BSF ਦੇ 60ਵੇਂ ਸਥਾਪਨਾ ਦਿਵਸ ਨੂੰ ਮਨਾਉਣ ਲਈ ਫਾਜ਼ਿਲਕਾ ਤੋਂ ਕੱਢੀ ਇਕ ਵਿਸ਼ਾਲ ਸਾਈਕਲ ਰੈਲੀ

Thursday, Nov 28, 2024 - 02:10 PM (IST)

BSF ਦੇ 60ਵੇਂ ਸਥਾਪਨਾ ਦਿਵਸ ਨੂੰ ਮਨਾਉਣ ਲਈ ਫਾਜ਼ਿਲਕਾ ਤੋਂ ਕੱਢੀ ਇਕ ਵਿਸ਼ਾਲ ਸਾਈਕਲ ਰੈਲੀ

ਅੰਮ੍ਰਿਤਸਰ(ਨੀਰਜ)- ਬੀ.ਐੱਸ.ਐੱਫ ਦੇ 60ਵੇਂ ਸਥਾਪਨਾ ਦਿਵਸ ਨੂੰ ਮਨਾਉਣ ਲਈ ਫਾਜ਼ਿਲਕਾ ਤੋਂ ਇੱਕ ਵਿਸ਼ਾਲ ਸਾਈਕਲ ਰੈਲੀ ਕੱਢੀ ਜਾ ਰਹੀ ਹੈ ਜੋ ਭਾਰਤ-ਪਾਕਿਸਤਾਨ ਸਰਹੱਦ ਦੀ 491 ਕਿਲੋਮੀਟਰ ਦੀ ਲੰਮੀ ਦੂਰੀ ਤੈਅ ਕਰਦੀ ਹੋਈ 30 ਨਵੰਬਰ ਨੂੰ ਜੇ.ਸੀ.ਪੀ. ਅਟਾਰੀ ਬਾਰਡਰ ਵਿਖੇ ਸਮਾਪਤ ਹੋਵੇਗੀ। ਜਾਣਕਾਰੀ ਅਨੁਸਾਰ ਇਹ ਰੈਲੀ ਅੰਮ੍ਰਿਤਸਰ ਬੀ.ਐੱਸ.ਐੱਫ ਖਾਸਾ ਹੈੱਡਕੁਆਰਟਰ ਪੁੱਜੀ ਤਾਂ ਰੈਲੀ ਦਾ ਸਵਾਗਤ ਡੀਆਈਜੀ ਬੀ.ਐੱਸ.ਐੱਫ ਐੱਸਐੱਸ ਚੰਦੇਲ ਵੱਲੋਂ ਕੀਤਾ ਗਿਆ ਅਤੇ ਰੈਲੀ ਨੂੰ ਡੇਰਾ ਬਾਬਾ ਨਾਨਕ ਵੱਲ ਰਵਾਨਾ ਕੀਤਾ ਗਿਆ।

 ਇਹ ਵੀ ਪੜ੍ਹੋ-ਠੰਡ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ

PunjabKesari

ਇਸ ਮੌਕੇ ਡੀ. ਆਈ. ਜੀ. ਚੰਦੇਲ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਅਤੇ ਇਸ ਤੋਂ ਪਹਿਲਾਂ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਬੀ.ਐੱਸ.ਐੱਫ ਵੱਲੋਂ ਮੈਰਾਥਨ ਦੌੜ ਵੀ ਕਰਵਾਈ ਗਈ ਰੈਲੀ 30 ਨਵੰਬਰ ਨੂੰ ਜੇ. ਸੀ. ਪੀ. ਅਟਾਰੀ, ਅੰਮ੍ਰਿਤਸਰ ਵਿਖੇ ਹੋਣ ਵਾਲੇ ਸਥਾਪਨਾ ਦਿਵਸ ਸਮਾਗਮ ਵਿੱਚ ਸਮਾਪਤ ਹੋਵੇਗੀ। ਦੱਸ ਦੇਈਏ ਕਿ ਬੀ. ਐੱਸ. ਐੱਫ਼. ਵੱਲੋਂ ਪਿਛਲੇ 11 ਮਹੀਨਿਆਂ ਦੌਰਾਨ ਕਰੀਬ 245 ਡਰੋਨ ਜ਼ਬਤ ਕੀਤੇ ਗਏ ਹਨ ਅਤੇ ਵੱਡੀ ਗਿਣਤੀ ਵਿੱਚ ਸਮੱਗਲਰਾਂ ਨੂੰ ਹੈਰੋਇਨ ਦੀ ਖੇਪ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News