102 ਕਿੱਲੋ ਹੈਰੋਇਨ ਦਾ ਮਾਮਲਾ : 2 ਕਿੱਲੋ ਲੱਕੜੀ ਦੇ ਟੁਕੜਿਆਂ ’ਚੋਂ ਮਿਲੀ 600 ਗ੍ਰਾਮ ਹੈਰੋਇਨ

04/29/2022 11:23:00 AM

ਅੰਮ੍ਰਿਤਸਰ (ਨੀਰਜ) : ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਅਫਗਾਨਿਸਤਾਨ ਤੋਂ ਆਈ ਮੁਲੱਠੀ ਦੀਆਂ ਬੋਰੀਆਂ ਵਿਚ 102 ਕਿੱਲੋ ਹੈਰੋਇਨ ਫੜੇ ਜਾਣ ਦੇ ਮਾਮਲੇ ਵਿਚ ਇਕ ਹੋਰ ਖੁਲਾਸਾ ਹੋਇਆ ਹੈ। ਜਾਣਕਾਰੀ ਅਨੁਸਾਰ ਮਲੱਠੀ ਦੀ ਸਫਾਈ ਕਰਦੇ ਸਮੇਂ ਦੋ ਕਿੱਲੋ ਹੋਰ ਲੱਕੜੀ ਦੇ ਟੁਕੜੇ ਮਿਲੇ ਹਨ, ਜਿਸ ਵਿਚੋਂ 600 ਗ੍ਰਾਮ ਹੈਰੋਇਨ ਕਸਟਮ ਵਿਭਾਗ ਨੇ ਜ਼ਬਤ ਕੀਤੀ ਹੈ। ਵਿਭਾਗ ਨੇ ਮੁਲੱਠੀ ਦੀ ਖੇਪ ਨੂੰ ਵੀ ਸੀਲ ਕਰ ਦਿੱਤਾ ਹੈ ਅਤੇ ਉਦੋਂ ਤੱਕ ਇਸ ਨੂੰ ਆਪਣੀ ਹਿਰਾਸਤ ਵਿਚ ਰੱਖਿਆ ਜਾਵੇਗਾ, ਜਦੋਂ ਤੱਕ ਅਦਾਲਤ ਵਲੋਂ ਇਸ ਕੇਸ ਵਿਚ ਫੈਸਲਾ ਨਹੀਂ ਲਿਆ ਜਾਂਦਾ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਮੁੱਖ ਮੰਤਰੀ ’ਤੇ ਤਿੱਖਾ ਹਮਲਾ, ਕਿਹਾ-ਕੇਜਰੀਵਾਲ ਦਾ ਸੰਤਰੀ ਬਣ ਚੁੱਕਾ ਹੈ ਭਗਵੰਤ ਮਾਨ

ਵਿਭਾਗ ਦੇ ਪੱਖ ਵਿਚ ਫੈਸਲਾ ਆਉਣ ਤੋਂ ਬਾਅਦ ਮੁਲੱਠੀ ਨੂੰ ਨੀਲਾਮ ਵੀ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਕਸਟਮ ਐਂਟੀ ਸਮੱਗਲਿੰਗ ਵਿੰਗ ਵਲੋਂ ਇਸ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਮੁਲੱਠੀ ਦਾ ਆਯਾਤ ਕਰਨ ਵਾਲੇ ਵਪਾਰੀ ਵਿਪਨ ਮਿੱਤਲ ਤੋਂ ਪੁੱਛਗਿਛ ਦੇ ਆਧਾਰ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News