ਕੇਂਦਰ ਵਲੋਂ ਸ੍ਰੀ ਦਰਬਾਰ ਸਾਹਿਬ ਨੇੜੇ ਬਣੀਆਂ ਸਰਾਵਾਂ ’ਤੇ GST ਲਗਾਏ ਜਾਣ ਦੀ ਕੀਤੀ ਨਿੰਦਾ
Thursday, Aug 04, 2022 - 02:29 PM (IST)

ਖੇਮਕਰਨ (ਅਵਤਾਰ, ਗੁਰਮੇਲ)- ਸ੍ਰੀ ਦਰਬਾਰ ਸਾਹਿਬ ਨੇੜੇ ਬਣੀਆਂ ਸਰਾਵਾਂ ’ਤੇ ਕੇਂਦਰ ਸਰਕਾਰ ਵਲੋਂ ਜੀ. ਐੱਸ. ਟੀ. ਲਗਾਏ ਜਾਣ ਦੀ ਨੈਸ਼ਨਲ ਕੌਂਸਲ ਮੈਂਬਰ ‘ਆਪ’ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਬਲਜੀਤ ਸਿੰਘ ਖਹਿਰਾ ਵਲੋਂ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੁਨੀਆ ’ਚ ਵੱਸਦੇ ਲੋਕਾਂ ਵਾਸਤੇ ਆਸਥਾ ਦਾ ਕੇਂਦਰ ਹੈ ਤੇ ਹਰ ਰੋਜ਼ ਹਜ਼ਾਰਾਂ ਲੋਕ ਇੱਥੇ ਪਹੁੰਚ ਕੇ ਸਰਾਵਾਂ ’ਚ ਠਹਿਰਦੇ ਹਨ। ਕੇਂਦਰ ਵਲੋਂ ਇਨ੍ਹਾਂ ਸਰਾਵਾਂ ’ਤੇ 12 ਫੀਸਦੀ ਜੀ. ਐੱਸ. ਟੀ. ਲਗਾਉਣਾ ਠੀਕ ਨਹੀਂ ਹੈ।
ਪੜ੍ਹੋ ਇਹ ਵੀ ਖ਼ਬਰ: ਤਮਗਾ ਜਿੱਤਣ ਵਾਲੇ ਅੰਮ੍ਰਿਤਸਰ ਦੇ ਲਵਪ੍ਰੀਤ ਦੇ ਘਰ ਵਿਆਹ ਵਰਗਾ ਮਾਹੌਲ, ਢੋਲ ਦੀ ਥਾਪ ’ਤੇ ਪਏ ਭੰਗੜੇ (ਤਸਵੀਰਾਂ)
ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕੇਂਦਰ ਵਲੋਂ ਗੁਰੂ ਘਰਾਂ ਦੇ ਲੰਗਰਾਂ ’ਤੇ ਇਹ ਟੈਕਸ ਲਗਾਇਆ ਗਿਆ ਸੀ ਪਰ ਹੁਣ ਸਰਾਵਾਂ ’ਤੇ ਇਹ ਟੈਕਸ ਲਗਾਉਣਾ ਭਾਜਪਾ ਦਾ ਪੰਜਾਬ ਵਿਰੋਧੀ ਚਿਹਰਾ ਸਾਹਮਣੇ ਆਇਆ ਹੈ। ਉਨ੍ਹਾਂ ਇਸ ਲਗਾਏ ਟੈਕਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਵੀ ਕੀਤੀ। ਇਸ ਮੌਕੇ ਸੁਖਪਾਲ ਰਾਣਾ, ਚਰਨਬੀਰ ਸਿੰਘ, ਬਲਜੀਤ ਸਿੰਘ ਬੱਬੀ, ਜਸ਼ਨਦੀਪ ਸਿੰਘ, ਦਲੇਰ ਸਿੰਘ ਪੱਤੂ, ਜੋਗਾ ਸਿੰਘ, ਬਲਦੇਵ ਸਿੰਘ ਭੱਟੀ, ਰੋਸ਼ਨ ਸਿੰਘ, ਗੁਰਮੇਜ ਸਿੰਘ ਹਾਜ਼ਰ ਸਨ।
ਪੜ੍ਹੋ ਇਹ ਵੀ ਖ਼ਬਰ: ਡੇਰਾ ਬਾਬਾ ਨਾਨਕ ਤੋਂ ਦੁਖ਼ਦ ਖ਼ਬਰ: ਧੀ ਤੋਂ ਬਾਅਦ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਾਂ-ਪੁੱਤ ਦੀ ਵੀ ਹੋਈ ਮੌਤ