ਬੀ. ਐੱਸ. ਐੱਫ. ਨੇ ਬਰਾਮਦ ਕੀਤੀ 8 ਕਰੋੜ ਦੀ ਹੈਰੋਇਨ
Friday, Apr 11, 2025 - 03:44 PM (IST)

ਅੰਮ੍ਰਿਤਸਰ (ਨੀਰਜ)-ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਇਕ ਟੀਮ ਨੇ ਸਰਹੱਦੀ ਪਿੰਡ ਹਾਸ਼ਿਮਪੁਰਾ ਦੇ ਇਲਾਕੇ ਵਿਚ ਤਿੰਨ ਵੱਖ-ਵੱਖ ਪੈਕੇਟਾਂ ਵਿਚ 8 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਬੀ. ਐੱਸ. ਐੱਫ. ਨੂੰ ਸੂਚਨਾ ਮਿਲੀ ਸੀ ਕਿ ਉਕਤ ਪਿੰਡ ਵਿਚ ਡਰੋਨ ਦੀ ਮੂਵਮੈਂਟ ਹੋ ਰਹੀ ਹੈ, ਜਿਸ ਤੋਂ ਬਾਅਦ ਸੰਭਾਵਿਤ ਖੇਤਰ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਅੱਧਾ-ਅੱਧਾ ਕਿਲੋ ਤੋਂ ਕੁਝ ਗ੍ਰਾਮ ਜ਼ਿਆਦਾ ਵਜ਼ਨ ਦੇ ਤਿੰਨ ਪੈਕੇਟ ਮਿਲੇ, ਜਿਸ ਨਾਲ ਇਲੁਮੀਨੇਸ਼ਨ ਸਟਿਕ ਅਤੇ ਲੋਹੇ ਦਾ ਛੱਲਾ ਲੱਗਾ ਹੋਇਆ ਸੀ ਜੋ ਸਾਬਿਤ ਕਰਦਾ ਹੈ ਕਿ ਡਰੋਨ ਤੋਂ ਪੈਕੇਟ ਸੁੱਟੇ ਗਏ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹਾਸ਼ਿਮਪੁਰਾ ਪਿੰਡ ਦਾ ਨਾਮ ਇਸ ਤੋਂ ਪਹਿਲਾਂ ਕਦੇ ਵੀ ਹੈਰੋਇਨ ਦੀ ਰਿਕਵਰੀ ਵਿਚ ਨਹੀਂ ਆਇਆ।
ਇਹ ਵੀ ਪੜ੍ਹੋ- ਪੰਜਾਬ ਪੁਲਸ ਵੱਲੋਂ ਕਰੋੜਾਂ ਦੀ ਹੈਰੋਇਨ ਸਣੇ ਇਕ ਤਸਕਰ ਗ੍ਰਿਫ਼ਤਾਰ, DGP ਨੇ ਕੀਤੇ ਵੱਡੇ ਖੁਲਾਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8