ਸਥਿਤੀ ''ਚ ਨਹੀਂ ਹੋ ਰਿਹਾ ਸੁਧਾਰ, ਹਰੀਕੇ ਧੁੱਸੀ ਬੰਨ੍ਹ ''ਚ ਪਏ ਪਾੜ ਨੂੰ ਪੂਰਨ ਦਾ ਕੰਮ 5ਵੇਂ ਦਿਨ ਜਾਰੀ
Saturday, Aug 26, 2023 - 07:23 PM (IST)
ਹਰੀਕੇ ਪੱਤਣ (ਲਵਲੀ) : ਭਾਵੇਂ ਕਿ ਹਰੀਕੇ ਹੈੱਡ ਵਰਕਸ ਤੋਂ ਪਾਕਿਸਤਾਨ ਵੱਲ ਡਾਊਨ ਸਟਰੀਮ ਨੂੰ 1 ਲੱਖ ਤੋਂ ਵੱਧ ਕਿਊਸਿਕ ਪਾਣੀ ਛੱਡਿਆ ਗਿਆ ਹੈ, ਪਿਛਲੀ 19 ਅਗਸਤ ਨੂੰ ਪਾਕਿਸਤਾਨ ਵੱਲ 2 ਲੱਖ 84 ਹਜ਼ਾਰ 947 ਕਿਊਸਿਕ ਪਾਣੀ ਛੱਡਣ ਨਾਲ ਹਰੀਕੇ ਧੁੱਸੀ ਬੰਨ੍ਹ ਨੂੰ ਪਾੜ ਪੈਣ ਕਾਰਨ ਦਰਜਨਾਂ ਪਿੰਡ ਪਾਣੀ ਦੀ ਲਪੇਟ ਵਿੱਚ ਚੁੱਕੇ ਸਨ। ਪਾੜ ਨੂੰ ਪੂਰਨ ਦਾ ਕੰਮ ਅੱਜ 5ਵੇਂ ਦਿਨ ਵੀ ਜਾਰੀ ਹੈ। ਹਰੀਕੇ ਹੈੱਡ ਵਰਕਸ ਤੋਂ ਪਾਣੀ ਦਾ ਨਿਕਾਸ ਘੱਟ ਹੋ ਰਿਹਾ ਹੈ ਪਰ ਸਥਿਤੀ 'ਚ ਸੁਧਾਰ ਹੋਣ ਦੀ ਅਜੇ ਆਸ ਨਹੀਂ ਹੈ। ਜ਼ਿਲ੍ਹਾ ਪ੍ਰਸ਼ਾਸਨ, ਸਮਾਜ ਸੇਵੀ, ਇਲਾਕੇ ਦੇ ਲੋਕ, ਧਾਰਮਿਕ ਸੰਸਥਾਵਾਂ ਅਤੇ ਸਰਕਾਰ ਦੇ ਆਗੂ, ਮੰਤਰੀ, ਕਿਸਾਨ ਜਥੇਬੰਦੀਆਂ ਅਤੇ ਪੁਲਸ ਦੀਆਂ ਟੀਮਾਂ ਦਿਨ-ਰਾਤ ਬਚਾਅ ਕੰਮਾਂ 'ਚ ਲੱਗੀਆਂ ਹਨ ਪਰ ਲੋਕਾਂ ਵੱਲੋਂ ਹੜ੍ਹ ਪੀੜਤਾਂ ਨੂੰ ਦਿੱਤਾ ਜਾ ਰਿਹਾ ਸਹਿਯੋਗ ਪ੍ਰਸ਼ੰਸਾਯੋਗ ਹੈ।
ਇਹ ਵੀ ਪੜ੍ਹੋ : ਹੜ੍ਹ ਦਾ ਕਹਿਰ, ਪਾਣੀ 'ਚ ਡੁੱਬਿਆ ਇਕ ਹੋਰ ਵਿਅਕਤੀ, ਭਾਲ 'ਚ ਜੁਟੇ ਲੋਕ
ਜਿੱਥੇ ਵੱਖ-ਵੱਖ ਪਿੰਡ ਵਾਸੀਆਂ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ, ਉਥੇ ਪਿੰਡ ਤੁੰਗ ਵਾਸੀਆਂ ਵੱਲੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ ਹਰੀਕੇ ਹੈੱਡ ਵਰਕਸ ਦੇ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਰੀਕੇ ਦਰਿਆ ਦੇ ਪਾਣੀ ਦਾ ਪੱਧਰ 19 ਅਗਸਤ ਨੂੰ 3 ਲੱਖ ਇਕ ਹਜ਼ਾਰ 61 ਕਿਊਸਿਕ ਸੀ, ਜਦ ਕਿ ਡਾਊਨ ਸਟਰੀਮ ਨੂੰ 2 ਲੱਖ 84 ਹਜ਼ਾਰ 947 ਕਿਊਸਿਕ ਸੀ। ਉਸ ਤੋਂ ਬਾਅਦ ਪਾਣੀ ਦਾ ਪੱਧਰ ਲਗਾਤਰ ਘੱਟ ਰਿਹਾ ਹੈ, ਜਦ ਕਿ 26 ਅਗਸਤ ਨੂੰ ਹਰੀਕੇ ਦਰਿਆ ਦੇ ਪਾਣੀ ਦਾ ਪੱਧਰ 170909 ਕਿਊਸਿਕ ਅਤੇ ਪਾਕਿਸਤਾਨ ਵੱਲ ਨੂੰ ਡਾਊਨ ਸਟਰੀਮ ਨੂੰ 149461 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਦਕਿ ਫਿਰੋਜ਼ਪੁਰ ਫੀਡਰ ਵੱਲ ਨੂੰ 7753 ਕਿਊਸਿਕ, ਰਾਜਸਥਾਨ ਫੀਡਰ ਨੂੰ 13545 ਕਿਊਸਿਕ ਤੇ ਮਖੂ ਕਨਾਲ ਨੂੰ 150 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਉਧਰ ਧੁੱਸੀ ਬੰਨ੍ਹ ਦੇ ਪਾੜ ਨੂੰ ਪੂਰਨ ਦਾ ਕੰਮ ਅੱਜ ਰਾਤ ਜਾਂ ਸਵੇਰ ਤੱਕ ਮੁਕੰਮਲ ਕਰ ਲਿਆ ਜਾਵੇਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8