ਕੋਰੋਨਾ ਪੀੜਤ ਮਰੀਜ਼ ਵੱਲੋਂ ਫਰਾਰ ਹੋਣ ਦੀ ਕੋਸ਼ਿਸ਼ ਨੂੰ ਪੁਲਸ ਨੇ ਕੀਤਾ ਨਾਕਾਮ

Saturday, May 09, 2020 - 05:51 PM (IST)

ਤਰਨਤਾਰਨ (ਰਮਨ) : ਅੱਜ ਦੁਪਹਿਰ ਸਥਾਨਕ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਦਾਖ਼ਲ ਇੱਕ ਕੋਰੋਨਾ ਪੀੜਤ ਮਰੀਜ਼ ਵੱਲੋਂ ਫਰਾਰ ਹੋਣ ਦੀ ਕੋਸ਼ਿਸ਼ ਨੂੰ ਪੁਲਸ ਅਤੇ ਸਿਹਤ ਕਰਮਚਾਰੀਆਂ ਨੇ ਨਾਕਾਮ ਕਰ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਠੱਕਰਪੁਰਾ ਦਾ ਨਿਵਾਸੀ ਇਕ ਨੌਜਵਾਨ, ਜੋ ਕੋਰੋਨਾ ਪੀੜਤ ਹੋਣ ਕਾਰਨ ਇਸ ਆਈਸੋਲੇਸ਼ਨ ਵਾਰਡ ਅੰਦਰ ਦਾਖਲ ਸੀ, ਅੱਜ ਦੁਪਹਿਰੇ ਵਾਰਡ ਦੇ ਦਰਵਾਜ਼ੇ ਖੋਲ੍ਹ ਜ਼ਬਰਦਸਤੀ ਫਰਾਰ ਹੋ ਗਿਆ, ਜਿਸ ਨੂੰ ਤੁਰੰਤ ਮੌਕੇ ’ਤੇ ਤੈਨਾਤ ਪੁਲਸ ਕਰਮਚਾਰੀਆਂ ਅਤੇ ਸਿਵਲ ਹਸਪਤਾਲ ਦੇ ਸਟਾਫ ਵੱਲੋਂ ਬੜੀ ਮੁਸ਼ਕਲ ਨਾਲ ਰੋਕਿਆ ਗਿਆ।

ਇਹ ਵੀ ਪੜ੍ਹੋ ►   ਹੁਸ਼ਿਆਰਪੁਰ: ਪ੍ਰਸ਼ਾਸਨ ਨੇ ਪੂਰੀਆਂ ਕੀਤੀਆਂ ਕੋਰੋਨਾ ਪੀੜਤ ਦੀਆਂ ਅੰਤਿਮ ਰਸਮਾਂ, ਪਰਿਵਾਰ ਰਿਹਾ ਗੈਰ ਹਾਜ਼ਰ

PunjabKesari

ਪੁਲਸ ਕਰਮਚਾਰੀਆਂ ਵੱਲੋਂ ਫ਼ਰਾਰ ਹੋਏ ਪੀੜਤ ਮਰੀਜ਼ ਨੂੰ ਰੋਕ ਕਾਫ਼ੀ ਤਰਲੇ ਮਿੰਨਤਾਂ ਕਰਦੇ ਹੋਏ ਵਾਪਸ ਵਾਰਡ ’ਚ ਲੈ ਆਉਂਦਾ ਗਿਆ। ਜਿਸ ਨੂੰ ਪੁਲਸ ਕਰਮਚਾਰੀਆਂ ਵੱਲੋਂ ਹੱਥ ਤੱਕ ਨਹੀਂ ਲਗਾਇਆ ਗਿਆ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਿਟੀ ਸੁੱਚਾ ਸਿੰਘ ਬੱਲ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜ ਗਏ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਇਸ ਕੋਰੋਨਾ ਪੀੜਤ ਮਰੀਜ਼ ਵੱਲੋਂ ਫਰਾਰ ਹੋਣ ਦੌਰਾਨ ਵਾਰਡ ਅੰਦਰ ਮੌਜੂਦ ਹੋਰ ਕਰੀਬ 100 ਮਰੀਜ਼ਾਂ ਵੱਲੋਂ ਵੀ ਬਾਹਰ ਜਾਣ ਦੀ ਕੋਸ਼ਿਸ਼ ਨੂੰ ਸਿਹਤ ਕਰਮਚਾਰੀਆਂ ਨੇ ਨਾਕਾਮ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ ► ਸਰਕਾਰ ਦਾ ਫੈਸਲਾ, ਹੁਣ ਹੋਟਲ 'ਚ ਵੀ ਹੋ ਸਕੋਗੇ ਕੁਆਰੰਟਾਈਨ ਪਰ ਰੱਖੀ ਇਹ ਸ਼ਰਤ 


Anuradha

Content Editor

Related News