ਕੇਂਦਰੀ ਜੇਲ੍ਹ ਗੋਇੰਦਵਾਲ ’ਚੋਂ ਮੋਬਾਇਲ, ਪਾਵਰ ਬੈਂਕ, ਹੀਟਰ ਸਪਰਿੰਗ ਅਤੇ ਬੀੜੀਆਂ ਦੇ ਬੰਡਲ ਬਰਾਮਦ
Monday, Jul 04, 2022 - 10:55 AM (IST)

ਤਰਨਤਾਰਨ (ਰਮਨ ਚਾਵਲਾ) - ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ’ਚ ਲਾਵਾਰਿਸ ਹਾਲਤ ’ਚੋਂ ਮੋਬਾਇਲ, ਪਾਵਰ ਬੈਂਕ, ਹੀਟਰ ਸਪਰਿੰਗ ਅਤੇ ਬੀੜੀਆਂ ਦੇ ਬੰਡਲ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਵਲੋਂ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ: ਪੰਜਾਬ ’ਚ ਸ਼ਰਾਬ ਦੇ ਰੇਟਾਂ ’ਚ ਮੁੜ ਹੋਇਆ ਵਾਧਾ, ਠੇਕਿਆਂ ਦੇ ਬਾਹਰ ਨਵੀਂ ਰੇਟ ਲਿਸਟ ਦੇਖ ਪਿਆਕੜਾਂ ਦੇ ਉੱਡੇ ਹੋਸ਼
ਜੇਲ੍ਹ ਦੇ ਸਹਾਇਕ ਸੁਪਰਡੈਂਟ ਕਰਨੈਲ ਸਿੰਘ ਨੇ ਦੱਸਿਆ ਕਿ ਬੀਤੀ ਸਵੇਰ 5.40 ਵਜੇ ਜਦੋਂ ਜੇਲ੍ਹ ’ਚ ਗਸ਼ਤ ਕੀਤੀ ਗਈ ਤਾਂ ਟਾਵਰ ਨੰਬਰ 6 ਦੇ ਨਜ਼ਦੀਕ ਤੋਂ ਇਕ ਲਿਫਾਫਾ ਮਿਲਿਆ, ਜਿਸ ’ਚੋਂ ਇਕ ਓਪੋ ਕੰਪਨੀ ਦਾ ਮੋਬਾਇਲ, ਇਕ ਪਾਵਰ ਬੈਂਕ, 9 ਹੀਟਰ ਸਪਰਿੰਗ, 35 ਬੀੜੀਆਂ ਦੇ ਬੰਡਲ ਬਰਾਮਦ ਹੋਏ ਹਨ। ਏ.ਐੱਸ.ਆਈ. ਲਖਬੀਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ: ਪੰਜਾਬ ਤੇ ਹਰਿਆਣਾ ’ਚ ਇਸ ਵਾਰ ਮਾਨਸੂਨ ਦਿਖਾਏਗੀ ਆਪਣਾ ਜਲਵਾ, ਸਥਾਪਿਤ ਹੋਣਗੇ ਨਵੇਂ ਰਿਕਾਰਡ