ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਸੰਗਰੂਰ ਵਿਖੇ 176 ਗ੍ਰਿਫ਼ਤਾਰੀਆਂ

Wednesday, Jun 04, 2025 - 03:34 PM (IST)

ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਸੰਗਰੂਰ ਵਿਖੇ 176 ਗ੍ਰਿਫ਼ਤਾਰੀਆਂ

ਸੰਗਰੂਰ (ਸਿੰਗਲਾ, ਵਿਵੇਕ ਸਿੰਧਵਾਨੀ, ਬੇਦੀ, ਯਾਦਵਿੰਦਰ)- ਸਰਤਾਜ ਸਿੰਘ ਚਾਹਲ ਐੱਸ. ਐੱਸ. ਪੀ. ਸੰਗਰੂਰ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਸ ਸੰਗਰੂਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ 1 ਮਈ ਤੋਂ 31 ਮਈ ਤੱਕ ਡਰੱਗ ਦੇ 86 ਮੁਕੱਦਮੇ ਦਰਜ ਕਰ ਕੇ 124 ਦੋਸ਼ੀ ਕਾਬੂ ਕਰ ਕੇ 5 ਕਿੱਲੋਗ੍ਰਾਮ ਹੈਰੋਇਨ, 500 ਗ੍ਰਾਮ ਅਫੀਮ, 75 ਕਿਲੋ ਚੂਰਾ ਪੋਸਤ, 244 ਗ੍ਰਾਮ ਚਰਸ, 330 ਗ੍ਰਾਮ ਗਾਂਜਾ/ਸੁਲਫਾ, 4649 ਨਸ਼ੀਲੀਆਂ ਗੋਲੀਆਂ, 6 ਨਸ਼ੀਲੀਆਂ ਸੀਸੀਆਂ ਅਤੇ 5,82,000/- ਰੁਪਏ ਡਰੱਗ ਮਨੀ ਬਰਾਮਦ ਕਰਵਾਈ ਗਈ।

ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 47 ਮੁਕੱਦਮੇ ਦਰਜ ਕਰ ਕੇ 52 ਦੋਸ਼ੀਆਂ ਨੂੰ ਕਾਬੂ ਕਰ ਕੇ 602.250 ਲਿਟਰ ਸ਼ਰਾਬ ਠੇਕਾ ਦੇਸੀ, 191.750 ਲਿਟਰ ਸ਼ਰਾਬ ਨਜੈਜ, 9 ਲਿਟਰ ਸ਼ਰਾਬ ਅੰਗਰੇਜ਼ੀ, 300 ਲਿਟਰ ਸਪਰਿੱਟ, 1 ਚਾਲੂ ਭੱਠੀ ਅਤੇ 3015 ਲਿਟਰ ਲਾਹਣ ਬਰਾਮਦ ਕਰਵਾਈ ਗਈ।

‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਕਾਰਵਾਈ ਕਰਦੇ ਜ਼ਿਲ੍ਹਾ ਪੁਲਸ ਸੰਗਰੂਰ ਵੱਲੋਂ ਜ਼ਿਲ੍ਹਾ ਜੇਲ੍ਹ ਸੰਗਰੂਰ ਦੀ ਸਰਚ ਦੌਰਾਨ ਬਰਾਮਦ ਕੀਤੇ ਮੋਬਾਈਲ ਫੋਨਾਂ ਤੋਂ ਜੇਲ੍ਹ ਅੰਦਰੋਂ ਚੱਲ ਰਹੇ ਨਸ਼ੇ ਸਪਲਾਈ ਦੇ ਰੈਕਟ ਦਾ ਪਰਦਾਫਾਸ਼ ਕਰ ਕੇ 4 ਕਿਲੋਗ੍ਰਾਮ ਚਿੱਟਾ/ਹੈਰੋਇਨ, 5,50,000 ਡਰੱਗ ਮਨੀ, 1 ਪਿਸਟਲ ਗਲੌਕ 9 ਐੱਮ.ਐੱਮ. ਸਮੇਤ 2 ਜਿੰਦਾ ਰੌਂਦ ਅਤੇ ਮੋਬਾਈਲ ਫੋਨ ਬਰਾਮਦ ਕਰਵਾਏ ਗਏ। ਇਸ ਰੈਕਟ ਨਾਲ ਸਬੰਧਤ ਜ਼ਿਲਾ ਜੇਲ ਸੰਗਰੂਰ ’ਚ ਤਾਇਨਾਤ ਡੀ.ਐੱਸ.ਪੀ. ਗ੍ਰਿਫਤਾਰ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲੇ ਦੀ ਕੋਸ਼ਿਸ਼ ਮਗਰੋਂ MP ਔਜਲਾ ਨੇ UNO ਤੇ PM ਮੋਦੀ ਅੱਗੇ ਰੱਖੀ ਇਹ ਮੰਗ

