ਪਾਕਿ ਤੋਂ ਔਰਤ ਲਿਆਈ ਕਰੋੜਾਂ ਦੀ ਕੜਾਹੀ, ਵੇਖ ਅਧਿਕਾਰੀਆਂ ਦੇ ਵੀ ਉੱਡੇ ਹੋਸ਼
Friday, Aug 02, 2024 - 05:41 PM (IST)
ਅੰਮ੍ਰਿਤਸਰ- ਲੈਂਡ ਕਸਟਮ ਸਟੇਸ਼ਨ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਜਿਸ 'ਚ ਆਈ. ਸੀ. ਪੀ. ਅਟਾਰੀ ਵਿਖੇ ਕਰੋੜਾਂ ਦਾ ਸੋਨਾ ਬਰਾਮਦ ਕੀਤਾ ਗਿਆ ਹੈ। ਦੱਸ ਦੇਈਏ ਕਿ ਇਕ ਮਹਿਲਾ ਮੁਸਾਫ਼ਰ ਪਾਕਿਸਤਾਨ ਤੋਂ ਭਾਰਤ ਵਾਹਘਾ ਬਾਰਡਰ ਰਾਹੀਂ ਪਹੁੰਚੀ, ਅਫ਼ਸਰਾਂ ਨੂੰ ਸ਼ੱਕ ਪੈਣ 'ਤੇ ਉਸ ਦੀ ਚੈਕਕਿੰਗ ਕੀਤੀ ਗਈ। ਜਿਸ ਤੋਂ ਬਾਅਦ ਉਸ ਕੋਲੋਂ 24 ਕੈਰਟ ਸੋਨਾ ਸਟੀਲ ਦੇ ਭਾਂਡਿਆਂ 'ਤੇ ਲੱਗੇ ਕੁੰਡਿਆਂ ਤੋਂ ਮਿਲਿਆ, ਜਿਸਨੂੰ ਸਿਲਵਰ ਰੰਗ ਕੀਤਾ ਸੀ । 2332 ਗ੍ਰਾਮ 24 ਕੈਰਟ ਵਜਨੀ ਸੋਨਾ ਬਰਾਮਦ ਕੀਤਾ ਗਿਆ ਹੈ ਜਿਸ ਦੀ ਮਾਰਕੀਟ 'ਚ ਕੀਮਤ 1 ਕਰੋੜ 62 ਲੱਖ 30 ਹਜ਼ਾਰ 953 ਰੁਪਏ ਹੈ ।
ਇਹ ਵੀ ਪੜ੍ਹੋ- ਤਰਨਤਾਰਨ 'ਚ ਨਿਹੰਗ ਸਿੰਘ ਵੱਲੋਂ ਕਤਲ ਕੀਤੇ ਮਾਮਲੇ 'ਚ ਵੱਡੀ ਅਪਡੇਟ, ਪੁਲਸ ਨੇ ਛਾਪੇਮਾਰੀ ਕਰਦਿਆਂ ਦੋ ਨੂੰ ਕੀਤਾ ਕਾਬੂ
ਜਾਣਕਾਰੀ ਮੁਤਾਬਕ ਮਹਿਲਾ ਯਾਤਰੀ ਪਾਕਿਸਤਾਨ ਤੋਂ ਵਾਪਸ ਆ ਰਹੀ ਸੀ ਅਤੇ ਆਈ. ਸੀ. ਪੀ. ਅਟਾਰੀ ਰਾਹੀਂ ਜ਼ਮੀਨੀ ਰਸਤੇ ਰਾਹੀਂ ਨੋਇਡਾ ਵੱਲ ਜਾਣਾ ਸੀ । ਕਸਟਮ ਐਕਟ, 1962 ਦੇ ਸੰਬੰਧਤ ਉਪਬੰਧਾਂ ਦੇ ਤਹਿਤ 01.08.2024 ਨੂੰ ਭਾਂਡਿਆਂ ਦੇ ਹੈਂਡਲ ਵਿੱਚ 24 ਕੈਰੇਟ ਸੋਨਾ (14 ਨੰਬਰ) ਜ਼ਬਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਔਰਤ ਨੂੰ ਹੋਟਲ 'ਚ ਲੈ ਗਿਆ ਪ੍ਰੇਮੀ, ਫਿਰ ਕਰ 'ਤਾ ਵੱਡਾ ਕਾਂਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8