ਕਾਂਗਰਸੀ ਵਰਕਰਾਂ ਨੇ ਬਾਦਲ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ

Sunday, Sep 02, 2018 - 12:29 AM (IST)

ਕਾਂਗਰਸੀ ਵਰਕਰਾਂ ਨੇ ਬਾਦਲ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ

 ਗੁਰਦਾਸਪੁਰ,   (ਹਰਮਨਪ੍ਰੀਤ)-  ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸਿੱਖ ਸੰਗਤਾਂ ’ਤੇ ਗੋਲੀ ਚਲਾਉਣ ਸਬੰਧੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਦੀ ਭੂਮਿਕਾ ਸਬੰਧੀ ਹੋਏ ਖੁਲਾਸਿਆਂ ਦੇ ਰੋਸ ਵਜੋਂ ਅੱਜ ਹਲਕਾ ਕਾਦੀਆਂ ਅੰਦਰ ਕਾਂਗਰਸੀ ਵਰਕਰਾਂ ਨੇ ਜ਼ੋਨ ਇੰਚਾਰਜ ਸੁਖਪ੍ਰੀਤ ਸਿੰਘ ਰਿਆਡ਼ ਅਤੇ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਹੇਠ ਪ੍ਰਕਾਸ਼ ਸਿੰਘ ਬਾਦਲ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਤਹਿਤ ਚੱਕ ਸ਼ਰੀਫ ਵਿਖੇ ਜ਼ੋਨ ਬਜਾਡ਼, ਚੱਕ ਸ਼ਰੀਫ ਅਤੇ ਜਾਗੋਵਾਲ ਦੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਕਾਂਗਰਸੀ ਵਰਕਰਾਂ ਨੇ ਬਾਦਲ ਖਿਲਾਫ਼ ਨਾਅਰੇਬਾਜ਼ੀ ਕੀਤੀ। 
ਰਿਆਡ਼ ਅਤੇ ਪੰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਤੋਂ ਮੰਦਭਾਗੀ ਗੱਲ ਹੋ ਕੀ ਹੋ ਸਕਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ’ਚ ਆਪਣੇ ਆਪ ਨੂੰ ਪੰਥ ਹਿਤੈਸ਼ੀ ਦੱਸਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹੀ ਦੋਸ਼ੀ ਸਿੱਧ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਸਿੱਖ ਸੰਗਤਾਂ ’ਤੇ ਗੋਲੀ ਚਲਵਾਉਣ ਵਾਲੇ ਤਤਕਾਲੀ ਮੁੱਖ ਮੰਤਰੀ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਕਦੇ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਨ੍ਹਾਂ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਵਾਈਆਂ ਜਾਣ ਤਾਂ ਜੋ ਸਿੱਖ ਸੰਗਤ ਨਾਲ ਇਨਸਾਫ ਹੋ ਸਕੇ। 
ਇਸ ਮੌਕੇ ਮਨੋਹਰ ਸਿੰਘ ਕਲਸੀ ਜਨਰਲ ਸਕੱਤਰ, ਮਾਸਟਰ ਸ਼ਾਮ ਸਿੰਘ, ਰੂਪ ਸਿੰਘ ਇੰਸਪੈਕਟਰ, ਕੁਲਦੀਪ ਸਿੰਘ, ਦਰਸ਼ਨ ਸਿੰਘ ਬਾਜਵਾ, ਹਰਵਿੰਦਰ ਸਿੰਘ ਬੱਲਾ, ਹਰਜੀਤ ਸਿੰਘ ਭੂਸਾ , ਕੁਲਵਿੰਦਰ ਸਿੰਘ ਪੀਰੋਲੰਗਾਹ, ਰਛਪਾਲ ਸਿੰਘ ਠੇਕੇਦਾਰ, ਅਮਰੀਕ ਸਿੰਘ ਬਾਜਵਾ, ਸੋਨੀ ਕਿਸ਼ਨਪੁਰ, ਠਾਕੁਰ ਰਘਬੀਰ ਸਿੰਘ, ਮਾਸਟਰ ਫੌਜਾ ਸਿੰਘ, ਡਾ. ਰਾਜ ਕੁਮਾਰ ਭੋਗਲ, ਬਲਵਿੰਦਰ ਸਿੰਘ ਪੰਚ, ਸੱਜਣ ਸਿੰਘ , ਸ਼ਿੰਗਾਰਾ ਸਿੰਘ, ਸੁਰਜੀਤ ਸਿੰਘ, ਬੂਡ਼ ਸਿੰਘ, ਹਨੀਫ, ਗੁਰਦਿਆਲ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਪ੍ਰਦੀਪ ਸਿੰਘ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ ਬੱਲ, ਅਵਤਾਰ ਸਿੰਘ ਤਾਰ, ਇੰਦਰ ਸਿੰਘ ਧਾਵੇ, ਤਸਵੀਰ ਸਿੰਘ, ਨਰਿੰਦਰ ਸਿੰਘ ਲੰਬਡ਼ਦਾਰ, ਸੁਰਿੰਦਰ ਸਿੰਘ ਛਿੰਦਾ, ਹਰਨਾਮ ਸਿੰਘ ਬਹੂਰੀਆ, ਜਰਨੈਲ ਸਿੰਘ ਫੌਜੀ, ਸੂਰਤ ਸਿੰਘ ਲੰਬਡ਼ਦਾਰ, ਗੁਰਦਿਆਲ ਸਿੰਘ, ਨਰੇਸ਼ ਸਿੰਘ ਕੋਟਲਾ, ਬਲਵੀਰ ਸਿੰਘ, ਸ਼ਮਸ਼ੇਰ ਸਿੰਘ, ਰਾਮ ਸਿੰਘ ਬਲਵੰਡਾ, ਸੁਰਜੀਤ ਸਿੰਘ ਇੰਸਪੈਕਟਰ, ਰਵਿੰਦਰ ਸਿੰਘ ਪੰਚ ਬਜਾਡ਼, ਤਰਲੋਚਨ ਸਿੰਘ, ਕਰਮ ਸਿੰਘ ਸੈਦੋਵਾਲ, ਸਾਬੀ ਗੁਨੋਪੁਰ, ਮਹਿੰਦਰ ਸਿੰਘ ਗ੍ਰੰਥੀ ਸਿੰਘ, ਬਲਵੀਰ ਸਿੰਘ ਦਾਰਾਪੁਰ, ਰਾਮ ਸਿੰਘ ਜੰਗਲਾ ਆਦਿ ਹਾਜ਼ਰ ਸਨ।


Related News