ਮੰਦਰ ਦੇ ਤਾਲੇ ਤੋੜ ਕੇ ਪਿੱਤਲ ਦੀਆਂ ਮੂਰਤੀਆਂ ਅਤੇ ਨਕਦੀ ਚੋਰੀ

Friday, Sep 26, 2025 - 07:37 PM (IST)

ਮੰਦਰ ਦੇ ਤਾਲੇ ਤੋੜ ਕੇ ਪਿੱਤਲ ਦੀਆਂ ਮੂਰਤੀਆਂ ਅਤੇ ਨਕਦੀ ਚੋਰੀ

ਤਰਨਤਾਰਨ, (ਰਾਜੂ)- ਜ਼ਿਲਾ ਤਰਨਤਾਰਨ ਦੇ ਪਿੰਡ ਮੀਆਂਵਿੰਡ ਵਿਖੇ ਮੰਦਿਰ ਦੇ ਦਰਵਾਜ਼ੇ ਨੂੰ ਲੱਗੇ ਤਾਲੇ ਤੋੜ ਕੇ ਪਿੱਤਲ ਦੀਆਂ ਮੂਰਤੀਆਂ ਅਤੇ ਗੋਲਕ ਵਿਚੋਂ 7 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਵੈਰੋਂਵਾਲ ਦੀ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਵਿਜੇ ਕੁਮਾਰ ਪੁੱਤਰ ਜਗਦੀਸ਼ ਚੰਦ ਵਾਸੀ ਮੀਆਂਵਿੰਡ ਨੇ ਦੱਸਿਆ ਕਿ ਸਾਡੇ ਪਰਿਵਾਰ ਦੀ ਜੱਦੀ ਜਾਇਦਾਦ ਦੀ ਜਗ੍ਹਾ ਵਿਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਪੁਰਾਤਨ ਮੰਦਿਰ ਬਣਿਆ ਹੋਇਆ ਹੈ, ਜਿੱਥੇ ਉਨ੍ਹਾਂ ਦਾ ਪਰਿਵਾਰ ਪੂਜਾ ਕਰਦਾ ਹੈ। ਬੀਤੀ 24 ਸਤੰਬਰ ਦੀ ਰਾਤ ਉਹ ਪੂਜਾ ਸਮਾਪਤ ਕਰਕੇ ਮੰਦਰ ਦੇ ਦਰਵਾਜ਼ੇ ਨੂੰ ਤਾਲਾ ਲਗਾ ਕੇ ਆਪਣੇ ਘਰ ਚਲੇ ਗਏ। 

ਅਗਲੇ ਦਿਨ ਵਕਤ ਕਰੀਬ 5 ਵਜੇ ਜਦ ਉਹ ਮੰਦਰ ਪਹੁੰਚਿਆ ਤਾਂ ਦਰਵਾਜ਼ੇ ਦਾ ਕੁੰਡਾ ਵੱਢਿਆ ਹੋਇਆ ਸੀ ਅਤੇ ਮੰਦਰ ਵਿਚ ਸੁਸ਼ੋਭਿਤ ਪਿੱਤਲ ਦੀਆਂ ਤਿੰਨ ਮੂਰਤੀਆਂ ਅਤੇ ਗੋਲਕ ਵਿਚੋਂ 7000 ਰੁਪਏ ਗਾਇਬ ਸੀ। ਜਿਸ ਨੂੰ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ। ਇਸ ਸਬੰਧੀ ਏ.ਐੱਸ.ਆਈ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨ ’ਤੇ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

DILSHER

Content Editor

Related News