550 ਕਰੋੜ ਦੀ ਲਾਗਤ ਨਾਲ ਸ਼ੁਰੂ ਹੋਇਆ BRTS ਪ੍ਰਾਜੈਕਟ ਬੰਦ, ਧੂੜ ਫੱਕ ਰਹੀਆਂ ਬੱਸਾਂ

10/09/2023 12:46:52 PM

ਅੰਮ੍ਰਿਤਸਰ (ਰਮਨ)– ਗੁਰੂ ਨਗਰੀ ’ਚ ਜਿਸ ਤੇਜ਼ੀ ਨਾਲ ਬੀ. ਆਰ. ਟੀ. ਐੱਸ. ਪ੍ਰਾਜੈਕਟ ਸ਼ੁਰੂ ਕੀਤਾ ਸੀ, ਉਹ ਪ੍ਰਾਜੈਕਟ ਹੁਣ ਪੂਰੀ ਤਰੀਕੇ ਨਾਲ ਬੰਦ ਪਿਆ ਹੋਇਆ ਹੈ। ਉਸ ਸਮੇਂ ਦੇ ਡਿਪਟੀ ਸੀ. ਐੱਮ. ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰਵਾਇਆ ਸੀ। ਹਾਲਾਂਕਿ ਉਸ ਸਮੇਂ ਇੰਫ੍ਰਾਸਟੱਕਚਰ ਵੀ ਪੂਰਾ ਨਹੀਂ ਸੀ ਪਰ ਕੁਝ ਹਿੱਸੇ ’ਚ ਬੱਸਾਂ ਨੂੰ ਚਲਾ ਦਿੱਤਾ ਗਿਆ ਸੀ। ਉਸ ਸਮੇਂ 550 ਰੁਪਏ ਦੀ ਲਾਗਤ ਨਾਲ ਇਹ ਪ੍ਰਾਜੈਕਟ ਸ਼ੁਰੂ ਹੋਇਆ ਸੀ ਪਰ ਬਾਅਦ ’ਚ ਹੋਰ ਲਾਗਤ ਲੱਗ ਗਈ ਸੀ। ਹੁਣ ਬੱਸਾਂ ਧੂੜ ਫੱਕ ਰਹੀਆਂ ਹਨ ਅਤੇ ਕੁਝ ਬੱਸਾਂ ਕੰਡਮ ਹੋ ਚੁੱਕੀਆਂ ਹਨ, ਸੜਕਾਂ ਖ਼ਰਾਬ ਹੋ ਰਹੀਆਂ ਹਨ। ਲੋਕਾਂ ਦਾ ਟੈਕਸ ਰੂਪੀ ਪੈਸਾ ਬਰਬਾਦ ਹੋ ਰਿਹਾ ਹੈ।

ਇਹ ਵੀ ਪੜ੍ਹੋ- ਸਰਹੱਦ ਪਾਰ ਹਿੰਦੂ ਕੁੜੀ ਨਾਲ ਦਰਿੰਦਗੀ, ਸਮੂਹਿਕ ਜਬਰ-ਜ਼ਿਨਾਹ ਤੋਂ ਬਾਅਦ ਕੀਤਾ ਕਤਲ

