ਸੀ. ਆਈ. ਏ. ਸਟਾਫ-2 ਪੱਟੀ ਨੇ ਚੋਰੀ ਦੇ ਪੰਜ ਮੋਟਰਸਾਈਕਲਾਂ ਸਮੇਤ ਤਿੰਨ ਨੂੰ ਕੀਤਾ ਕਾਬੂ

10/26/2020 1:38:07 AM

ਪੱਟੀ/ਤਰਨਤਾਰਨ, (ਸੌਰਭ,ਰਾਜੂ,ਬਲਵਿੰਦਰ ਕੌਰ) - ਪੁਲਸ ਜ਼ਿਲਾ ਤਰਨ ਤਾਰਨ ਦੇ ਮੁਖੀ ਧਰੁਮਨ ਐੱਚ ਨਿੰਬਾਲੇ ਦੀਆਂ ਹਦਾਇਤਾਂ ’ਤੇ ਗਲਤ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਸੀ.ਆਈ.ਏ ਸਟਾਫ-ਟੂ ਪੱਟੀ ਨੇ ਚੋਰੀ ਦੇ ਮੋਟਰਸਾਈਕਲਾਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਸੀ.ਆਈ.ਏ ਸਟਾਫ-ਟੂ ਪੱਟੀ ਦੇ ਇੰਚ. ਐੱਸ.ਆਈ. ਸੁਖਰਾਜ ਸਿੰਘ ਨੇ ਦੱਸਿਆ ਕਿ ਥਾਣੇਦਾਰ ਲਖਵਿੰਦਰ ਸਿੰਘ ਵਲੋਂ ਪੁਲਸ ਪਾਰਟੀ ਸਮੇਤ ਭੈਡ਼ੇ ਪੁਰਸ਼ਾਂ ਦੀ ਤਲਾਸ਼ ਕਰਨ ਲਈ ਗਸ਼ਤ ਕਰਦਿਆਂ ਕੰਡਿਆਲਾ ਰੋਡ ਉੱਪਰ ਜਾ ਰਹੇ ਸਨ ਤਾਂ ਅੱਗੋਂ ਇਕ ਹੀਰੋ ਹਾਂਡਾ ਸਪਲੈਂਡਰ ਮੋਟਰਸਾਈਕਲ ’ਤੇ ਤਿੰਨ ਵਿਅਕਤੀ ਆ ਰਹੇ ਸੀ, ਜਿੰਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਇਕਦਮ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ ਜੋ ਕਿ ਮੋਟਰਸਾਈਕਲ ਸਲਿਪ ਕਰਨ ਕਰਕੇ ਜ਼ਮੀਨ ’ਤੇ ਡਿੱਗ ਪਏ।

ਜਿੰਨ੍ਹਾਂ ਨੂੰ ਪੁਲਸ ਨੇ ਕਾਬੂ ਕਰ ਲਿਆ।ਕਾਬੂ ਕੀਤੇ ਵਿਅਕਤੀਆਂ ਦੀ ਪਹਿਚਾਣ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਸੁਰਜੀਤ ਸਿੰਘ, ਹਰਮਨਦੀਪ ਸਿੰਘ ਪੁੱਤਰ ਜਸਬੀਰ ਸਿੰਘ, ਗੁਰਜੰਟ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਫਹਿਤਪੁਰ ਸੁੱਗਾ ਥਾਣਾ ਕੱਚਾ ਪੱਕਾ ਵਜੋਂ ਹੋਈ ਹੈ। ਜਦ ਇਨ੍ਹਾਂ ਤੋਂ ਮੋਟਰਸਾਈਕਲ ਦੇ ਕਾਗਜ ਪੱਤਰ ਮੰਗੇ ਤਾਂ ਇਹ ਕਾਗਜ ਨਹੀਂ ਦਿਖਾ ਸਕੇ। ਪੁੱਛਗਿੱਛ ਕਰਨ ’ਤੇ ਇਨ੍ਹਾਂ ਮੰਨਿਆ ਕਿ ਇਹ ਮੋਟਰਸਾਈਕਲ ਚੋਰੀ ਦੇ ਹਨ, ਜਿਸ ਦੌਰਾਨ ਇਨ੍ਹਾਂ ਵਲੋਂ ਚਾਰ ਹੋਰ ਮੋਟਰਸਾਈਕਲ ਬਰਾਮਦ ਕਰਵਾਏ ਗਏ। ਐੱਸ. ਆਈ. ਸੁਖਰਾਜ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਮਾਣਯੋਗ ਗੁਰਿੰਦਰਪਾਲ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਇਨ੍ਹਾਂ ਦਾ ਦੋ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ। ਪੁੱਛਗਿੱਛ ਦੌਰਾਨ ਇਨ੍ਹਾਂ ਕੋਲੋਂ ਹੋਰ ਮੋਟਰਸਾਈਕਲ ਬਰਾਮਦ ਹੋਣ ਦਾ ਖਦਸ਼ਾ ਹੈ।


Bharat Thapa

Content Editor

Related News