ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਬ੍ਰਿਟਿਸ਼ ਆਰਮੀ ''ਡਿਫੈਂਸ ਸਿੱਖ ਨੈੱਟਵਰਕ'' ਦਾ ਡੈਲੀਗੇਟ
Wednesday, Nov 09, 2022 - 12:34 PM (IST)
ਅੰਮ੍ਰਿਤਸਰ (ਸਰਬਜੀਤ) : ਬ੍ਰਿਟਿਸ਼ ਆਰਮੀ "ਡਿਫੈਂਸ ਸਿੱਖ ਨੈਟਵਰਕ" ਦਾ ਡੈਲੀਗੇਟ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਿਆ। ਉਨ੍ਹਾਂ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਇਲਾਹੀ ਬਾਣੀ ਦਾ ਆਨੰਦ ਮਾਣਿਆ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਗੱਲ ਕਰਦਿਆਂ ਬ੍ਰਿਟਿਸ਼ ਆਰਮੀ ਦੇ ਮੇਜਰ ਨੇ ਕਿਹਾ ਕਿ ਸਾਡਾ ਵਫ਼ਦ ਅੱਜ ਹਰਿਮੰਦਰ ਸਾਹਿਬ ਵਿਖੇ ਨਤਮਤਸਕ ਹੋਇਆ ਹੈ ਅਤੇ ਵਾਹਿਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਹੈ।
ਇਹ ਵੀ ਪੜ੍ਹੋ- ਐੱਸ. ਜੀ. ਪੀ. ਸੀ. ਦੇ ਇਜਲਾਸ ’ਚ ਪਹੁੰਚੀ ਬੀਬੀ ਜਗੀਰ ਕੌਰ, ਵੋਟਿੰਗ ਤੋਂ ਪਹਿਲਾਂ ਦਿੱਤਾ ਬਿਆਨ
ਇਸ ਮੌਕੇ ਪ੍ਰਧਾਨ ਹਰਜਿੰਦਰ ਧਾਮੀ ਨੇ ਕਿਹਾ ਕਿ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਬ੍ਰਿਟਿਸ਼ ਆਰਮੀ ਵੱਲੋਂ ਗੁਟਕਾ ਸਾਹਿਬ ਛਾਪ ਨਿਤਨੇਮ ਨੂੰ ਆਰਮੀ ਦਾ ਹਿੱਸਾ ਬਣਾਉਂਦਿਆਂ, ਆਰਮੀ ਦੇ ਸਿੱਖ ਮੈਂਬਰਾਂ ਨੂੰ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਮੈਂਬਰਾਂ ਨੂੰ ਗੁਟਕਾ ਸਾਹਿਬ ਇਸ ਲਈ ਦਿੱਤੇ ਗਏ ਹਨ ਤਾਂ ਜੋ ਉਹ ਆਪਣੇ ਨਿਤਨੇਮ ਤੋਂ ਵਾਂਝੇ ਨਾ ਰਹਿ ਸਕਣ ਫਿਰ ਚਾਹੇ ਉਹ ਜੰਗ ’ਚ ਹੋਣ ਜਾਂ ਕਿਸੇ ਹੋਰ ਜਗ੍ਹਾ ਉਹ ਹਮੇਸ਼ਾ ਆਪਣੇ ਨਿਤਨੇਮ ਨਾਲ ਜੁੜੇ ਰਹਿਣ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।