ਨਾਜਾਇਜ਼ ਉਸਾਰੀਆਂ ’ਤੇ ਚੱਲਿਆ ਨਿਗਮ ਦਾ ਹਥੌੜਾ

Thursday, Aug 29, 2024 - 04:05 PM (IST)

ਨਾਜਾਇਜ਼ ਉਸਾਰੀਆਂ ’ਤੇ ਚੱਲਿਆ ਨਿਗਮ ਦਾ ਹਥੌੜਾ

ਅੰਮ੍ਰਿਤਸਰ (ਰਮਨ)-ਸ਼ਹਿਰ ਵਿਚ ਨਾਜਾਇਜ਼ ਉਸਾਰੀਆਂ ਨੂੰ ਲੈ ਕੇ ਜਗ ਬਾਣੀ ਵਲੋਂ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਸੀ, ਜਿਸ ਨਾਲ ਕੁੰਭਕਰਨੀ ਨੀਂਦ ਵਿਚ ਸੁੱਤਾ ਐੱਮ. ਟੀ. ਪੀ. ਵਿਭਾਗ ਜਾਗ ਉੱਠਿਆ ਹੈ। ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐੱਮ. ਟੀ. ਪੀ. ਨਰਿੰਦਰ ਸ਼ਰਮਾ ਦੀ ਅਗਵਾਈ ਹੇਠ ਏ. ਟੀ. ਪੀ. ਪਰਮਜੀਤ ਦੱਤਾ, ਬਿਲਡਿੰਗ ਇੰਸਪੈਕਟਰ ਨਵਜੋਤ ਕੌਰ, ਡੈਮੋਲੇਸ਼ਨ ਟੀਮ ਅਤੇ ਪੁਲਸ ਪਾਰਟੀ ਸਮੇਤ ਨਾਜਾਇਜ਼ ਉਸਾਰੀਆਂ ’ਤੇ ਕਾਰਵਾਈ ਕੀਤੀ।

ਇਹ ਵੀ ਪੜ੍ਹੋ- ਮਣੀਮਹੇਸ਼ ਦੀ ਯਾਤਰਾ 'ਤੇ ਗਏ ਪੰਜਾਬ ਦੇ ਲੋਕਾਂ ਨਾਲ ਵਾਪਰਿਆ ਹਾਦਸਾ, ਤਿੰਨ ਜਣਿਆ ਦੀ ਮੌਤ

ਜਗ ਬਾਣੀ ਵਲੋਂ ਜਿਨ੍ਹਾਂ ਬਿਲਡਿੰਗਾਂ ਦਾ ਮੁੱਦਾ ਚੁੱਕਿਆ ਸੀ, ਉਨ੍ਹਾਂ ਬਿਲਡਿੰਗਾਂ ’ਤੇ ਐੱਮ. ਟੀ. ਪੀ. ਵਿਭਾਗ ਨੇ ਹਥੌੜਾ ਚਲਾਇਆ ਅਤੇ ਬਿਲਡਿੰਗ ’ਤੇ ਕਾਰਵਾਈ ਕੀਤੀ। ਇਸ ਦੇ ਨਾਲ ਏ. ਟੀ. ਪੀ. ਦੱਤਾ ਨੇ ਕਿਹਾ ਕਿ ਸ਼ਹਿਰ ਵਿਚ ਨਾਜਾਇਜ਼ ਉਸਾਰੀਆਂ ਕਦੇ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਨਾਜਾਇਜ਼ ਉਸਾਰੀਆਂ ਖਿਲਾਫ ਅਜਿਹੀ ਕਾਰਵਾਈ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਆਪਣੇ ਨਕਸ਼ੇ ਅਤੇ ਸੀ. ਐੱਲ. ਯੂ. ਪਾਸ ਕਰਵਾਉਣ ਅਤੇ ਫਿਰ ਹੀ ਕਿਸੇ ਕਮਰੀਸ਼ੀਅਲ ਬਿਲਡਿੰਗ ਦੀ ਉਸਾਰੀ ਕਰਨ।

ਇਹ ਵੀ ਪੜ੍ਹੋ-  ਦੋ ਧੀਆਂ ਦੇ ਪਿਓ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਦੱਸੀ ਹੈਰਾਨ ਕਰ ਦੇਣ ਵਾਲੀ ਗੱਲ

ਦੂਜੇ ਪਾਸੇ ਹਲਕਾ ਉੱਤਰੀ ਵਿਚ ਆਰ. ਟੀ. ਆਈ. ਐਕਟੀਵਿਸ਼ਟ ਸੁਰੇਸ਼ ਸ਼ਰਮਾ ਨੇ ਬਟਾਲਾ ਰੋਡ ’ਤੇ ਹੋ ਰਹੀ ਬਹੁਮੰਜ਼ਿਲਾਂ ਹੋਟਲ ਦੀ ਉਸਾਰੀ ਨੂੰ ਲੈ ਕੇ ਐੱਮ. ਟੀ. ਪੀ. ਵਿਭਾਗ ’ਤੇ ਸਵਾਲੀਆਂ ਨਿਸ਼ਾਨ ਖੜ੍ਹਾ ਕੀਤਾ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਐੱਮ. ਟੀ. ਪੀ. ਦੀ ਮਿਲੀਭੁਗਤ ਨਾਲ ਇਹ ਬਿਲਡਿੰਗ ਬਣ ਰਹੀ ਹੈ, ਜਿਸ ਨੂੰ ਲੈ ਕੇ ਉਹ ਡਾਇਰੈਕਟਰ ਬਿਜਨੈਸ ਨੂੰ ਸ਼ਿਕਾਇਤ ਕਰਨਗੇ। ਉਨ੍ਹਾਂ ਕਿਹਾ ਕਿ ਐੱਮ. ਟੀ. ਪੀ. ਵਿਭਾਗ ਉਕਤ ਬਿਲਡਿੰਗ ’ਤੇ ਪੂਰਾ ਤਰ੍ਹਾਂ ਨਾਲ ਮੇਹਰਬਾਨ ਹੁੰਦਾ ਨਜ਼ਰ ਆ ਰਿਹਾ ਹੈ, ਕਿਉਂਕਿ 1 ਅਪ੍ਰੈਲ ਨੂੰ ਬਿਲਡਿੰਗ ਇੰਸਪੈਕਟਰ ਦੀ ਰਿਪੋਰਟ ਅਨੁਸਾਰਾ ਧਾਰਾ 269 ਦੇ ਤਹਿਤ ਡੈਮੋਨੇਸ਼ਨ ਨੋਟਿਸ ਜਾਰੀ ਕੀਤਾ ਸੀ ਪਰ 5 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਕਿਸੇ ਤਰੀਕੇ ਦੀ ਕੋਈ ਕਾਰਵਾਈ ਨਹੀਂ ਹੋਈ। 

ਇਹ ਵੀ ਪੜ੍ਹੋ-  ਪੰਜਾਬ 'ਚ ਇਕ ਹੋਰ ਵੱਡੀ ਵਾਰਦਾਤ, ਨਿਹੰਗ ਸਿੰਘ ਵੱਲੋਂ ਨੌਜਵਾਨ ਦਾ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News