ਕੇਂਦਰੀ ਜੇਲ੍ਹ ਗੋਇੰਦਵਾਲ ’ਚੋਂ 12 ਮੋਬਾਇਲ, 11 ਸਿੰਮ, 9 ਚਾਰਜਰ ਤੇ 2 ਡਾਟਾ ਕੇਬਲ ਬਰਾਮਦ
Saturday, Jun 25, 2022 - 10:40 AM (IST)

ਤਰਨਤਾਰਨ (ਜ.ਬ, ਰਮਨ) - ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚ ਬੰਦੀਆਂ ਪਾਸੋਂ 12 ਮੋਬਾਈਲ, 11 ਸਿੰਮਾਂ, 9 ਚਾਰਜਰ ਅਤੇ 2 ਡਾਟਾ ਕੇਬਲ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸਹਾਇਕ ਸੁਪਰਡੈਂਟ ਕਿਰਪਾਲ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਜੇਲ੍ਹ ਵਿਚ ਤਲਾਸ਼ੀ ਮੁਹਿੰਮ ਦੌਰਾਨ ਸਰਪ੍ਰੀਤ ਸਿੰਘ ਵਾਸੀ ਬੈਂਕਾ ਅਤੇ ਹਰਪ੍ਰੀਤ ਸਿੰਘ ਵਾਸੀ ਧਗਾਣਾ ਕੋਲੋਂ ਕੀਪੈਡ ਮੋਬਾਇਲ, ਸੁਖਦੇਵ ਸਿੰਘ ਵਾਸੀ ਕੋਟ ਜਸਪਤ ਪਾਸੋਂ ਨੋਕੀਆ ਕੰਪਨੀ ਦਾ ਮੋਬਾਇਲ ਬਰਾਮਦ ਕੀਤਾ ਹੈ।
ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਪਾਸੋਂ ਸੈਮਸੰਗ ਕੰਪਨੀ ਦਾ ਮੋਬਾਇਲ, ਜਸਪਾਲ ਸਿੰਘ ਪਾਸੋਂ ਟਚ ਸਕਰੀਨ ਮੋਬਾਇਲ, ਸੁਖਦਿਆਲ ਸਿੰਘ ਪਾਸੋਂ ਕੀਪੈਡ ਮੋਬਾਇਲ, ਹਰਪਾਲ ਸਿੰਘ ਪਾਸੋਂ ਕੀਪੈਡ ਮੋਬਾਇਲ, ਗੁਰਵਿੰਦਰ ਸਿੰਘ ਪਾਸੋਂ ਸੈਮਸੰਗ ਕੰਪਨੀ ਦਾ ਮੋਬਾਇਲ, ਰਣਜੀਤ ਸਿੰਘ ਪਾਸੋਂ ਸੈਮਸੰਗ ਕੰਪਨੀ ਦਾ ਮੋਬਾਇਲ, ਅਨੂਪ ਸਿੰਘ ਕੋਲੋਂ ਕੀਪੈਡ ਮੋਬਾਇਲ ਬਰਾਮਦ ਹੋਇਆ ਹੈ।
ਇਸ ਤੋਂ ਇਲਾਵਾ ਤਿੰਨ ਹੋਰ ਮੋਬਾਇਲ, 11 ਸਿੰਮਾਂ, 9 ਚਾਰਜਰ ਅਤੇ 2 ਡਾਟਾ ਕੇਬਲ ਬਰਾਮਦ ਹੋਈਆਂ ਹਨ। ਇਸ ਸਬੰਧੀ ਸਥਾਨਕ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਏ.ਐੱਸ.ਆਈ. ਲਖਬੀਰ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਨੰਬਰ 220 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।