ਕਸਬਾ ਬਹਿਰਾਮਪੁਰ’ਚ ਧੜੱਲੇ ਨਾਲ ਉੱਡੀ ਚਾਈਨਾ ਡੋਰ, ਪ੍ਰਸ਼ਾਸਨ ਸੁੱਤਾ

Tuesday, Jan 14, 2025 - 04:17 PM (IST)

ਕਸਬਾ ਬਹਿਰਾਮਪੁਰ’ਚ ਧੜੱਲੇ ਨਾਲ ਉੱਡੀ ਚਾਈਨਾ ਡੋਰ, ਪ੍ਰਸ਼ਾਸਨ ਸੁੱਤਾ

ਦੌਰਾਗਲਾ (ਨੰਦਾ)- ਕਿਹਾ ਜਾਂਦਾ ਹੈ ਕਿ ਤਿਉਹਾਰ ਹਰ ਕਿਸੇ ਲਈ ਖੁਸ਼ੀਆਂ ਲੈ ਕੇ ਆਉਂਦੇ ਹਨ ਪਰ ਪਿਛਲੇ ਕੁਝ ਸਾਲਾਂ ਤੋਂ ਇਕ ਅਜਿਹਾ ਤਿਉਹਾਰ ਹੈ ਜੋ ਕੁਝ ਲੋਕਾਂ ਲਈ ਖੁਸ਼ੀਆਂ ਹੀ ਨਹੀਂ ਸਗੋਂ ਦੁੱਖ ਲੈ ਕੇ ਆਇਆ ਹੈ, ਜੀ ਹਾਂ, ਇਹ ਤਿਉਹਾਰ ਲੋਹੜੀ ਤੇ ਬਸੰਤ ਪੰਚਮੀ ਦਾ ਤਿਉਹਾਰ ਹੈ। ਤਿਉਹਾਰ ਮਨਾਉਣ ਦੌਰਾਨ ਪਤੰਗਬਾਜ਼ੀ ਵੀ ਕੀਤੀ ਜਾਂਦੀ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਚਾਈਨਾ ਡੋਰ ਨਾਲ ਪਤੰਗ ਉਡਾਉਣ ਦਾ ਰੁਝਾਨ ਸ਼ੁਰੂ ਹੋ ਗਿਆ ਹੈ, ਜੋ ਕਿ ਬਹੁਤ ਖਤਰਨਾਕ ਤੇ ਜਾਨਲੇਵਾ ਸਾਬਤ ਹੋ ਰਿਹਾ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ 18 ਜਨਵਰੀ ਨੂੰ ਛੁੱਟੀ ਦਾ ਐਲਾਨ!

ਪੁਲਸ ਨੇ ਤੇ ਕਸਬਾ ਬਹਿਰਾਮਪੁਰ ਦੇ ਸਮਾਜ ਸੇਵਕ ਕੁੱਝ ਸੰਸਥਾਵਾਂ ਵੱਲੋਂ ਵਾਰ-ਵਾਰ ਲੋਕਾਂ ਨੂੰ ਇਸ ਮਾਰੂ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ। ਕੁਝ ਵਿਕਰੇਤਾਵਾਂ ਤੇ ਇਸਤੇਮਾਲ ਕਰਨ ਵਾਲਿਆਂ 'ਤੇ ਕੋਈ ਵੀ ਅਸਰ ਨਹੀਂ ਹੈ। ਪੁਲਸ ਨੇ ਡਰੋਨ ਦੀ ਮਦਦ ਨਾਲ ਚਾਈਨਾ ਡੋਰ ਦੀ ਵਰਤੋਂ ਕਰਨ ਵਾਲੇ ਲੋਕਾਂ 'ਤੇ ਨਜ਼ਰ ਰੱਖੀ ਪਰ ਇਸ ਸਖ਼ਤੀ ਦੇ ਬਾਵਜੂਦ ਇਲਾਕੇ ਕਸਬਾ ਬਹਿਰਾਮਪੁਰ 'ਚ ਚਾਈਨਾ ਡੋਰ ਦੀ ਅੰਨ੍ਹੇਵਾਹ ਵਰਤੋਂ ਕੀਤੀ ਗਈ, ਜਿਸ ਕਾਰਨ ਲਗਭਗ ਇਕ ਦਰਜਨ ਲੋਕ ਜ਼ਖ਼ਮੀ ਹੋ ਗਏ ਗਏ। 

ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਆੜ੍ਹਤੀ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ

ਇਨ੍ਹਾਂ 'ਚ ਜ਼ਿਆਦਾਤਰ ਬੈਂਕਾਂ 'ਚ ਕੰਮ‌ ਕਰਨ ਵਾਲੇ ਮੁਲਾਜ਼ਮ ਵੀ ਹਨ। ਡੋਰ ਕਾਰਨ ਉਸ ਦਾ ਕੰਨ ਤੇ ਉਂਗਲੀ ਕੱਟੀ ਗਈ। ਇਸੇ ਤਰ੍ਹਾਂ ਚਾਈਨਾ ਡੋਰ ਕਾਰਨ ਜ਼ਖ਼ਮੀ ਹੋਣ ਦੇ ਇੱਕ ਦਰਜਨ ਦੇ ਕਰੀਬ ਕੇਸ ਸਾਹਮਣੇ ਆਏ ਹਨ। ਲੋਕਾਂ ਨੇ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਮਾਰੂ ਰੁਝਾਨ ਨੂੰ ਰੋਕਣ ਲਈ ਸਖ਼ਤ ਕਾਰਵਾਈ ਕੀਤੀ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News