ਪਿਓ-ਧੀ ਨਾਲ ਮਾਰਕੁੱਟ ਕਰਨ ਵਾਲੇ ਇਕੋਂ ਪਰਿਵਾਰ ਦੇ 4 ਮੈਂਬਰਾਂ ’ਤੇ ਮਾਮਲਾ ਦਰਜ

Saturday, Aug 10, 2024 - 02:44 PM (IST)

ਪਿਓ-ਧੀ ਨਾਲ ਮਾਰਕੁੱਟ ਕਰਨ ਵਾਲੇ ਇਕੋਂ ਪਰਿਵਾਰ ਦੇ 4 ਮੈਂਬਰਾਂ ’ਤੇ ਮਾਮਲਾ ਦਰਜ

ਗੁਰਦਾਸਪੁਰ (ਵਿਨੋਦ)-ਥਾਣਾ ਸਦਰ ਪੁਲਸ ਨੇ ਪਿਓ-ਧੀ ’ਤੇ ਹਮਲਾ ਕਰਕੇ ਜ਼ਖਮੀ ਕਰਨ ਵਾਲੇ ਇਕੋਂ ਪਰਿਵਾਰ ਦੇ 4 ਮੈਂਬਰਾਂ ’ਤੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਹਰਦੀਪ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਭੁੱਕਰਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਆਪਣੀ ਕੁੜੀ ਨਾਲ ਆਪਣੇ ਖੇਤਾਂ ਵੱਲ ਨੂੰ ਜਾ ਰਿਹਾ ਸੀ ਕਿ ਜਦ ਉਹ ਕਾਬਲ ਸਿੰਘ ਦੇ ਘਰ ਨੇੜੇ ਪਹੁੰਚਿਆਂ ਤਾਂ ਦੋਸ਼ੀਆਂ ਕਾਬਲ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਪੁੱਤਰਾਨ ਸੁਖਵਿੰਦਰ ਸਿੰਘ, ਸੁਖਵਿੰਦਰ ਸਿੰਘ ਪੁੱਤਰ ਕੁਲਬੀਰ ਸਿੰਘ ਵਾਸੀ ਭੁੱਕਰਾ ਨੇ ਦਸਤੀ ਹਥਿਆਰਾਂ ਨਾਲ ਸੱਟਾਂ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। 

ਇਹ ਵੀ ਪੜ੍ਹੋ- ਤੜਕਸਾਰ ਵੱਡੀ ਵਾਰਦਾਤ, ਸੈਰ ਕਰ ਰਹੇ ਵਿਅਕਤੀ 'ਤੇ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਗੋਲੀਆਂ

ਜਦਕਿ ਉਸ ਦੀ ਪੱਗੜੀ ਉਤਾਰ ਦਿੱਤੀ ਅਤੇ ਦਾੜੀ ਪੁੱਟੀ ਗਈ ਤਾਂ ਉਸ ਦੀ ਲੜਕੀ ਛੁਡਾਉਣ ਲਈ ਅੱਗੇ ਆਈ ਤਾਂ ਦੋਸ਼ੀਆਂ ਨੇ ਉਸ ਦੇ ਵੀ ਸੱਟਾਂ ਮਾਰੀਆਂ, ਖਿੱਚ ਧੂਹ ਕਰਕੇ ਉਸ ਦੀ ਕਮੀਜ਼ ਅੱਗੇ ਤੋਂ ਪਾੜ ਦਿੱਤੀ। ਜਦ ਉਨ੍ਹਾਂ ਰੋਲਾ ਪਾਇਆ ਤਾਂ ਲੋਕਾਂ ਦੇ ਇਕੱਠੇ ਹੁੰਦੇ ਵੇਖ ਦੋਸ਼ੀ ਮੌਕੇ ਤੋਂ ਚੱਲ ਗਏ। ਜਦਕਿ ਉਸ ਦੀ ਪੱਗੜੀ ਵੀ ਕਾਬਲ ਸਿੰਘ ਆਪਣੇ ਨਾਲ ਲੈ ਗਿਆ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਦੇ ਕੜਾਹੇ 'ਚ ਡਿੱਗਣ ਵਾਲੇ ਸੇਵਾਦਾਰ ਦੀ ਹੋਈ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News