ਵਿਆਹੁਤਾ ਕੁੜੀ ਦੀ ਭੇਦਭਰੇ ਤਰੀਕੇ ਨਾਲ ਮੌਤ ਦੇ ਮਾਮਲੇ ''ਚ ਪਤੀ ਸਮੇਤ 3 ਨਾਮਜ਼ਦ
Tuesday, Jun 24, 2025 - 10:47 AM (IST)

ਸਰਾਏ ਅਮਾਨਤ ਖਾਂ/ਝਬਾਲ (ਨਰਿੰਦਰ)-ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਹਵੇਲੀਆਂ ’ਚ ਵਿਆਹੁਤਾ ਦੀ ਮੌਤ ਦੇ ਮਾਮਲੇ ’ਚ ਪੁਲਸ ਨੇ ਮ੍ਰਿਤਕਾ ਦੇ ਪਤੀ, ਸੱਸ ਤੇ ਦਿਓਰ ਖਿਲਾਫ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸੰਤੋ ਪਤਨੀ ਮੰਗਲ ਸਿੰਘ ਵਾਸੀ ਪਿੰਡ ਪੀਰਾਂ ਵਾਲਾ ਫਿਰੋਜ਼ਪੁਰ ਨੇ ਦੱਸਿਆ ਕਿ ਨੇ ਦੋਸ਼ ਲਾਇਆ ਕਿ ਉਸਦੀ ਕੁੜੀ ਨੇ ਪਤੀ ਜੁਗਰਾਜ ਸਿੰਘ, ਦਿਓਰ ਕੁਲਦੀਪ ਸਿੰਘ ਤੇ ਸੱਸ ਬਲਜੀਤ ਕੌਰ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ।
ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਸਾਹਿਬ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਂ ਸੰਤੋ ਦੇ ਬਿਆਨਾਂ ’ਤੇ ਉਕਤ ਲੋਕਾਂ ਨੂੰ ਕੇਸ ’ਚ ਨਾਮਜ਼ਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਸਿਵਲ ਹਸਪਤਾਲ ਤਰਨਤਾਰਨ ਤੋਂ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ।