ਮੰਜੀ ਸਾਹਿਬ ਦੀਵਾਨ ਹਾਲ ’ਤੇ ਕਥਾਵਾਚਕ ਵੱਲੋਂ ਸਾਂਹਸੀ ਸਮਾਜ ਨੂੰ ਕਹੇ ਅਪਸ਼ਬਦਾਂ ਦਾ ਮਾਮਲਾ ਪੁੱਜਾ ਅਕਾਲ ਤਖ਼ਤ

05/07/2022 11:30:26 AM

ਅੰਮ੍ਰਿਤਸਰ (ਜ.ਬ) : ਬੀਤੇ ਦਿਨੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਾਈ ਜਸਵਿੰਦਰ ਸਿੰਘ ਸ਼ਹੂਰਾ ਕਥਾਵਾਚਕ ਵੱਲੋਂ ਕਥਾ ਦੌਰਾਨ ਸਾਂਹਸੀ ਸਮਾਜ ਪ੍ਰਤੀ ਅਪਸ਼ਬਦ ਬੋਲਣ ’ਤੇ ਸਾਂਹਸੀ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਸੀ। ਇਸ ਸਬੰਧੀ ਸਾਂਹਸੀ ਸਮਾਜ ਦੇ ਚੇਅਰਮੈਨ ਮੇਜਰ ਸਿੰਘ ਕਲੇਰ ਦੀ ਅਗਵਾਈ ’ਚ ਉਨ੍ਹਾਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਸਾਂਹਸੀ ਸਮਾਜ ਜ਼ਿੰਦਾਬਾਦ ਦੇ ਨਾਅਰੇ ਲਗਾਏ ਤੇ ਸਾਹਸੀ ਭਾਈਚਾਰੇ ਪ੍ਰਤੀ ਕਥਾਵਾਚਕ ਵੱਲੋਂ ਅਪਸ਼ਬਦ ਬੋਲਣ ਬਾਰੇ ਸ਼ਿਕਾਇਤ ਕੀਤੀ, ਜਿਸ ’ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਥਾਵਾਚਕ ਨੂੰ ਬੁਲਵਾ ਕੇ ਸਖ਼ਤ ਸ਼ਬਦਾਂ ’ਚ ਤਾੜਨਾ ਕਰਦਿਆਂ ਸਮੁੱਚੇ ਖਾਲਸਾ ਪੰਥ ’ਤੇ ਸਾਂਹਸੀ ਸਮਾਜ ਕੋਲੋਂ ਮੁਆਫ਼ੀ ਮੰਗਣ ਦਾ ਹੁਕਮ ਕੀਤਾ।

ਇਹ ਵੀ ਪੜ੍ਹੋ : ਮਾਮਲਾ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰ ਖਾਣ ਦਾ : ਪਤਨੀ ਤੋਂ ਬਾਅਦ ਪਤੀ ਨੇ ਵੀ ਤੋੜਿਆ ਦਮ

ਭਾਈ ਜਸਵਿੰਦਰ ਸਿੰਘ ਸ਼ਹੂਰਾ ਕਥਾਵਾਚਕ ਨੇ ਜਿੱਥੇ ਸਿੰਘ ਸਾਹਿਬਾਨ ਕੋਲੋਂ ਤੇ ਸਮੁੱਚੇ ਖਾਲਸਾ ਪੰਥ ਕੋਲੋਂ ਆਪਣੀ ਗਲਤੀ ਮੰਗਦਿਆਂ ਖਿਮਾ ਯਾਚਨਾ ਕੀਤੀ ਓਥੇ ਸਕੱਤਰੇਤ ਦੇ ਬਾਹਰ ਰੋਸ ਵਜੋਂ ਬੈਠੇ ਸਾਂਹਸੀ ਭਾਈਚਾਰੇ ਕੋਲੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਪਿਛਲੇ ਸਮੇਂ ’ਚ ਕਥਾ ਦੌਰਾਨ ਸਾਂਹਸੀ ਸਿੱਖ ਭਾਈਚਾਰੇ ਬਾਰੇ ਜੋ ਮੇਰੇ ਕੋਲੋਂ ਅਪਸ਼ਬਦ ਬੋਲੇ ਗਏ ਸਨ, ਮੈਨੂੰ ਅਫ਼ਸੋਸ ਹੈ ਤੇ ਮੈਂ ਖਿਮਾ ਮੰਗਦਾ ਹਾਂ।

ਇਹ ਵੀ ਪੜ੍ਹੋ : ਅਧਿਆਪਕ ਨੇ 4 ਸਾਲਾ ਬੱਚੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਹਸਪਤਾਲ ’ਚ ਹਾਲਤ ਗੰਭੀਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News