ਦਿੱਲੀ ਜੰਮੂ ਕਟੜਾ ਹਾਈਵੇ ਬਣਾਉਣ ਦੇ ਮਾਮਲੇ ’ਚ ਵੱਡੀ ਗਿਣਤੀ ’ਚ ਲੋਕ ਕਰ ਸਕਦੇ ਨੇ ਆਤਮਹੱਤਿਆ : ਜੋਤੀ ਸਰੂਪ ਸਿੰਘ

Friday, Jul 11, 2025 - 06:20 PM (IST)

ਦਿੱਲੀ ਜੰਮੂ ਕਟੜਾ ਹਾਈਵੇ ਬਣਾਉਣ ਦੇ ਮਾਮਲੇ ’ਚ ਵੱਡੀ ਗਿਣਤੀ ’ਚ ਲੋਕ ਕਰ ਸਕਦੇ ਨੇ ਆਤਮਹੱਤਿਆ : ਜੋਤੀ ਸਰੂਪ ਸਿੰਘ

ਅੰਮ੍ਰਿਤਸਰ (ਛੀਨਾ)- ਦਿੱਲੀ ਜੰਮੂ ਕਟੜਾ ਹਾਈਵੇ ਲਈ ਸੈਲੀਬਿਰੇਸ਼ਨ ਕਲੋਨੀ ਵੇਰਕਾ ’ਚ ਵੱਡੀ ਗਿਣਤੀ ਵਿਚ ਪਲਾਟ ਐਕਵਾਇਰ ਕੀਤੇ ਜਾਣ ਤੋਂ ਬਾਅਦ ਮੁਆਵਜ਼ਾ ਨਾ ਮਿਲਣ ਕਾਰਨ ਲੋਕ ਇਸ ਕਦਰ ਪਰੇਸ਼ਾਨ ਹੋ ਚੁੱਕੇ ਹਨ ਕਿ ਉਹ ਆਤਮਹੱਤਿਆ ਵੀ ਕਰ ਸਕਦੇ ਹਨ। ਇਹ ਪ੍ਰਗਟਾਵਾ ਜੋਤੀ ਸਰੂਪ ਸਿੰਘ ਪੁੱਤਰ ਸਵ.ਅਮਰੀਕ ਸਿੰਘ 108 ਮੈਡੀਕਲ ਇਨਕਲੇਵ ਨੇ ਅੱਜ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸੈਲੀਬਿਰੇਸ਼ਨ ਕਲੋਨੀ ਵੇਰਕਾ ’ਚ ਮੇਰੀ ਪਤਨੀ ਅਮਨਦੀਪ ਕੌਰ ਦੇ ਨਾਮ ’ਤੇ ਸਾਡੇ 2 ਪਲਾਟ 19 ਏ.ਤੇ 20 ਏ.ਹਨ ਜਿੰਨਾ ਨੂੰ ਦਿੱਲੀ ਜੰਮੂ ਕਟੜਾ ਹਾਈਵੇ ਬਣਾਉਣ ਲਈ ਐਕਵਾਇਰ ਕਰ ਲਿਆ ਗਿਆ ਹੈ ਪਰ ਅੱਜ ਤੱਕ ਸਾਨੂੰ ਉਕਤ ਪਲਾਟਾਂ ਦੇ ਬਦਲੇ ਕੋਈ ਵੀ ਪੈਸਾ ਨਹੀਂ ਮਿਲਿਆ, ਜਿਸ ਵਾਸਤੇ ਅਸੀਂ 3 ਸਾਲਾਂ ਤੋਂ ਲਗਾਤਾਰ ਸਰਕਾਰੀ ਅਧਿਕਾਰੀਆਂ ਕੋਲ ਜਾ ਕੇ ਫਰਿਆਦਾਂ ਕਰ ਰਹੇ ਹਾਂ ਪਰ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀ ਹੋ ਰਹੀ।

 

ਇਹ ਵੀ ਪੜ੍ਹੋ-  ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾਂ ਖ਼ਿਲਾਫ਼ ਕਾਰਵਾਈ ਦੇ ਹੁਕਮ