ਮਿਤੀ 09.05.2025 ਨੂੰ ਥਾਣਗੜ੍ਹ ਵਿਖੇ 1 ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ 5 ਚੋਰੀਸ਼ੁਦਾ ਮੋਟਰਸਾਈਕਲ ਅਤੇ ਮੋਟਰਸਾਈਕਲਾਂ ਦੇ ਪੁਰਜੇ ਬਰਾਮਦ ਕਰਵਾਏ ਗਏ। ਮਿਤੀ 13.05.2025 ਨੂੰ ਨਕਲੀ ਪੁਲਸ ਮੁਲਾਜ਼ਮ ਬਣ ਕੇ ਲੋਕਾਂ ਨਾਲ ਠੱਗੀਆਂ ਮਾਰਨ ਸਬੰਧੀ ਅੰਮ੍ਰਿਤਪਾਲ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਜੌਲੀਆਂ ਨੂੰ ਗ੍ਰਿਫਤਾਰ ਕਰ ਕੇ 30,000 ਰੁਪਏ ਨਕਦ, ਪੁਲਸ ਵਰਦੀ, ਚਿੱਟੇ ਰੰਗ ਦੀ ਪੁਲਸ ਲੋਗੋ ਵਾਲੀ ਟੀ ਸ਼ਰਟ ਅਤੇ 1 ਨਕਲੀ ਪਿਸਟਲ ਬਰਾਮਦ ਕਰਵਾਇਆ ਗਿਆ।

ਮਿਤੀ 14.05.2025 ਨੂੰ ਥਾਣਾ ਲਹਿਰਾ ਦੇ ਏਰੀਆ ’ਚ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਕਰਦੇ ਹੋਏ 3 ਦੋਸ਼ੀ ਕਾਬੂ ਕਰ ਕੇ 1150 ਲਿਟਰ ਲਾਹਣ, 43 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 1 ਸਕਾਰਪਿਓ ਗੱਡੀ ਬਰਾਮਦ ਕਰਵਾਈ ਗਈ। ਥਾਣਾ ਸਦਰ ਸੰਗਰੂਰ ਦੇ ਏਰੀਆ ’ਚ ਹੋਏ ਖੋਹ ਅਤੇ ਚੋਰੀ ਦੇ 2 ਮੁਕੱਦਮੇ ਟਰੇਸ ਕਰ ਕੇ 5 ਦੋਸ਼ੀਆਂ ਨੂੰ ਕਾਬੂ ਕੀਤਾ ਅਤੇ ਖੋਹ/ਚੋਰੀ ਕੀਤੇ 2 ਮੋਬਾਈਲ ਫੋਨ ਅਤੇ ਪੈਸੇ ਬਰਾਮਦ ਕਰਵਾਏ ਗਏ। ਇਸ ਤੋਂ ਇਲਾਵਾ ਜੂਆ ਐਕਟ ਤਹਿਤ 5 ਮੁਕੱਦਮੇ ਦਰਜ ਕਰ ਕੇ 16 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ 17,690 ਰੁਪਏ ਬਰਾਮਦ ਕਰਵਾਏ ਗਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News