ਪੰਜਾਬ 'ਚ ਵੱਡੀ ਵਾਰਦਾਤ! ਤੇਜ਼ਧਾਰ ਹਥਿਆਰਾਂ ਨਾਲ ਵੱਢ'ਤਾ ਵਾਲੀਬਾਲ ਪਲੇਅਰ

Tuesday, Jun 17, 2025 - 08:18 PM (IST)

ਪੰਜਾਬ 'ਚ ਵੱਡੀ ਵਾਰਦਾਤ! ਤੇਜ਼ਧਾਰ ਹਥਿਆਰਾਂ ਨਾਲ ਵੱਢ'ਤਾ ਵਾਲੀਬਾਲ ਪਲੇਅਰ

ਤਰਨਤਾਰਨ, (ਰਮਨ)- ਤਰਨਤਾਰਨ ਤੋਂ ਇਕ ਵੱਡੀ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ। ਇਥੇ ਇਕ 16 ਸਾਲਾ ਵਾਲੀਬਾਲ ਪਲੇਅਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। 

ਜਾਣਕਾਰੀ ਦੇ ਅਨੁਸਾਰ ਵਿਬੇਕਬੀਰ ਸਿੰਘ (16) ਪੁੱਤਰ ਸ਼ਮਸ਼ੇਰ ਸਿੰਘ ਨਿਵਾਸੀ ਪਿੰਡ ਠੱਠਾ ਜ਼ਿਲ੍ਹਾ ਤਰਨਤਾਰਨ ਜੋ ਵਾਲੀਬਾਲ ਦਾ ਪਲੇਅਰ ਸੀ ਦਾ ਸਰਹਾਲੀ ਕਲਾਂ ਦਾਣਾ ਮੰਡੀ ਵਿੱਚ ਦੁਪਹਿਰ ਕਰੀਬ 4 ਵਜੇ ਕੁਝ ਦੋਸਤਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਦੇ ਹੋਏ ਕਤਲ ਕਰ ਦਿੱਤਾ ਗਿਆ। ਖੂਨ ਨਾਲ ਲੱਥਪੱਥ ਵਿਬੇਕਬੀਰ ਸਿੰਘ ਨੂੰ ਉਸਦੇ ਚਚੇਰੇ ਭਰਾ ਅਤੇ ਹੋਰਾਂ ਵੱਲੋਂ ਹਸਪਤਾਲ ਵਿਖੇ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। 

ਇਹ ਵੀ ਪੜ੍ਹੋ- ਬੇਰਹਿਮੀ ਨਾਲ ਕੁੱਟ-ਕੁੱਟ ਮਾਰ'ਤੀ ਮੋਨਾਲੀਸਾ!

PunjabKesari

ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਦੇ ਉੱਚ ਅਧਿਕਾਰੀ ਮੌਕੇ ਤੇ ਪੁੱਜ ਗਏ ਅਤੇ ਥਾਣਾ ਸਰਹਾਲੀ ਦੀ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਕਤਲ ਦਾ ਕੀ ਕਾਰਨ ਸੀ ਇਸ ਦੀ ਪੁਲਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ।

ਇਹ ਵੀ ਪੜ੍ਹੋ- ਦੋ ਦਿਨ ਪਹਿਲਾਂ ਕਰਵਾਈ Love Marriage ਦਾ ਹੋਇਆ ਖ਼ੌਫਨਾਕ ਅੰਤ!


author

Rakesh

Content Editor

Related News