ਤਰਨਤਾਰਨ : 9 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ
Friday, Jul 10, 2020 - 12:38 AM (IST)
ਤਰਨਤਾਰਨ, (ਰਮਨ ਚਾਵਲਾ)- ਜ਼ਿਲੇ ’ਚ ਬੀਤੇ ਕੱਲ ਕੋਰੋਨਾ ਦੇ 9 ਮਾਮਲੇ ਸਾਹਮਣੇ ਆਉਣ ਨਾਲ ਲੋਕਾਂ ’ਚ ਸਹਿਮ ਭਰਿਆ ਮਾਹੌਲ ਪਾਇਆ ਜਾ ਰਿਹਾ ਹੈ। ਕੋਰੋਨਾ ਪੀਡ਼ਤ ਪਾਏ ਗਏ ਮਰੀਜ਼ਾਂ ’ਚ 2 ਤਰਨਤਾਰਨ ਸ਼ਹਿਰ ਦੇ ਦੱਸੇ ਜਾਂਦੇ ਹਨ। ਜਿੰਨ੍ਹਾਂ ਨੂੰ ਇਲਾਜ ਲਈ ਆਈਸੋਲੇਸ਼ਨ ਵਾਰਡ ’ਚ ਭਰਤੀ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸਥਾਨਕ ਫਤਿਹਚੱਕ ਸਿਲਵਰ ਸਟਰੀਟ ਨਿਵਾਸੀ ਗੁਰਮੀਤ ਸਿੰਘ ਦੀ ਕੋਰੋਨਾ ਨਾਲ 24 ਜੂਨ ਨੂੰ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਸ ਦੀ 30 ਸਾਲਾਂ ਬੇਟੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਉਪਰੰਤ ਉਸ ਨੂੰ ਘਰ ’ਚ ਹੀ ਇਕਾਂਤਵਾਸ ਕੀਤਾ ਗਿਆ ਸੀ। ਸਿਹਤ ਵਿਭਾਗ ਵੱਲੋਂ ਕਹਿਣ ’ਤੇ ਇਸ ਲਡ਼ਕੀ ਦਾ ਦੋਬਾਰਾ ਕੋਰੋਨਾ ਟੈਸਟ ਕਰਨ ’ਤੇ ਉਸ ਦੀ ਫਿਰ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਗਈ ਹੈ। ਇਸੇ ਤਰਾਂ ਸਥਾਣਕ ਸੁਪਰ ਬਾਜ਼ਾਰ ਵਾਰਡ ਨੰਬਰ 12 ਨਿਵਾਸੀ 41 ਸਾਲਾਂ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜੋ ਰੈਡੀਮੇਡ ਦੀ ਦੁਕਾਨ ਚਲਾਉਂਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਐਪੀਡੋਮਾਈਲੋਜ਼ਿਸਟ ਅਫਸਰ ਡਾ. ਸਵਰਨਜੀਤ ਧਵਨ ਨੇ ਦੱਸਿਆ ਕਿ ਇਨ੍ਹਾਂ ਕੋਰੋਨਾ ਪਾਜ਼ੇਟਿਵ ਆਏ ਵਿਅਕਤੀਆਂ ਦੇ ਇਲਾਜ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੱੁਣ ਤੱਕ ਜ਼ਿਲੇ ’ਚੋਂ ਲਏ ਗਏ ਕੁੱਲ 11627 ਸੈਂਪਲਾਂ ’ਚੋਂ 218 ਪਾਜ਼ੇਟਿਵ, 11128 ਨੈਗੇਟਿਵ ਅਤੇ 281 ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ ਜਦਕਿ ਜ਼ਿਲੇ ‘ਚ 5 ਦੀ ਮੋਤ ਹੋ ਚੁੱਕੀ ਹੈ।
ਪੱਟੀ, (ਸੌਰਭ)- ਇਸੇ ਤਰਾਂ ਪੱਟੀ ਜੇਲ ’ਚ ਬੰਦ 7 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ। ਇਸ ਸਬੰਧੀ ਵਿਜੈ ਕੁਮਾਰ ਜੇਲ ਸੁਪਰਡੈਂਟ ਸਬ ਜੇਲ ਪੱਟੀ ਅਤੇ ਡਾ. ਸੁਦਰਸ਼ਨ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਨੂੰ ਕੁੱਲ 45 ਲੋਕਾਂ ਦੀ ਕੋਰੋਨਾ ਜਾਂਚ ਕੀਤੀ ਗਈ ਸੀ, ਜਿਸ ਦੀ ਰਿਪੋਰਟ ਅੱਜ ਆਈ ਹੈ, ਜਿਸ ’ਚ 7 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।