CIA ਸਟਾਫ ਨੇ ਹੈਰੋਇਨ ਤੇ ਡਰੱਗ ਮਨੀ ਸਮੇਤ ਇਕ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ
Saturday, Jul 20, 2024 - 01:32 PM (IST)
ਗੁਰਦਾਸਪੁਰ (ਵਿਨੋਦ)-ਸੀ.ਆਈ.ਏ ਸਟਾਫ ਗੁਰਦਾਸਪੁਰ ਨੇ ਇਕ ਨੌਜਵਾਨ ਨੂੰ 6 ਗ੍ਰਾਮ ਹੈਰੋਇਨ, ਇਕ ਕੰਪਿਊਟਰ ਕੰਡਾ, 2400 ਰੁਪਏ ਭਾਰਤੀ ਕਰੰਸੀ (ਡਰੱਗ ਮਨੀ) ਸਮੇਤ ਗ੍ਰਿਫ਼ਤਾਰ ਕਰਕੇ ਥਾਣਾ ਤਿੱਬੜ ’ਚ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਕਰਵਾਇਆ।
ਇਹ ਵੀ ਪੜ੍ਹੋ- ਨਹਿਰ 'ਚ ਨਹਾਉਂਦਿਆਂ ਸਰਪੰਚ ਸਮੇਤ ਡੁੱਬੇ ਤਿੰਨ ਵਿਅਕਤੀ, ਦੋ ਦੀਆਂ ਲਾਸ਼ਾ ਬਰਾਮਦ, ਦੇਖ ਨਹੀਂ ਹੁੰਦਾ ਪਰਿਵਾਰ ਦਾ ਹਾਲ
ਇਸ ਸਬੰਧੀ ਏ. ਐੱਸ. ਆਈ. ਹਰਜਿੰਦਰ ਸਿੰਘ ਸੀ. ਆਈ. ਏ. ਸਟਾਫ ਗੁਰਦਾਸਪੁਰ ਨੇ ਦੱਸਿਆ ਕਿ ਉਸ ਨੇ ਪੁਲਸ ਪਾਰਟੀ ਦੇ ਨਾਲ ਟੀ-ਪੁਆਇੰਟ ਪਿੰਡ ਪਾਹੜਾ ਤੋਂ ਦੋਸ਼ੀ ਹਰਜੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਾਹੜਾ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਜਦ ਇਸ ਦੀ ਸੂਚਨਾ ਥਾਣਾ ਤਿੱਬੜ ਵਿਖੇ ਦਿੱਤੀ ਤਾਂ ਉੱਥੋਂ ਤਫਤੀਸੀ ਅਫਸਰ ਏ.ਐੱਸ.ਆਈ ਗੁਰਨਾਮ ਸਿੰਘ ਨੇ ਪੁਲਸ ਪਾਰਟੀ ਦੇ ਨਾਲ ਮੌਕੇ ’ਤੇ ਪਹੁੰਚ ਕੇ ਕਾਬੂ ਕੀਤੇ ਦੋਸ਼ੀ ਦੀ ਪਹਿਨੀ ਹੋਈ ਕੈਪਰੀ ਦੀ ਖੱਬੀ ਜੇਬ ਦੀ ਤਾਲਾਸ਼ੀ ਲਈ ਤਾਂ ਉਸ ਤੋਂ 6 ਗ੍ਰਾਮ ਹੈਰੋਇਨ, ਇਕ ਕੰਪਿਊਟਰ ਕੰਡਾ ਅਤੇ 2400 ਰੁਪਏ ਭਾਰਤੀ ਕਰੰਸੀ (ਡਰੱਗ ਮਨੀ) ਬਰਾਮਦ ਹੋਈ। ਜਿਸ ’ਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਇਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਪੰਜਾਬ ਪੁਲਸ, ਆਹਾਤੇ 'ਚ ਸ਼ਰੇਆਮ ਸ਼ਰਾਬ ਪੀਂਦੇ ਨਜ਼ਰ ਆਏ ਮੁਲਾਜ਼ਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8