ਜੋਤੀ ਸਰੂਪ ਸਿੰਘ ਨੇ ਕਿਹਾ ਕਿ ਉਕਤ ਕਲੋਨੀ ’ਚ ਸਾਡੇ ਵਾਂਗ 59 ਪਲਾਟ ਮਾਲਕ ਹਨ ਜਿਹੜੇ ਆਪਣੀ ਜਗ੍ਹਾ ਐਕਵਾਇਰ ਹੋਣ ਤੋਂ ਬਾਅਦ ਇਨਸਾਫ ਲਈ ਦਰ-ਦਰ ਦੀਆ ਠੋਕਰਾਂ ਖਾਹ ਰਹੇ ਹਨ ਜਿੰਨਾ ਦੀ ਕੋਈ ਵੀ ਬਾਂਹ ਫੜਨ ਵਾਲਾ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਹਾਈਵੇ ਬਣਾਉਣ ਦੇ ਮਾਮਲੇ ’ਚ ਅਸੀਂ ਸਰਕਾਰ ਦੀ ਯੋਜਨਾ ਦੇ ਖਿਲਾਫ ਨਹੀਂ ਹਾਂ ਪਰ ਸਾਡੀ ਜਗ੍ਹਾ ਨੂੰ ਜੇਕਰ ਐਕਵਾਇਰ ਕੀਤਾ ਗਿਆ ਤਾਂ ਉਸ ਬਦਲੇ ਸਾਨੂੰ ਸਾਡਾ ਬਣਦਾ ਹੱਕ ਤਾਂ ਦਿੱਤਾ ਜਾਵੇ ਉਸ ਲਈ ਸਾਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋਪੰਜਾਬ ਦਾ ਇਹ ਮਹਿੰਗਾ ਟੋਲ ਪਲਾਜ਼ਾ ਫਿਰ ਹੋਵੇਗਾ ਸ਼ੁਰੂ

ਜੋਤੀ ਸਰੂਪ ਸਿੰਘ ਨੇ ਕਿਹਾ ਕਿ ਉਕਤ ਕਲੋਨੀ ’ਚ ਬਹੁਤ ਸਾਰੇ ਅਜਿਹੇ ਵੀ ਲੋਕ ਹਨ ਜਿੰਨਾ ਨੇ ਆਪਣੀ ਜ਼ਿੰਦਗੀ ਭਰ ਦੀ ਪੂੰਜੀ ਖਰਚ ਕੇ ਪਲਾਟ ਖਰੀਦੇ ਹਨ ਤੇ ਜੇਕਰ ਉਨ੍ਹਾਂ ਨੂੰ ਆਪਣੀ ਜਗ੍ਹਾ ਦੇ ਬਦਲੇ ਬਣਦੀ ਰਕਮ ਨਾ ਮਿਲੀ ਤਾਂ ਉਹ ਪਰੇਸ਼ਾਨੀ ਦੀ ਹਾਲਤ ’ਚ ਆਤਮ ਹੱਤਿਆ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇਂ ਜਿਸ ਨਾਲ ਮਾਹੋਲ ਬਹੁਤ ਵਿਗੜ ਜਾਵੇਗਾ। ਜੋਤੀ ਸਰੂਪ ਸਿੰਘ ਨੇ ਕੇਂਦਰੀ ਮੰਤਰੀ ਨਿਤਨ ਗਡਕਰੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਆਖਿਆ ਕਿ ਸੈਲੀਬਿਰੇਸ਼ਨ ਕਲੋਨੀ ਵੇਰਕਾ ’ਚ ਜਿੰਨਾ ਲੋਕਾਂ ਦੀ ਹਾਈਵੇ ਵਾਸਤੇ ਜਗ੍ਹਾ ਐਕਵਾਇਰ ਕੀਤੀ ਗਈ ਹੈ ਉਨ੍ਹਾਂ ਨੂੰ ਤੁਰੰਤ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕੋਈ ਅਣਹੋਣੀ ਘਟਨਾ ਨਾ ਵਾਪਰੇ।

ਇਹ ਵੀ ਪੜ੍ਹੋਪੰਜਾਬੀਓ 6 ਅਕਤੂਬਰ ਤੱਕ ਮੰਨਣੇ ਪੈਣਗੇ ਹੁਕਮ, ਹੁਣ ਲੱਗ ਗਈਆਂ ਪਾਬੰਦੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 

 

 

 

 

 

 

 


author

Shivani Bassan

Content Editor

Related News