ਘਰ ’ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ 3 ਪਛਾਤਿਆਂ ਤੇ 4 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ

Saturday, Sep 07, 2024 - 06:03 PM (IST)

ਬਟਾਲਾ (ਸਾਹਿਲ)- ਘਰ ’ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ 3 ਪਛਾਤਿਆਂ ਅਤੇ 4 ਅਣਪਛਾਤਿਆਂ ਖਿਲਾਫ ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਬਿਕਰਮਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਵਾਰਡ ਨੰ.3 ਫਤਿਹਗੜ੍ਹ ਚੂੜੀਆਂ ਨੇ ਲਿਖਵਾਇਆ ਹੈ ਕਿ ਬੀਤੀ 5 ਸਤੰਬਰ ਨੂੰ ਰਾਤ ਸਾਢੇ 11 ਵਜੇ ਮੈਂ ਆਪਣੇ ਘਰ ਦੇ ਬਾਹਰ ਮਜੀਠਾ ਚੌਕ, ਫਤਿਹਗੜ੍ਹ ਚੂੜੀਆਂ ਵਿਖੇ ਖੜ੍ਹਾ ਸੀ ਕਿ ਕੁਝ ਦੇਰ ਬਾਅਦ ਅੱਧੀ ਦਰਜਨ ਵਿਅਕਤੀ ਆਏ, ਜਿੰਨ੍ਹਾਂ ਵਿਚੋਂ ਆਉਂਦਿਆਂ ਹੀ ਇਕ ਨੇ ਬਹਿਸਬਾਜੀ ਕਰਨ ਦਾ ਮਜ਼ਾ ਚਿਖਾਉਣ ਦੀ ਗੱਲ ਆਖੀ ਤਾਂ ਮੈਂ ਭੱਜ ਕੇ ਆਪਣੇ ਘਰ ਅੰਦਰ ਚਲਾ ਗਿਆ, ਜਦਕਿ ਦੂਜੇ ਵਿਅਕਤੀ ਨੇ ਆਪਣੇ ਡੱਬ ਵਿਚੋਂ ਪਿਸਤੌਲ ਕੱਢ ਕੇ ਮੇਰੇ ਘਰ ਵੱਲ ਗੋਲੀਆਂ ਸ਼ੁਰੂ ਕਰ ਦਿੱਤੀਆਂ।

ਇਹ ਵੀ ਪੜ੍ਹੋ- ਭਰਾ ਦੇ ਅਮਰੀਕਾ ਜਾਣ ਦੀ ਖੁਸ਼ੀ 'ਚ ਰੱਖੀ ਪਾਰਟੀ 'ਚ ਚੱਲੀਆਂ ਗੋਲੀਆਂ, ਨੌਜਵਾਨ ਦੀ ਮੌਤ

ਇਸ ਦੌਰਾਨ  3 ਫਾਇਰ ਮੇਰੇ ਘਰ ਦੇ ਦੂਜੀ ਮੰਜ਼ਿਲ ਦੇ ਬਾਹਰਲੇ ਪਾਸੇ ਲੱਗੇ, ਜਿਸ ’ਤੇ ਮੇਰੇ ਵਲੋਂ ਰੌਲਾ ਪਾਏ ਜਾਣ ’ਤੇ ਉਕਤ ਵਿਅਕਤੀ ਇੱਟਾਂ ਰੋੜੇ ਮਾਰਦਿਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਉਕਤ ਬਿਆਨਕਰਤਾ ਮੁਤਾਬਕ ਇੱਟਾਂ ਰੋੜੇ ਵੱਜਣ ਨਾਲ ਮੇਰੇ ਘਰ ਦੇ ਦਰਵਾਜ਼ਿਆਂ ਦਾ ਕਾਫੀ ਨੁਕਸਾਨ ਹੋਇਆ ਹੈ। ਹੋਰ ਜਾਣਕਾਰੀ ਦੇ ਮੁਤਾਬਕ ਏ.ਐੱਸ.ਆਈ ਭੁਪਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਫਤਿਹਗੜ੍ਹ ਚੂੜੀਆਂ ਵਿਖੇ ਬਣਦੀਆਂ ਧਾਰਾਵਾਂ ਹੇਠ 3 ਪਛਾਤਿਆਂ ਤੇ 4 ਅਣਪਛਾਤਿਆਂ ਖਿਲਾਫ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਸਪਾ ਸੈਂਟਰਾਂ ’ਤੇ ਕਾਰਵਾਈ ਲਈ ਪੁਲਸ ਨੇ ਬਣਾਇਆ ਸਪੈਸ਼ਲ ਸੈੱਲ, ਵੱਖਰੇ ਤਰੀਕੇ ਲਿਆ ਜਾ ਰਿਹਾ ਐਕਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News