ਰੋਜ਼ਾਨਾ ਹਜ਼ਾਰਾਂ ਯਾਤਰੀ ਕਰਦੇ ਸਨ ਸਫ਼ਰ

ਬੀ. ਆਰ. ਟੀ. ਐੱਸ. ਬੱਸਾਂ ’ਚ ਸ਼ੁਰੂਆਤੀ ਸਮੇਂ ’ਚ ਲੋਕ ਇਸ ਨੂੰ ਪਸੰਦ ਨਹੀਂ ਕਰਦੇ ਸਨ ਪਰ ਇਸ ਪ੍ਰਾਜੈਕਟ ਨੂੰ ਸਫ਼ਲ ਬਣਾਉਣ ਲਈ ਕਾਂਗਰਸ ਦੇ ਸਮੇਂ ਬੱਸਾਂ ਦਾ ਸਫ਼ਰ ਫ੍ਰੀ ਕਰ ਦਿੱਤਾ ਸੀ, ਜਿਸ ਨਾਲ ਲੋਕਾਂ ਨੇ ਇਸ ’ਚ ਆਉਣਾ-ਜਾਣਾ ਸ਼ੁਰੂ ਕਰ ਦਿੱਤਾ। ਗਰਮੀਆਂ ’ਚ ਲੋਕ ਏ. ਸੀ. ਬੱਸਾਂ ’ਚ ਸਫ਼ਰ ਕਰਦੇ ਸਨ ਅਤੇ ਰੋਜ਼ਾਨਾ ਹਜ਼ਾਰਾਂ ਯਾਤਰੀ ਇਸ ’ਚ ਸਫ਼ਰ ਕਰਨਾ ਸ਼ੁਰੂ ਕਰ ਦਿੱਤਾ ਸੀ। ਸਕੂਲ ਕਾਲਜ ਅਤੇ ਕੰਮਕਾਜ ’ਤੇ ਜਾਮ ਵਾਲੇ ਲੋਕਾਂ ਲਈ ਇਹ ਬੱਸ ਕਾਫ਼ੀ ਚੰਗੀ ਸੀ, ਪਰ ਜਦੋਂ ਤੋਂ ਇਹ ਬੱਸਾਂ ਬੰਦ ਕਰ ਦਿੱਤੀਆਂ ਗਈਆਂ, ਉਦੋਂ ਤੋਂ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ-  ਸ਼ਰਮਨਾਕ! ਭੂਆ ਆਸ਼ਕ ਨਾਲ ਮਨਾਉਂਦੀ ਰਹੀ ਰੰਗਰਲੀਆਂ, ਸਾਹਮਣੇ ਨਾਬਾਲਗ ਭਤੀਜੀ ਦੀ ਲੁੱਟੀ ਗਈ ਪੱਤ

ਸੜਕਾਂ ’ਤੇ ਗੰਦਗੀ ਦਾ ਆਲਮ

ਬੀ. ਆਰ. ਟੀ. ਐੱਸ. ਸੜਕਾਂ ’ਤੇ ਇੱਥੇ ਆਮ ਵਾਹਨਾਂ ਦਾ ਚੱਲਣਾ ਬੰਦ ਸੀ ਤੇ ਪੁਲਸ ਪ੍ਰਸ਼ਾਸਨ ਨੇ ਪਿਛਲੇ ਸਮੇਂ ’ਚ ਸਖ਼ਤੀ ਕੀਤੀ ਸੀ ਪਰ ਹੁਣ ਬੀ. ਆਰ. ਟੀ. ਐੱਸ. ਬੱਸਾਂ ਬੰਦ ਹੋ ਗਈਆਂ ਹਨ ਤਾਂ ਉੱਥੇ ਫਿਰ ਤੋਂ ਆਮ ਵਾਹਨਾਂ ਦੀ ਮੁੜ ਆਵਾਜਾਈ ਸ਼ੁਰੂ ਹੋ ਗਈ ਹੈ। ਪਰ ਸੜਕਾਂ ਦਾ ਇੰਨਾ ਬੁਰਾ ਹਾਲ ਹੈ ਕਿ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ, ਸੜਕਾਂ ਦੇ ਟੋਏ ਪੈਣੇ ਸ਼ੁਰੂ ਹੋ ਗਏ ਹਨ। ਬੀ. ਆਰ. ਟੀ. ਐੱਸ. ਸੜਕਾਂ ’ਤੇ ਸਫ਼ਾਈ ਦਾ ਕੋਈ ਨਾਮੋ-ਨਿਸ਼ਾਨ ਨਹੀਂ ਹੈ।

