ਅੱਡੇ ਜਾਣ ਦੀ ਬਜਾਏ ਜੰਡਿਆਲਾ ਚੌਕ ’ਚ ਖੜ੍ਹੀਆਂ ਹੁੰਦੀਆਂ ਹਨ ਬੱਸਾਂ, ਯਾਤਰੀ ਪ੍ਰੇਸ਼ਾਨ

Thursday, Jan 02, 2025 - 02:33 PM (IST)

ਅੱਡੇ ਜਾਣ ਦੀ ਬਜਾਏ ਜੰਡਿਆਲਾ ਚੌਕ ’ਚ ਖੜ੍ਹੀਆਂ ਹੁੰਦੀਆਂ ਹਨ ਬੱਸਾਂ, ਯਾਤਰੀ ਪ੍ਰੇਸ਼ਾਨ

ਤਰਨਤਾਰਨ (ਰਮਨ)-ਨਿੱਜੀ ਅਤੇ ਸਰਕਾਰੀ ਬੱਸਾਂ ਦਾ ਸਥਾਨਕ ਬੱਸ ਅੱਡੇ ਅੰਦਰ ਨਾ ਜਾਣ ਦੀ ਬਜਾਏ ਜੰਡਿਆਲਾ ਚੌਕ ਵਿਖੇ ਖੜ੍ਹੇ ਹੋਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਇਹ ਦੱਸਣਯੋਗ ਹੈ ਕਿ ਲੰਮੇ ਸਮੇਂ ਤੋਂ ਜੰਡਿਆਲਾ ਚੌਕ ’ਚ ਖੜ੍ਹੀਆਂ ਹੋਣ ਵਾਲੀਆਂ ਇਨ੍ਹਾਂ ਬੱਸਾਂ ਦੇ ਕਰ ਕੇ ਵੱਡੇ ਹਾਦਸੇ ਹੋ ਰਹੇ ਹਨ ਪਰ ਪ੍ਰਸ਼ਾਸਨ ਵੱਲੋਂ ਇਸ ਪਾਸੇ ਧਿਆਨ ਨਾ ਦੇਣਾ ਇਕ ਵੱਡਾ ਸਵਾਲ ਪੈਦਾ ਕਰਦਾ ਹੈ।

ਤਰਨਤਾਰਨ ਤੋਂ ਪੱਟੀ, ਸਰਹਾਲੀ, ਹਰੀਕੇ ਪੱਤਣ, ਮੋਗਾ, ਲੁਧਿਆਣਾ, ਫਿਰੋਜ਼ਪੁਰ, ਜ਼ੀਰਾ ਆਦਿ ਨੂੰ ਰਵਾਨਾ ਹੋਣ ਵਾਲੀਆਂ ਬੱਸਾਂ ਜੰਡਿਆਲਾ ਚੌਕ ’ਚ ਸਾਰਾ ਦਿਨ ਖੜ੍ਹੀਆਂ ਰਹਿੰਦੀਆਂ ਹਨ। ਇਸ ਦੌਰਾਨ ਇਕ-ਇਕ ਕਰਕੇ ਬੱਸਾਂ ਆਉਣ ਜਾਣ ਦਾ ਸਿਲਸਿਲਾ ਚੌਕ ’ਚ ਜਾਰੀ ਰਹਿੰਦਾ ਹੈ, ਜਦਕਿ ਇਨ੍ਹਾਂ ਬੱਸਾਂ ਵੱਲੋਂ ਬੱਸ ਅੱਡੇ ਅੰਦਰ ਜਾਣਾ ਮੁਨਾਸਿਬ ਨਹੀਂ ਸਮਝਿਆ ਜਾਂਦਾ। ਜੰਡਿਆਲਾ ਚੌਕ ’ਚ ਇਨ੍ਹਾਂ ਬੱਸਾਂ ਦੇ ਖੜ੍ਹੇ ਹੋਣ ਕਰਕੇ ਵੱਡੇ ਹਾਦਸੇ ਹੋ ਰਹੇ ਹਨ ਪਰ ਪ੍ਰਸ਼ਾਸਨ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।

