BSF ਜਵਾਨਾਂ ਨੇ ਧੂਮ-ਧਾਮ ਨਾਲ ਮਨਾਇਆ ਬਟਾਲੀਅਨ ਦਾ 24ਵਾਂ ਸਥਾਪਨਾ ਦਿਵਸ

01/23/2019 10:10:18 PM

ਝਬਾਲ/ਬੀੜ ਸਾਹਿਬ,(ਲਾਲੂਘੁੰਮਣ, ਬਖਤਾਵਰ)— ਕਸਬਾ ਨੌਸ਼ਹਿਰਾ ਢਾਲਾ ਸਥਿਤ ਬਾਰਡਰ ਪੋਸਟ ਵਿਖੇ ਬੁੱਧਵਾਰ ਨੂੰ ਬਾਰਡਰ ਸੁਰੱਖਿਆ ਬਲ (ਬੀ. ਐੱਸ. ਐੱਫ.) ਦੀ 138ਵੀਂ ਬਟਾਲੀਅਨ ਦਾ 24ਵਾਂ ਸਥਾਪਨਾ ਦਿਵਸ ਕੰਪਨੀ ਕਮਾਡਰ ਜੇ. ਕੇ. ਸਿੰਘ ਜੈਨਾਇਕ ਦੀ ਅਗਵਾਈ 'ਚ ਬੀ. ਐੱਸ. ਐੱਫ. ਵਲੋਂ ਗੀਤ-ਸੰਗੀਤ ਦੀਆਂ ਧੁੰਨਾਂ 'ਤੇ ਨੱਚ ਗਾ ਕੇ ਅਤੇ ਭੰਗੜੇ ਪਾ ਕੇ ਧੂਮ-ਧਾਮ ਨਾਲ ਮਨਾਇਆ ਗਿਆ। ਸਥਾਪਨਾ ਦਿਵਸ ਨੂੰ ਸਮਰਪਿਤ ਪੋਸਟ 'ਚ ਕਰਾਏ ਗਏ ਰੰਗਾ-ਰੰਗ ਪ੍ਰੋਗਰਾਮ ਦੌਰਾਨ ਜਵਾਨਾਂ ਵਲੋਂ ਜਿੱਥੇ, ਪੰਜਾਬੀ, ਭੋਜਪੁਰੀ, ਹਿੰਦੀ ਅਤੇ ਹਰਿਆਣਵੀ ਗਾਣਿਆਂ ਦੀ ਤਾਲ 'ਤੇ ਭੰਗੜਾ, ਡਾਂਸ ਅਤੇ ਨੱਚ ਗਾ ਕੇ ਧਮਾਲਾਂ ਪਾਈਆਂ ਗਈਆਂ, ਉੱਥੇ ਹੀ ਦੇਸ਼ ਭਗਤੀ ਦੇ ਗੀਤ ਗਾ ਕੇ ਬਟਾਲੀਅਨ ਦੇ ਉਨ੍ਹਾਂ ਮਹਾਨ ਯੋਧਿਆਂ ਨੂੰ ਸ਼ਰਧਾਂਜਲੀਆਂ ਵੀ ਦਿੱਤੀਆਂ ਗਈਆਂ, ਜਿੰਨਾਂ ਵਲੋਂ ਦੇਸ਼ ਦੀ ਰਾਖੀ ਲਈ ਆਪਣੇ ਫਰਜ਼ਾਂ ਦੀ ਪਾਲਣਾ ਕਰਦਿਆਂ ਸ਼ਹਾਦਤਾਂ ਦਿੱਤੀਆਂ ਗਈਆਂ।

