆਂ ਦੀਆਂ ਲਾਸ਼ਾਂ ਭਾਰਤ ਪੁੱਜਣ 'ਤੇ ਅੰਮ੍ਰਿਤਸਰ ਦੇ ਪੋਸਟਮਾਰਟਮ ਹਾਊਸ ’ਚ ਰਖਵਾਇਆ ਗਈਆਂ ਸਨ। ਦੱਸ ਦੇਈਏ ਦੋਵੇਂ ਮੱਛੀਆਰਿਆਂ ਗੁਜਰਾਤ ਦੇ ਵਸਨੀਕ ਸਨ। ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਛੇਰਿਆਂ ਦੀਆਂ ਲਾਸ਼ਾਂ ਨੂੰ ਹਵਾਈ ਜਹਾਜ਼ ਰਾਹੀਂ ਗੁਜਰਾਤ ਭੇਜ ਦਿੱਤਾ ਗਿਆ।


author

Shivani Bassan

Content Editor

Related News