ਕਾਮਰੇਡਾਂ ਨੇ ਫੂਕਿਆ ਕੇਂਦਰ ਤੇ ਸੂਬਾ ਸਰਕਾਰ ਦਾ ਪੁਤਲਾ

Saturday, Oct 06, 2018 - 07:42 AM (IST)

ਕਾਮਰੇਡਾਂ ਨੇ ਫੂਕਿਆ ਕੇਂਦਰ ਤੇ ਸੂਬਾ ਸਰਕਾਰ ਦਾ ਪੁਤਲਾ

ਖੇਮਕਰਨ, (ਗੁਰਮੇਲ, ਅਵਤਾਰ)- ਹਰ ਰੋਜ਼ ਵੱਧ ਰਹੀ ਮਹਿੰਗਾਈ ਦੇ ਵਿਰੋਧ ਵਜੋਂ ਕਸਬਾ ਖੇਮਕਰਨ ਦੇ ਮੇਨ ਚੌਕ ’ਚ ਕਾਮਰੇਡਾਂ ਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਕੇਂਦਰ ਤੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਸੀ. ਪੀ. ਆਈ. ਬਲਾਕ ਸਕੱਤਰ ਕਿਰਨਜੀਤ ਕੌਰ ਵਲਟੋਹਾ, ਕਾਮਰੇਡ ਅਨੂਪ ਸਿੰਘ ਭੋਲਾ, ਬਲਜੀਤ ਸਿੰਘ ਖਹਿਰਾ ਖੇਮਕਰਨ ਆਪ ਆਗੂ, ਖੇਤ ਮਜ਼ਦੂਰ ਸਭਾ ਜ਼ਿਲਾ ਪ੍ਰਧਾਨ ਕਾਮਰੇਡ ਜੋਗਿੰਦਰ ਸਿੰਘ, ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਗੁਰਲਾਲ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜਨਤਾ ਨੂੰ ਝੂਠੇ ਸਬਜ਼ਬਾਗ ਵਿਖਾ ਕੇ ਵੋਟਾਂ ਬਟੋਰੀਆਂ ਗਈਆਂ ਸਨ ਤੇ ਮਗਰੋਂ ਸੂਬਾ ਸਰਕਾਰ ਨੇ ਝੂਠੇ ਵਾਅਦੇ ਕਰ ਕੇ ਮਹਿੰਗਾਈ ਦੇ ਦੈਂਤ ਨੂੰ ਬਡ਼੍ਹਾਵਾ ਦੇ ਕੇ ਜਨਤਾ ਦਾ ਲੱਕ ਤੋਡ਼ ਦਿੱਤਾ ਹੈ। ਹਰ ਰੋਜ਼ ਵੱਧ ਰਹੇ ਡੀਜ਼ਲ, ਪੈਟਰੋਲ ਦੇ ਰੇਟ, ਰਸੋਈ ਗੈਸ ਦੀਆਂ ਕੀਮਤਾਂ ਅਾਸਮਾਨੀ ਚਡ਼੍ਹਨਾ, ਬਿਜਲੀ ਦੇ ਰੇਟਾਂ ’ਚ ਵਾਧਾ, ਦੁੱਧ, ਸਬਜ਼ੀਆਂ ਦੀਆਂ ਕੀਮਤਾਂ ਨੇ ਲੋਕਾਂ ਦਾ ਰਸੋਟੀ ਬਜਟ ਵਿਗਾਡ਼ ਕੇ ਰੱਖ ਦਿੱਤਾ ਹੈ। ਦੇਸ਼ ਦੀ ਅਰਥ ਵਿਵਸਥਾ ਬੇਲਗਾਮ ਹੋ ਗਈ ਹੈ ਤੇ ਸਾਡੇ ਦੇਸ਼ ਦੇ ਲੀਡਰ ਆਏ ਦਿਨ ਝੂਠ ਬੋਲ ਕੇ ਮੂਰਖ ਬਣਾ ਰਹੇ ਹਨ।  ਉਨ੍ਹਾਂ ਮੰਗ ਕੀਤੀ ਕਿ ਮਹਿੰਗਾਈ ਦੇ ਦੈਂਤ ’ਤੇ  ਕੰਟਰੋਲ ਕਰ ਕੇ ਜਨਤਾ ਨੂੰ ਰਾਹਤ ਦਿੱਤੀ ਜਾਵੇ। ਇਸ ਮੌਕੇ ਗੁਰਦੇਵ ਸਿੰਘ, ਹਰਵਿੰਦਰ ਸਿੰਘ ਪੱਤੂ, ਗੁਰਮੇਜ ਸਿੰਘ, ਗੁਰਦੇਵ ਸਿੰਘ, ਜਗਤਾਰ ਸਿੰਘ, ਸੁਖਦੇਵ ਰਾਜ ਸ਼ਰਮਾ, ਸੁਰਿੰਦਰ ਕੁਮਾਰ, ਰਾਜੇਸ਼ ਕੁਮਾਰ, ਗਿਆਨ ਸਿੰਘ, ਸੁਖਦੇਵ ਸਿੰਘ ਮਨਾਵਾਂ, ਬਖਸ਼ੀਸ਼ ਸਿੰਘ, ਸਤਿਨਾਮ ਸਿੰਘ, ਤੇਜਿੰਦਰ ਗੋਰਖਾ, ਕਾਮਰੇਡ ਬਲਵਿੰਦਰ ਸਿੰਘ ਹਾਜ਼ਰ ਸਨ।
 


Related News