ਇਹ ਵੀ ਪੜ੍ਹੋ- ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ

ਗੱਲਬਾਤ ਕਰਦੇ ਹੋਏ ਗੁਰਦੀਪ ਸਿੰਘ, ਬਲਦੀਪ ਸਿੰਘ, ਰਜਿੰਦਰ ਸਿੰਘ ਤੇ ਹਰਮਨ ਸਿੰਘ ਆਦਿ ਨੇ ਦੱਸਿਆ ਕਿ ਇਸ ਚੌਕ ’ਚ ਚਾਰੇ ਪਾਸੇ ਬੱਸਾਂ ਖੜ੍ਹੀਆਂ ਹੋਣ ਕਰਕੇ ਲੋਕਾਂ ਨੂੰ ਚੌਕ ਪਾਰ ਕਰਨ ’ਚ ਜਿੱਥੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਹੀ ਇਹ ਬੱਸਾਂ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ।  ਸਵਾਰੀਆਂ ਨੇ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਬੱਸਾਂ ਬੱਸ ਅੱਡੇ ਅੰਦਰ ਜਾਣ ਦੀ ਬਜਾਏ ਚੌਕ ’ਚ ਖੜ੍ਹੀਆਂ ਕਰ ਦਿੱਤੀਆਂ ਜਾਂਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਵਾਰੀਆਂ ਨੇ ਇਹ ਵੀ ਦੱਸਿਆ ਕਿ ਸਵਾਰੀ ਵੱਲੋਂ ਜਦੋਂ ਤਰਨਤਾਰਨ ਸ਼ਹਿਰ ਪੁੱਜਣ ਦੌਰਾਨ ਬੱਸ ਸਟੈਂਡ ਦੀ ਜਗ੍ਹਾ ਅੰਮ੍ਰਿਤਸਰ ਬਾਈਪਾਸ ਵਿਖੇ ਉਤਰਨਾ ਹੁੰਦਾ ਹੈ ਤਾਂ ਉਨ੍ਹਾਂ ਕੋਲੋਂ 10 ਰੁਪਏ ਤੱਕ ਵੱਧ ਵਸੂਲ ਕੀਤੇ ਜਾਂਦੇ ਹਨ।

ਇਹ ਵੀ ਪੜ੍ਹੋ- ਬੰਦ ਵਿਚਾਲੇ ਪੰਜਾਬ 'ਚ ਹੋ ਗਈ ਵੱਡੀ ਵਾਰਦਾਤ

ਉਨ੍ਹਾਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਕੋਲੋਂ ਇਸ ਹੋ ਰਹੀ ਖੱਜਲ-ਖੁਆਰੀ ਨੂੰ ਰੋਕਣ ਲਈ ਵਿਸ਼ੇਸ਼ ਕਦਮ ਚੁੱਕਣ ਸਬੰਧੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਬੱਸਾਂ ਨੂੰ ਬੱਸ ਸਟੈਂਡ ਦੇ ਅੰਦਰ ਦਾਖਲ ਹੋਣ ਸਬੰਧੀ ਵਿਸ਼ੇਸ਼ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਸਵਾਰੀਆਂ ਖੱਜਲ-ਖ਼ੁਆਰੀ ਅਤੇ ਸੜਕੀ ਹਾਦਸੇ ਤੋਂ ਬਚ ਸਕਣ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲੇ ਦੇ ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਜੰਡਿਆਲਾ ਚੌਕ ’ਚ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਨਿਜਾਤ ਦਿਵਾਉਣ ਸਬੰਧੀ ਜਲਦ ਆਦੇਸ਼ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬੱਸ ਅੱਡੇ ਅੰਦਰ ਬੱਸਾਂ ਦੇ ਲਾਜ਼ਮੀ ਜਾਣ ਸਬੰਧੀ ਰੋਡਵੇਜ਼ ਦੇ ਜੀ. ਐੱਮ ਨੂੰ ਆਦੇਸ਼ ਜਾਰੀ ਕੀਤੇ ਜਾ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Shivani Bassan

Content Editor

Related News