ਬੁਲਟ ਮੋਟਰਸਾਈਕਲਾਂ ਦੇ ਪਟਾਕੇ ਮਾਰ ਕੁੜੀਆਂ ਨੂੰ ਤੰਗ ਕਰਨ ਵਾਲੇ ਅਨਸਰਾਂ ਖ਼ਿਲਾਫ ਪੁਲਸ ਨੇ ਕੀਤੀ ਕਾਰਵਾਈ

05/25/2022 3:25:35 PM

ਝਬਾਲ (ਨਰਿੰਦਰ)- ਝਬਾਲ ਇਲਾਕੇ ਵਿੱਚ ਵੱਖ-ਵੱਖ ਸਕੂਲਾਂ ਅੱਗੇ ਸਵੇਰ ਅਤੇ ਛੁੱਟੀ ਦੇ ਸਮੇਂ  ਖੜ੍ਹਕੇ ਸਕੂਲ਼ ਦੀਆਂ ਕੁੜੀਆਂ ਨੂੰ ਤੰਗ ਕਰਨ ਵਾਲੇ ਅਤੇ ਬੁਲਟ ਮੋਟਰਸਾਈਕਲਾਂ ’ਤੇ ਜੋਰਦਾਰ ਪਟਾਕੇ ਮਾਰ ਕੇ ਦਹਿਸ਼ਤ ਪੈਦਾ ਕਰਨ ਵਾਲੇ ਅਨਸਰਾਂ ਖ਼ਿਲਾਫ਼ ਝਬਾਲ ਪੁਲਸ ਦੇ ਮੁਖੀ ਪ੍ਰਭਜੀਤ ਸਿੰਘ ਨੇ ਰੋਕਣ ਲਈ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦੇ ਤਹਿਤ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲ ਥਾਣੇ ’ਚ ਬੰਦ ਕਰਨ ਦੇ ਹੁਕਮ ਜਾਰੀ ਕੀਤੇ, ਉਥੇ ਸਕੂਲਾਂ ਅੱਗੇ ਮੁੰਡਿਆਂ ਵਲੋਂ ਕੁੜੀਆਂ ਨੂੰ ਤੰਗ ਕਰਨ ਵਾਲੇ ਅਨਸਰਾਂ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਦਿੱਤੇ।

ਪੜ੍ਹੋ ਇਹ ਵੀ ਖ਼ਬਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਹੁਣ ਨਹੀਂ ਹੋਇਆ ਕਰੇਗਾ ਹਾਰਮੋਨੀਅਮ ਨਾਲ ਕੀਰਤਨ

ਇਸ ਸਬੰਧ ’ਚ ਪੁਲਸ ਟੀਮਾਂ ਜਿਨ੍ਹਾਂ ਵਿੱਚ ਲੈਡੀ ਕਾਸਟੇਬਲਾਂ ਵੀ ਸ਼ਾਮਲ ਹਨ, ਦੀਆਂ ਗੁਪਤ ਟੀਮਾ ਬਣਾ ਦਿੱਤੀਆਂ ਹਨ, ਜੋ ਇਨ੍ਹਾਂ ਅਨਸਰਾਂ ’ਤੇ ਸਖ਼ਤ ਨਿਗਾ ਰੱਖਕੇ ਕਾਬੂ ਕਰਨਗੀਆਂ। ਇਸੇ ਲੜੀ ਤਹਿਤ ਝਬਾਲ ਇਲਾਕੇ ਦੇ ਟ੍ਰੈਫਿਕ ਇੰਚਾਰਜ ਦਲੀਪ ਕੁਮਾਰ ਨੇ ਥਾਣੇਦਾਰ ਇਕਬਾਲ ਸਿੰਘ ਅਤੇ ਹੋਲਦਾਰ ਸਾਹਿਬ ਸਿੰਘ ਅਤਟ ਥਾਣੇਦਾਰ ਗੁਰਵਿੰਦਰ ਸਿੰਘ ਨੇ ਪੁਲਸ ਪਾਰਟੀ ਨੂੰ ਲੈਕੇ ਬਾਬਾ ਬੁੱਢਾ ਖਾਲਸਾ ਸਕੂਲ਼ ਨੇੜੇ ਛੁੱਟੀ ਸਮੇਂ ਕੁੜੀਆਂ ਨੂੰ ਪਰੇਸ਼ਾਨ ਕਰਨ ਅਤੇ ਬੁਲਟ ਦੇ ਪਟਾਕੇ ਮਾਰਨ ਵਾਲਿਆਂ ਦੀ ਚੈਕਿੰਗ ਕੀਤੀ। ਇਕ ਬੁਲਟ ਮੋਟਰਸਾਈਕਲ ਜਿਸ ਦੇ ਡਰਾਈਵਰ ਕੋਲ ਮੋਟਰ ਸਾਈਕਲ ਦੇ ਕੋਈ ਕਾਗਜਾਤ ਨਹੀਂ ਸਨ, ਪਟਾਕੇ ਮਾਰ ਰਿਹਾ ਸੀ, ਨੂੰ ਕਾਬੂ ਕਰਕੇ ਥਾਣੇ ਬੰਦ ਕੀਤਾ ਗਿਆ। 

ਪੜ੍ਹੋ ਇਹ ਵੀ ਖ਼ਬਰ: ਦਰੱਖ਼ਤ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, 23 ਸਾਲਾ ਨੌਜਵਾਨ ਦੀ ਮੌਤ, 29 ਮਈ ਨੂੰ ਜਾਣਾ ਸੀ ਵਿਦੇਸ਼

ਇਸ ਮੌਕੇ ਥਾਣਾ ਮੁਖੀ ਪ੍ਰਭਜੀਤ ਸਿੰਘ ਅਤੇ ਟ੍ਰੈਫਿਕ ਇੰਚਾਰਜ ਦਲੀਪ ਕੁਮਾਰ ਨੇ ਕਿਹਾ ਕਿ ਇਲਾਕੇ ਵਿੱਚ ਪਟਾਕੇ ਮਾਰਨ ਵਾਲੇ ਮੋਟਰ ਸਾਈਕਲਾਂ ਨੂੰ ਫੜਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਆਮ ਆਦਮੀ ਪਾਰਟੀ ਦੇ ਆਗੂ ਬਾਬਾ ਬਲਜਿੰਦਰ ਸਿੰਘ ਕਾਲਾ, ਮਨਦੀਪ ਸਿੰਘ ਮੰਨੀ ਭੋਜੀਆਂ ਹਾਜ਼ਰ ਸਨ।
 
 


rajwinder kaur

Content Editor

Related News