PunjabKesariਇਸ ਸਮਾਗਮ 'ਚ ਖੇਤਰ ਦੇ ਕਈ ਪਿੰਡਾਂ ਦੀਆਂ ਪੰਚਾਇਤਾਂ ਦੇ ਪੰਚਾਂ/ਸਰਪੰਚਾਂ ਅਤੇ ਹੋਰ ਮੌਜ਼ਿਜ਼ ਸਖਸ਼ੀਅਤਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਇਸ ਮੌਕੇ ਬਟਾਲੀਅਨ ਦੇ ਕੰਪਨੀ ਕਮਾਂਡਰ ਜੇ. ਕੇ. ਸਿੰਘ ਜੈਨਾਇਕ ਨੇ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਇਲਾਕੇ ਭਰ ਦੀਆਂ ਹਾਜ਼ਰ ਸਖਸੀਅਤਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਬੀ. ਐੱਸ. ਐੱਫ. ਦੀ 138ਵੀਂ ਬਟਾਲੀਅਨ ਦੀ ਸਥਾਪਨਾ 24 ਸਾਲ ਪਹਿਲਾਂ 1995 'ਚ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਬਟਾਲੀਅਨ ਦੇ ਪਹਿਲੇ ਕੰਪਨੀ ਕਮਾਂਡਰ ਸਰਦਾਰ ਸੇਵਾ ਸਿੰਘ ਸ਼ਾਹ ਸਨ, ਜੋ ਸਿੱਖ ਕੌਮ ਲਈ ਬਹੁਤ ਹੀ ਫਕਰ ਵਾਲੀ ਗੱਲ ਹੈ। ਉਨ੍ਹਾਂ ਨੇ ਬਟਾਲੀਅਨ ਦੇ ਕਈ ਉਨ੍ਹਾਂ ਸੂਰਬੀਰ ਬਹਾਦਰ ਜਵਾਨਾਂ ਅਤੇ ਅਧਿਕਾਰੀਆਂ ਦਾ ਜ਼ਿਕਰ ਵੀ ਕੀਤਾ, ਜਿੰਨ੍ਹਾਂ ਵਲੋਂ ਆਪਣੇ ਫਰਜ਼ਾਂ ਦੀ ਪਾਲਣਾ ਕਰਦਿਆਂ ਬਾਰਡਰ 'ਤੇ ਤਾਇਨਾਤ ਰਹਿ ਕੇ ਦੇਸ਼ ਦੀ ਸੁਰੱਖਿਆ ਲਈ ਗੁਆਂਢੀ ਮੁਲਕ ਨਾਲ ਲੋਹਾ ਲੈਂਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਗਈਆਂ। ਇਸ ਮੌਕੇ ਉਨ੍ਹਾਂ ਬਹਾਦਰ ਸੂਰਬੀਰ ਯੋਧਿਆਂ ਨੂੰ ਦੇਸ਼ ਭਗਤੀ ਸੰਗੀਤ ਦੀ ਧੁਨ ਵਜਾ ਕੇ ਸਰਧਾਂਜਲੀ ਵੀ ਦਿੱਤੀ ਗਈ। 

PunjabKesariਰੰਗਾ-ਰੰਗ ਪ੍ਰੋਗਰਾਮ ਦੌਰਾਨ ਬਟਾਲੀਅਨ ਦੇ ਜਵਾਨਾ ਵੱਲੋਂ ਖੂਭ ਰੰਗ ਬੰਨਿਆਂ ਅਤੇ ਇਸ ਮੌਕੇ ਉਸ ਵੇਲੇ ਮਾਹੌਲ ਖੁਸ਼ ਗਵਾਰ ਹੋ ਗਿਆ ਜਦੋਂ ਕੰਪਨੀ ਕਮਾਂਡਰ ਜੇ.ਕੇ. ਸਿੰਘ, ਡਿਪਟੀ ਕੰਪਨੀ ਕਮਾਂਡਰ ਸਜਿੰਦਰ ਸਿੰਘ ਜਾਖੜ ਅਤੇ ਇੰ. ਸ੍ਰੀਰਾਮ ਸਮੇਤ ਸਾਰੇ ਜਵਾਨ ਇਕ ਪੰਜਾਬੀ ਗੀਤ ਦੀ ਤਾਲ 'ਤੇ ਨੱਚਣ-ਟੱਪਣ ਅਤੇ ਭੰਗੜਾ ਪਾਉਣ ਲੱਗ ਪਏ। ਇਸ ਮੌਕੇ ਜਥੇਦਾਰ ਸਰਮੁੱਖ ਸਿੰਘ ਹਵੇਲੀਆਂ, ਸਰਪੰਚ ਮੰਗਲ ਸਿੰਘ ਹਵੇਲੀਆਂ, ਸਾਬਕਾ ਸਰਪੰਚ ਜਸਵਿੰਦਰ ਸਿੰਘ ਬਾਊ ਛੀਨਾ, ਸਰਪੰਚ ਕੇਹਰ ਸਿੰਘ ਆਧੀ, ਸਰਪੰਚ ਰਾਜਪਾਲ ਸਿੰਘ ਰਾਜਾਤਾਲ, ਜਥੇਦਾਰ ਹਰਭਜਨ ਸਿੰਘ ਪ੍ਰਧਾਨ ਨੌਸ਼ਹਿਰਾ ਢਾਲਾ ਆਦਿ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਬੀ. ਐੱਸ. ਐੱਫ. ਵਲੋਂ ਇਸ ਮੌਕੇ ਸਮਾਗਮ 'ਚ ਪੁੱਜੀਆਂ ਸਾਰੀਆਂ ਸਖਸ਼ੀਅਤਾਂ ਨੂੰ ਦੁਪਹਿਰ ਦਾ ਖਾਣਾ ਵੀ ਖਵਾਇਆ ਗਿਆ ਅਤੇ ਧੰਨਵਾਦ ਕੀਤਾ ਗਿਆ।


Related News