ਬੱਚਿਆਂ ਨੂੰ ਖੇਡਾਂ ਵਿਚ ਰੁਚੀ ਰੱਖਣੀ ਚਾਹੀਦੀ: ਲਾਲਜੀਤ ਸਿੰਘ ਭੁੱਲਰ

06/05/2023 12:41:11 PM

ਪੱਟੀ (ਜ.ਬ)- ਸ਼ਹੀਦ ਬਾਬਾ ਦੀਪ ਸਿੰਘ ਸੀਨੀ. ਸੈਕੰ. ਸਕੂਲ ਪੱਟੀ ਵਿੱਖੇ ਹੋ ਰਹੇ ਉੱਤਰੀ ਭਾਰਤ ਰੋਕਿਟ ਬਾਲ ਟੂਰਨਾਮੈਂਟ ਦਾ ਫ਼ਾਈਨਲ ਮੁਕਾਬਲੇ ਤੇ ਟੂਰਨਾਮੈਂਟ ਦੇ ਅਖੀਰਲੇ ਦਿਨ ਬਤੌਰ ਮੁੱਖ ਮਹਿਮਾਨ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਟਰਸਪੋਰਟ ਤੇ ਪੰਚਾਇਤ ਮੰਤਰੀ ਪੰਜਾਬ ਪਹੁੰਚੇ ਜਿੱਥੇ ਉਨਾ ਦਾ ਭਰਵਾ ਸਵਾਗਤ ਕੀਤਾ ਗਿਆ।

ਇਹ ਵੀ ਪੜ੍ਹੋ- ਹੋਪਰਜ਼ ਰੈਸਟੋਰੈਂਟ ’ਚ ਮੁੜ ਪੁਲਸ ਦਾ ਛਾਪਾ, ਪਹਿਲਾਂ ਮੈਨੇਜਰ ਤੇ ਹੁਣ ਮਾਲਕ ਨਾਮਜ਼ਦ, ਵਧੀਆਂ ਧਾਰਾਵਾਂ

ਇਸ ਮੌਕੇ ਮੰਤਰੀ ਨੇ ਪਹਿਲਾ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਤੇ ਫਿਰ ਫਾਈਨਲ ਮੈਚ ਸ਼ੁਰੂ ਕੀਤੇ ਗਏ ਜਿਸ 'ਚ ਮੁੰਡਿਆਂ 'ਚ ਪਹਿਲਾ ਸਥਾਨ ਪੰਜਾਬ, ਦੂਸਰਾ ਦਿੱਲੀ, ਤੀਸਰਾ ਐੱਨ.ਸੀ.ਆਰ. (ਦਿੱਲੀ), ਚੌਥਾ ਰਾਜਸਥਾਨ ਤੇ ਕੁੜੀਆਂ 'ਚ ਪਹਿਲਾ ਸਥਾਨ ਪੰਜਾਬ (ਏ) ਦੂਸਰਾ ਰਾਜਸਥਾਨ ਤੀਸਰਾ ਐੱਨ.ਸੀ.ਆਰ., ਚੌਥਾ ਪੰਜਾਬ (ਬੀ) ਨੇ ਪ੍ਰਾਪਤ ਕੀਤੇ। ਇਸ ਮੌਕੇ ਪਰਮਜੀਤ ਸਿੰਘ ਵਿਰਦੀ ਪੰਜਾਬ ਪ੍ਰਧਾਨ ਰੋਕਿਟ ਬਾਲ ਐਸ਼ੋਸੀਏਸ਼ਨ ਨੇ ਮੰਤਰੀ ਦਾ ਸਵਾਗਤ ਕੀਤਾ ਤੇ ਟੂਰਨਾਮੈਂਟ ਦੇ 'ਚ ਵੱਖ-ਵੱਖ ਰਾਜ ਤੋਂ ਆਈਆਂ ਟੀਮਾਂ ਬਾਰੇ ਵਿਸ਼ਥਾਰ 'ਚ ਦੱਸਿਆ। ਇਸ ਮੌਕੇ ਗੁਰਵੇਲ ਸਿੰਘ ਲੁਹਾਰੀਆ ਨੇ ਇਸ ਗੇਮ ਨੂੰ ਪੰਜਾਬ ਸਰਕਾਰ ਦੇ ਸਕੂਲਾਂ 'ਚ ਮਾਨਤਾ ਦੇਣ ਦੀ ਮੰਗ ਕੀਤੀ ।

ਇਹ ਵੀ ਪੜ੍ਹੋ- ਮੰਤਰੀ ਧਾਲੀਵਾਲ ਦਾ ਵੱਡਾ ਐਲਾਨ, ਰਾਵੀ ਦਰਿਆ ਦੀ ਭੇਟ ਚੜੀਆਂ ਜ਼ਮੀਨਾਂ ਦਾ ਮੁਆਵਜ਼ਾ ਦੇਵੇਗੀ ਸਰਕਾਰ

ਇਸ ਮੌਕੇ ਲਾਲਜੀਤ ਭੁੱਲਰ ਨੇ ਸੰਬੋਧਨ ਕਰਦੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਜੋ ਖਿਡਾਰੀ ਨੈਸ਼ਨਲ ਤੇ ਏਸ਼ੀਆ ਤੇ ਇੰਟਰਨੈਸ਼ਨਲ ਪੱਧਰ ’ਤੇ ਇਨਾਮ ਜਿੱਤ ਕੇ ਲਿਆਵੇਗਾ, ਉਸ ਨੂੰ ਪੰਜਾਬ ਸਰਕਾਰ ਵੱਲੋਂ ਬਣਦੀ ਨੌਕਰੀ ਤੇ ਰਾਸ਼ੀ ਵੀ ਦਿੱਤੀ ਜਾਵੇਗੀ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਗਏ ਤੇ ਮਾਣਯੋਗ ਸਖਸ਼ੀਅਤਾ ਤੇ ਕੋਚ ਰੈਫਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਕਟਬਾਲ ਐਸੋਸ਼ੀਏਸ਼ਨ ਪੰਜਾਬ ਵੱਲੋਂ ਬਲਬੀਰ ਸਿੰਘ ਲੁਹਾਰੀਆ ਤੇ ਲਖਬੀਰ ਸਿੰਘ ਲੁਹਾਰੀਆ ਨੂੰ ਸਨਮਾਨਿਤ ਕੀਤਾ ਗਿਆ। ਐਸੋਸ਼ੀਏਸ਼ਨ ਤੇ ਲੁਹਾਰੀਆ ਪਰਿਵਾਰ ਵਲੋਂ ਮੁੱਖ ਮਹਿਮਾਨ ਲਾਲਜੀਤ ਭੁੱਲਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News