ਇਹ ਵੀ ਪੜ੍ਹੋ-  CM ਮਾਨ ਦੇ ਚੈਲੰਜ ਮਗਰੋਂ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ

ਸਿਟੀ ਬੱਸ ਦੀ ਤਰ੍ਹਾਂ ਬੀ. ਆਰ. ਟੀ. ਐੱਸ. ਦਾ ਹਾਲ

ਸ਼ਹਿਰ ’ਚ ਜਿਸ ਤਰ੍ਹਾਂ ਪਿਛਲੇ ਕਈ ਸਾਲ ਪਹਿਲਾਂ ਸਿਟੀ ਬੱਸ ਚੱਲੀ ਸੀ ਤਾਂ ਉਹ ਬੱਸਾਂ ਨੂੰ ਕੁਝ ਸਮੇਂ ਬਾਅਦ ਬੰਦ ਕਰ ਦਿੱਤਾ ਸੀ। ਉਨ੍ਹਾਂ ਬੱਸਾਂ ਲਈ ਵੀ ਮਾਲ ਮੰਡੀ ’ਚ ਬੱਸ ਸਟੈਂਡ ਬਣਾਇਆ ਸੀ ਪਰ ਅੱਜ ਉੱਥੇ ਸਾਰੀਆਂ ਬੱਸਾਂ ਕੰਡਮ ਹੋ ਗਈਆਂ ਹਨ। ਉਨ੍ਹਾਂ ਬੱਸਾਂ ’ਚੋਂ ਦੋ-ਚਾਰ ਬੱਸਾਂ ਨੂੰ ਕੋਵਿਡ ਦੇ ਸਮੇਂ ਸੈਂਪਲਿੰਗ ਦੇ ਲਈ ਸ਼ੁਰੂ ਕੀਤਾ ਸੀ। ਅੱਜ ਉਹ ਕੁਝ ਬੱਸਾਂ ਨਿਗਮ ਦਫਤਰ ਰਣਜੀਤ ਐਵੇਨਿਊ ’ਚ ਖੜ੍ਹੀਆਂ ਹਨ ਤੇ ਬਾਕੀ ਉੱਥੇ ਹੀ ਖ਼ਸਤਾ ਹਾਲ ਬੱਸ ਅੱਡੇ ’ਤੇ ਖੜ੍ਹੀਆਂ ਹਨ ਜਿਨ੍ਹਾਂ ਦਾ ਕਾਫ਼ੀ ਸਾਮਾਨ ਚੋਰੀ ਹੋ ਚੁੱਕਾ ਹੈ। ਹੁਣ ਉਸੇ ਰਾਹ ’ਤੇ ਬੀ. ਆਰ. ਟੀ. ਐੱਸ. ਪ੍ਰਾਜੈਕਟ ਚੱਲ ਰਿਹਾ ਹੈ। ਉਨ੍ਹਾਂ ਦੀਆਂ ਬੱਸਾਂ ਵੀ ਵੇਰਕਾ ਬਾਈਪਾਸ ਸਥਿਤ ਬੱਸ ਸਟੈਂਡ ’ਤੇ ਖੜ੍ਹੀਆਂ ਹਨ। ਅੱਜ ਉਨ੍ਹਾਂ ਬੱਸਾਂ ਦਾ ਵੀ ਬੁਰਾ ਹਾਲ ਹੋ ਰਿਹਾ ਹੈ। ਇਸ ਪ੍ਰਾਜੈਕਟ ’ਚ ਕੰਮ ਕਰ ਰਹੇ ਦਰਜਨਾਂ ਕਰਮਚਾਰੀ ਬੇਰੋਜ਼ਗਾਰ ਹੋ ਗਏ ਹਨ।

ਇਹ ਵੀ ਪੜ੍ਹੋ- ਅਮਰਪ੍ਰੀਤ ਸਿੰਘ ਨੇ ਖ਼ਾਲਸਾ ਏਡ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Shivani Bassan

Content Editor

Related News