BSF ਨੇ ਡੇਗਿਆ ਪਾਕਿਸਤਾਨੀ ਡਰੋਨ, 2 ਕਿਲੋ ਹੈਰੋਇਨ ਬਰਾਮਦ

04/27/2023 11:37:58 AM

ਅੰਮ੍ਰਿਤਸਰ (ਨੀਰਜ)- ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਹਾਲ ਹੀ 'ਚ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਬੀ.ਓ.ਪੀ ਜਲਵਾ ਕਲਾ ਦੇ ਇਲਾਕੇ ਡਰੋਨ ਅਤੇ ਹੈਰੋਇਨ ਮਿਲਣ ਦਾ  ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਬੀ.ਐੱਸ.ਐੱਫ਼ ਵੱਲੋਂ ਪਾਕਿਸਤਾਨੀ ਡਰੋਨ 'ਤੇ ਗੋਲੀਬਾਰੀ ਕੀਤੀ ਗਈ ਅਤੇ ਡਰੋਨ ਨੂੰ ਹੇਠਾਂ ਸੁੱਟਿਆ ਗਿਆ। ਇਸ ਦੇ ਨਾਲ ਬੀ.ਐੱਸ.ਐੱਫ਼ ਵੱਲੋਂ ਡਰੋਨ ਸਣੇ 2 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਬੱਸ ਦੀਆਂ ਬ੍ਰੇਕਾਂ ਫ਼ੇਲ ਹੋਣ ਕਾਰਨ ਵਾਪਰਿਆ ਵੱਡਾ ਹਾਦਸਾ, 24 ਸਵਾਰੀਆਂ ਜ਼ਖ਼ਮੀ

ਜ਼ਿਕਰਯੋਗ ਹੈ ਕਿ ਪਾਕਿਸਤਾਨ ਵੱਲੋਂ ਡਰੋਨ ਤੇ ਹੈਰੋਇਨ ਭੇਜਣ ਦੀਆਂ ਗੱਤੀਵਿਧੀਆਂ ਲਗਾਤਾਰ ਜਾਰੀ ਹਨ। ਬੀਤੇ ਦਿਨੀਂ ਵੀ ਕਣਕ ਦੀ ਵਾਢੀ ਕਰਵਾ ਰਹੇ ਕਿਸਾਨ ਨੂੰ ਖੇਤਾਂ ’ਚੋਂ ਲਿਫ਼ਾਫ਼ੇ ’ਚ ਬੰਨ੍ਹੇ ਦੋ ਪੈਕੇਟ ਹੈਰੋਇਨ ਦੇ ਮਿਲੇ ਸੀ, ਜਿਸ ਨੇ ਇਸ ਦੀ ਸੂਚਨਾ ਦੋਰਾਂਗਲਾ ਪੁਲਸ ਨੂੰ ਦਿੱਤੀ। ਇਸ ’ਤੇ ਪੁਲਸ ਨੇ ਬੀ. ਐੱਸ. ਐੱਫ. ਦੇ ਅਧਿਕਾਰੀਆਂ ਨਾਲ ਮਿਲ ਕੇ ਹੈਰੋਇਨ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ।

ਇਹ ਵੀ ਪੜ੍ਹੋ- ਨਸ਼ੇ ਨੇ ਉਜਾੜਿਆ ਇਕ ਹੋਰ ਪਰਿਵਾਰ, ਟਰੱਕ ਡਰਾਈਵਰ ਦੀ ਮੌਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News